ਗੈਜੇਟ ਡੈਸਕ—ਰੀਅਲਮੀ ਨੇ ਆਪਣੇ ਮਸ਼ਹੂਰ ਸਮਾਰਟਫੋਨ Realme 5 Pro ਲਈ ਲੇਟੈਸਟ OTA ਅਪਡੇਟ ਜਾਰੀ ਕਰ ਦਿੱਤੀ ਹੈ। ਇਸ ਅਪਡੇਟ ਰਾਹੀਂ ਕੰਪਨੀ ਅਪ੍ਰੈਲ ਸਕਿਓਰਟੀ ਪੈਚ ਵੀ ਯੂਜ਼ਰਸ ਤਕ ਪਹੁੰਚਾ ਰਹੀ ਹੈ ਅਤੇ ਨਾਲ ਹੀ ਕਈ ਨਵੇਂ ਕਮਾਲ ਦੇ ਫੀਚਰਸ ਵੀ ਯੂਜ਼ਰਸ ਨੂੰ ਵਰਤੋਂ ਲਈ ਮਿਲਣਗੇ। ਰੀਅਲਮੀ 5 ਪ੍ਰੋ ਲਈ ਆਏ ਅਪਡੇਟ ਵਰਜ਼ਨ ਨੰਬਰ RMX1971EX_11.C.03 ਹੈ।
ਅਪਡੇਟ 'ਚ ਮਿਲਿਆ DocVault ID ਫੀਚਰ
ਇਸ ਅਪਡੇਟ 'ਚ ਅਪ੍ਰੈਲ ਸਕਿਓਰਟੀ ਪੈਚ ਨਾਲ ਹੀ DocVault ID ਨਾਂ ਦਾ ਫੀਚਰ ਵੀ ਸ਼ਾਮਲ ਕੀਤਾ ਗਿਆ ਹੈ ਜਿਸ ਨੂੰ ਇੰਡੀਆ ਰੀਅਲਮੀ ਯੂਜ਼ਰ ਇੰਟਰਫੇਸ ਲਈ ਐਕਸਕਲੂਸੀਵ ਤੌਰ 'ਤੇ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਰੀਅਲਮੀ 5 ਪ੍ਰੋ ਦੇ ਕੁਝ ਬਗ ਫਿਕਸ ਨਾਲ ਡਿਵਾਈਸ ਸਟੈਬਿਲਿਟੀ ਨੂੰ ਵੀ ਪਹਿਲੇ ਤੋਂ ਬਿਹਤਰ ਬਣਾ ਰਹੀ ਹੈ। ਇਸ ਨਾਲ ਫੋਨ ਦੀ ਆਡੀਓ ਕੁਆਲਿਟੀ ਵੀ ਕਾਫੀ ਬਿਹਤਰ ਹੋ ਜਾਵੇਗੀ।
ਸੈਮਸੰਗ ਲਿਆਉਣ ਵਾਲੀ ਹੈ Galaxy Z Flip 2 ਫੋਨ, ਤਿੰਨ ਕੈਮਰਿਆਂ ਨਾਲ ਆਉਣ ਦੀ ਉਮੀਦ
NEXT STORY