ਗੈਜੇਟ ਡੈਸਕ– ਨੌਜਵਾਨਾਂ ਨੂੰ ਤੇਜ਼ਾ ਨਾਲ ਆਪਣੀ ਵਲ ਆਕਰਸ਼ਿਤ ਕਰਨ ਵਾਲੀ ਆਨਲਾਈਨ ਮੋਬਾਇਲ ਗੇਮ PUBG Mobile ਨੇ ਭਾਰਤ ’ਚ ਬੈਨ ਦੀ ਮੰਗ ਚੁੱਕਣ ਤੋਂ ਬਾਅਦ ਇਕ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਵਾਅਦਾ ਕੀਤਾ ਹੈ ਕਿ ਭਾਰਤੀ ਯੂਜ਼ਰਜ਼ ਨੂੰ ਧਿਆਨ ’ਚ ਰੱਖਦੇ ਹੋਏ ਉਹ ਬੱਚਿਆਂ ਦੇ ਮਾਪਿਆਂ, ਅਧਿਆਪਕਾਂ ਅਤੇ ਸਰਕਾਰੀ ਸੰਸਥਾਵਾਂ ਦੇ ਨਾਲ ਮਿਲ ਕੇ ਕੰਮ ਕਰੇਗੀ।
ਦੱਸ ਦੇਈਏ ਕਿ ਪਬਜੀ ਗੇਮ ਭਾਰਤ ’ਚ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਗੇਮ ਦੀ ਆਦਤ ਨਹੀਂ ਪੈਂਦੀ। ਹਾਲਾਂਕਿ ਇਸ ਗੇਮ ਦੀ ਕਾਫੀ ਨਿੰਦਾ ਵੀ ਹੋਈ ਹੈ। ਦੋਸ਼ ਹੈ ਕਿ ਇਸ ਗੇਮ ਕਾਰਨ ਲੋਕਾਂ ’ਚ ਹਿੰਸਾ ਦੀ ਭਾਵਨਾ ਜਾਗ ਰਹੀ ਹੈ ਅਤੇ ਬੱਚਿਆਂ ਦਾ ਧਿਆਨ ਵੀ ਪੜਾਈ ਤੋਂ ਹਟ ਰਿਹਾ ਹੈ। ਸ਼ਾਇਦ ਇਸ ਲਈ ਪਬਜੀ ਮੋਬਾਇਲ ’ਤੇ ਰੋਕ ਲਗਾਉਣ ਦੀ ਮੰਗ ਹੋ ਰਹੀ ਹੈ।
ਪਬਜੀ ਮੋਬਾਇਲ ਬਣਾਉਣ ਵਾਲੀ ਕੰਪਨੀ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਸਾਡੇ ਯੂਜ਼ਰਜ਼ ਨੇ ਗੇਮ ਨੂੰ ਲੈ ਕੇ ਜੋ ਸਪੋਰਟ ਅਤੇ ਭਰੋਸਾ ਜਤਾਇਆ ਹੈ ਉਸ ਲਈ ਧੰਨਵਾਦ। ਆਪਣੇ ਫੈਨਸ ਨੂੰ ਬੈਸਟ ਗੇਮਿੰਗ ਐਕਸਪੀਰੀਅੰਸ ਦੇਣ ਲਈ ਵਚਨਬੱਧ ਹਾਂ। ਸਾਡਾ ਮੰਨਣਾ ਹੈ ਕਿ ਇਹ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਗੇਮ ਦੀ ਦੁਨੀਆ ’ਚ ਇਕ ਜ਼ਿੰਮੇਦਾਰ ਮੈਂਬਰ ਬਣੀਏ। ਇਸ ਗੱਲ ਨੂੰ ਯਕੀਨੀ ਕਰਨ ਲਈ ਅਸੀਂ ਵੱਖ-ਵੱਖ ਲੋਕਾਂ ਦੇ ਨਾਲ ਲਗਾਤਾਰ ਕੰਮ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ।
Mi TV 4A Pro ਦੇ 49 ਇਚ ਮਾਡਲ ਦੀ ਕੀਮਤ ’ਚ ਭਾਰਤੀ ਕਟੌਤੀ
NEXT STORY