ਗੈਜੇਟ ਡੈਸਕ– PUBG Mobile ਦੇ ਉਨ੍ਹਾਂ ਪਲੇਅਰਾਂ ਲਈ ਖੁਸ਼ਖਬਰੀ ਹੈ ਜੋ ਕਾਫੀ ਸਮੇਂ ਤੋਂ ਗੇਮ ’ਚ ਵੱਡੇ ਬਦਲਾਅ ਦਾ ਇੰਤਜ਼ਾਰ ਕਰ ਰਹੇ ਸਨ। ਪਿਛਲੇ ਕੁਝ ਸਮੇਂ ਤੋਂ ਖਬਰ ਆ ਰਹੀ ਸੀ ਕਿ PUBG Mobile ਗੇਮ ’ਚ ਹੈਲੀਕਾਪਟਰ ਅਤੇ RPGs ਜੋੜੀ ਜਾ ਸਕਦੀ ਹੈ। ਹੁਣ ਅਜਿਹਾ ਲੱਗ ਰਿਹਾ ਹੈ ਕਿ ਪਲੇਅਰਾਂ ਨੂੰ ਜਲਦੀ ਹੀ ਗੇਮ ’ਚ ਹੈਲੀਕਾਪਟਰ ਉਡਦੇ ਹੋਏ ਦਿਖਾਈ ਦੇਣਗੇ। ਇਕ ਪ੍ਰਸਿੱਧ ਯੂਟਿਊਬਰ ਅਤੇ ਸਟੀਮਰ Mr Ghost Gaming ਦੁਆਰਾ ਲੀਕ ਕੀਤੀ ਗਈ ਇਕ ਵੀਡੀਓ ’ਚ ਗੇਮ ਦਾ ਚਾਈਨੀਜ਼ ਬੀਟਾ ਵਰਜ਼ਨ ਦੇਖਿਆ ਗਿਆ ਹੈ, ਜਿਸ ਵਿਚ ਇਕ ਮੋਡ ਦੇ ਅੰਦਰ ਹੈਲੀਕਾਪਟਰ ਅਤੇ ਕੁਝ ਨਵੇਂ ਹਥਿਆਰ ਦੇਖੇ ਗਏ ਹਨ।
ਯੂਟਿਊਬਰ ਨੇ ਇਸ ਮੋਡ ਦੇ ਗੇਮਪਲੇਅ ਦੀ ਪੂਰੀ ਵੀਡੀਓ ਸ਼ੇਅਰ ਕੀਤੀ ਹੈ, ਜਿਥੇ ਪਲੇਅਰ ਹੈਲੀਕਾਪਟਰ ਉਡਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਗੇਮ ’ਚ ਕਈ ਛੋਟੇ-ਛੋਟੇ ਬਦਲਾਅ ਵੀ ਦੇਖਣ ਨੂੰ ਮਿਲੇ ਹਨ। ਹੋ ਸਕਦਾ ਹੈ ਕਿ ਕੰਪਨੀ ਨੇ ਇਹ ਬਦਲਾਅ ਅਪਕਮਿੰਗ Call of Duty: Mobile ਦੇ ਲਾਂਚ ਨੂੰ ਧਿਆਨ ’ਚ ਰੱਖਦੇ ਹੋਏ ਕੀਤੇ ਹੋਣ।
ਅਸੀਂ ਪਹਿਲਾਂ ਵੀ ਕੁਝ ਲੀਕਸ ਦੇਖੇ ਹੋ ਜਿਥੇ PUBG Mobile ’ਚ ਕਈ ਥਾਵਾਂ ’ਤੇ ਹੈਲੀਕਾਪਟਰ ਦੇਖੇ ਗਏ ਹਨ। ਹਾਲਾਂਕਿ, ਉਨ੍ਹਾਂ ਵੀਡੀਓ ’ਚ ਪਲੇਅਨ ਉਨ੍ਹਾਂ ਹੈਲੀਕਾਪਟਰ ਨੂੰ ਉਡਾ ਨਹੀਂ ਸਕਦੇ ਹਨ ਪਰ ਹੁਣ ਨਵੀਂ ਲੀਕ ਵੀਡੀਓ ’ਚ ਪਲੇਅਰ ਹੈਲੀਕਾਪਟਰ ਨੂੰ ਉਡਾਉਂਦੇ ਹੋਏ ਨਜ਼ਰ ਆਏ ਹਨ। ਗੇਮਪਲੇਅ ’ਚ ਦੇਖਿਆ ਗਿਆਹੈ ਕਿ ਕਈ ਥਾਵਾਂ ’ਤੇ ਪਲੇਅਰਾਂ ਨੂੰ ਸਪੈਸ਼ਲ ਤਰ੍ਹਾਂ ਦੀ ਲੂਟ ਕ੍ਰੇਟ ਵੀ ਮਿਲ ਰਹੀ ਹੈ। ਇਸ ਵਿਚ ਇਹ ਲੂਟ ਕ੍ਰੇਟ ਜ਼ਮੀ ਦੇ ਅੰਦਰੋਂ ਉਪਰ ਆ ਰਹੀ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਇਸ ਕ੍ਰੇਟ ਵਾਲੀ ਥਾਂ ਤੋਂਇਕ ਲਾਈਟ ਨੀਕਲ ਰਹੀ ਹੈ ਜੋ ਆਸਮਾਨ ’ਚ ਕਾਫੀ ਉਪਰ ਤਕ ਜਾ ਰਹੀ ਹੈ। ਇਸ ਸਪੈਸ਼ਲ ਲੂਟ ਕ੍ਰੇਟ ’ਚ ਗ੍ਰਨੇਡ ਲਾਂਚਰ, ਮਿਨੀ ਗਨ, RPGs ਆਦਿ ਮਿਲਦੇ ਹਨ। ਇਸ ਤੋਂ ਇਲਾਵਾ ਗੇਮ ’ਚ Deagle ਪਿਸਟਲ ਦੇਖਣ ਨੂੰ ਮਿਲੀ ਸੀ।
ਵੀਡੀਓ ’ਚ ਦਿਖਾਇਆ ਗਿਆ ਗੇਮਪਲੇਅ ਚਾਈਨੀਜ਼ ਬੀਟਾ ’ਚ ਖੇਡਿਆ ਗਿਆ ਹੈ ਅਤੇ ਇਸ ਵਿਚ ਹੈਲੀਕਾਪਟਰ ਨੋਰਮਲ ਗੱਡੀ ਦੀ ਤਰ੍ਹਾਂ ਚਲਾਇਆ ਜਾ ਸਕਦਾ ਹੈ। ਇਸ ਗੇਮ ਵਰਜ਼ਨ ’ਚ PUBG Mobile ’ਚ ਸ਼ਾਮਲ ਹੋਰ ਗੱਡੀਆਂ ਦੀ ਤਰ੍ਹਾਂ ਹੈਲੀਕਾਪਟਰ ਦਾ ਫਿਊਲ ਇੰਡੀਕੇਟਰ ਵੀ ਦੇਖਣ ਨੂੰ ਮਿਲਦਾ ਹੈ। ਭਲੇ ਹੀ ਹੈਲੀਕਾਪਟਰ ’ਚ ਪਲੇਅਰਾਂ ਨੂੰ ਤੇਜ਼ ਸਪੀਡ ਅਤੇ ਉਚਾਈ ਦਾ ਫਾਇਦਾ ਨਾ ਮਿਲੇ ਪਰ ਗੇਮ ਡਿਵੈੱਲਪਰਾਂ ਨੇ ਇਸ ਚੀਜ਼ ਨੂੰ ਬੈਲੇਂਸ ਕਰਨ ਲਈ ਹੈਲੀਕਾਪਟਰ ਨੂੰ ਕਾਫੀ ਸੈਂਸਟਿਵ ਬਣਾਇਆ ਹੈ। ਇਸ ਨੂੰ ਜ਼ਮੀਨ ਤੋਂ ਕੁਝ ਗੋਲੀਆਂ ਮਾਰ ਕੇ ਹੇਠਾਂ ਸੁੱਟਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿਚ ਮਾਸਾਈਲ ਲਾਂਚਰ ਦਾ ਆਪਸ਼ਨ ਆਉਣ ਤੋਂ ਬਾਅਦ ਹੈਲੀਕਾਪਟਰ ਨੂੰ ਡਿਗਾਉਣਾ ਹੋਰ ਵੀ ਆਸਾਨ ਹੈ।
ਗੂਗਲ ਨੇ ਤੋੜੀ 10 ਸਾਲ ਪੁਰਾਣੀ ਪਰੰਪਰਾ, ਹੁਣ ਇਸ ਨਾਂ ਨਾਲ ਆਏਗਾ ਅਗਲਾ ਐਂਡਰਾਇਡ ਵਰਜ਼ਨ
NEXT STORY