ਗੈਜੇਟ ਡੈਸਕ—ਹਾਲ ਹੀ ’ਚ ਚੀਨੀ ਕੰਪਨੀ ਟੈਨਸੈਂਟ ਨੇ ਭਾਰਤ ’ਚ ਆਪਣੇ ਸਾਰੇ PUBG Mobile ਸਰਵਾਰ ਨੂੰ ਸ਼ਟਡਾਊਨ ਕੀਤਾ ਹੈ। ਪਬਜੀ ਮੋਬਾਇਲ ਬੈਨ ਤਾਂ ਭਾਰਤ ’ਚ ਪਹਿਲੇ ਹੀ ਹੋ ਚੁੱਕੀ ਸੀ ਪਰ ਸਰਵਰਸ ਚੱਲ ਰਹੇ ਸਨ, ਹੁਣ ਇਹ ਪੂਰੀ ਤਰ੍ਹਾਂ ਨਾਲ ਕੰਮ ਕਰਨਾ ਬੰਦ ਕਰ ਚੁੱਕਿਆ ਹੈ। ਰਿਪੋਰਟ ਮੁਤਾਬਕ ਪਬਜੀ ਮੋਬਾਇਲ ਫਿਰ ਤੋਂ ਭਾਰਤ ’ਚ ਵਾਪਸੀ ਕਰ ਸਕਦਾ ਹੈ। ਟੈਕ ਕਰੰਚ ਮੁਤਾਬਕ ਦੋ ਸੂਤਰਾਂ ਨੇ ਇਹ ਕਨਫਰਮ ਕੀਤਾ ਹੈ ਕਿ ਪਬਜੀ ਮੋਬਾਇਲ ਇਕ ਵਾਰ ਫਿਰ ਤੋਂ ਭਾਰਤ ’ਚ ਵਾਪਸੀ ਕਰਨ ਨੂੰ ਤਿਆਰ ਹੈ। ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਬਜੀ ਮੋਬਾਇਲ ਦੀ ਪੇਰੈਂਟ ਸਾਊਥ ਕੋਰੀਅਨ ਕੰਪਨੀ ਪਿਛਲੇ ਕੁਝ ਹਫਤਿਆਂ ਤੋਂ ਗਲੋਬਲ ਕਲਾਊਡ ਸਰਵਿਸ ਪ੍ਰੋਡਵਾਇਰਸ ਨਾਲ ਗੱਲਬਾਤ ਕਰ ਰਹੀ ਹੈ।
ਭਾਰਤ ’ਚ ਯੂਜ਼ਰ ਲੋਕਲੀ ਸਟੋਰ ਕਰਨ ਨੂੰ ਲੈ ਕੇ ਸਾਊਥ ਕੋਰੀਅਨ ਕੰਪਨੀ ਕਲਾਊਡ ਪ੍ਰੋਵਾਈਡਰਸ ਨਾਲ ਗੱਲਬਾਤ ਕਰ ਰਹੀ ਹੈ। ਫਿਲਹਾਲ ਇਹ ਨਹੀਂ ਦੱਸਿਆ ਗਿਆ ਹੈ ਕਿ ਇਸ ਦੇ ਲਈ ਕਿਸ ਕੰਪਨੀ ਨਾਲ ਕਰਾਰ ਕੀਤਾ ਜਾਵੇਗਾ।ਰਿਪੋਰਟ ਮੁਤਾਬਕ ਇਸ ਗੇਮਿੰਗ ਕੰਪਨੀ ਨੇ ਭਾਰਤ ਦੇ ਹਾਈ ਪ੍ਰੋਫਾਈਲ ਸਟ੍ਰੀਮਰਸ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਇਸ ਸਾਲ ਦੇ ਆਖਿਰ ਤੱਕ ਪਬਜੀ ਮੋਬਾਇਲ ਦੇ ਵਾਪਸ ਆਉਣ ਦੀ ਉਮੀਦ ਕਰ ਸਕਦੇ ਹਨ।
ਪਬਜੀ ਕਾਰਪੋਰੇਸ਼ਨ ਨੇ ਹੁਣ ਤੱਕ ਇਸ ਮਾਮਲੇ ’ਤੇ ਕੋਈ ਆਫੀਸ਼ੀਅਲ ਸਟੇਟਮੈਂਟ ਜਾਰੀ ਨਹੀਂ ਕੀਤਾ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਹੀਨੇ ’ਚ ਇਹ ਦੂਜੇ ਹਫਤੇ ’ਚ ਦੀਵਾਲੀ ਦੌਰਾਨ ਭਾਰਤ ’ਚ ਆਪਣੇ ਫਿਊਚਰ ਪਲਾਨ ਦੇ ਬਾਰੇ ’ਚ ਐਲਾਨ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਪਬਜੀ ਮੋਬਾਇਲ ਦੀ ਪੇਰੈਂਟ ਸਾਊਥ ਕੋਰੀਅਨ () ਨੂੰ ਹੁਣ () ਨੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਕੰਪਨੀ ਨੇ ਭਾਰਤ ’ਚ ਟੈਂਸੈਂਟ ਨਾਲ ਪਬਜੀ ਮੋਬਾਇਲ ਦੀ ਪਬਲੀਸ਼ਿੰਗ ਨੂੰ ਲੈ ਕੇ ਕੀਤੀ ਗਈ ਪਾਰਟਨਰਸ਼ਿਪ ਨੂੰ ਖਤਮ ਕਰ ਰਹੀ ਹੈ।
ਟੈਂਸੈਂਟ ਨਾਲ ਭਾਰਤ ’ਚ ਪਾਰਟਨਰਸ਼ਿਪ ਖਤਮ ਕਰਨ ਦਾ ਕਾਰਣ ਸਾਫ ਹੈ। ਭਾਰਤ ’ਚ ਐਂਟੀ ਚਾਈਨਾ ਸੈਂਟੀਮੇਂਟ ਹੈ ਅਤੇ ਅਜਿਹੇ ’ਚ ਡਾਟਾ ਲੋਕਲਾਈਜੇਸ਼ਨ ਨੂੰ ਲੈ ਕੇ ਸਰਕਾਰ ਚਾਹੁੰਦੀ ਹੈ ਕਿ ਲੋਕਾਂ ਦਾ ਡਾਟਾ ਚੀਨ ਨਾ ਜਾਵੇ ਅਤੇ ਭਾਰਤ ’ਚ ਹੀ ਰਹੇ। ਹਾਲ ਹੀ ’ਚ ਇਹ ਰਿਪੋਰਟ ਆਈ ਸੀ ਕਿ ਪਬਜੀ ਕਾਰਪੋਰੇਸ਼ਨ ਭਾਰਤ ’ਚ ਏਅਰਟੈੱਲ ਨਾਲ ਪਾਰਟਨਰਸ਼ਿਪ ਕਰਕੇ ਵਾਪਸੀ ਕਰ ਸਕਦੀ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਪੇ.ਟੀ.ਐੱਮ. ਨਾਲ ਵੀ ਪਬਜੀ ਕਾਰਪੋਰੇਸ਼ਨ ਨੇ ਗੱਲਬਾਤ ਕੀਤੀ ਹੈ। ਦੂਜੇ ਦੇਸ਼ਾਂ ਲਈ ਪਬਜੀ ਮੋਬਾਇਲ ਦਾ ਪਬਲੀਸ਼ਿੰਗ ਰਾਈਟ ਅਜੇ ਵੀ ਚੀਨੀ ਕੰਪਨੀ ਟੈਂਸੈਂਟ ਕੋਲ ਹੀ ਰਹੇਗਾ। ਪਿਛਲੇ ਕੁਝ ਸਮੇਂ ’ਚ ਪਬਜੀ ਕਾਪਪੋਰੇਸ਼ਨ ਵੱਲੋਂ ਭਾਰਤ ’ਚ ਜਾਬ ਪੋਸਟਿੰਗ ਵੀ ਕੱਢੀ ਗਈ ਸੀ।
ਫਲਿੱਪਕਾਰਟ ਬਿਲ ਦੀਵਾਲੀ ਸੇਲ : ਪੋਕੋ ਦੇ ਇਨ੍ਹਾਂ ਸਮਾਰਟਫੋਨਸ ’ਤੇ ਮਿਲ ਰਹੀ ਬੰਪਰ ਛੋਟ
NEXT STORY