ਗੈਜੇਟ ਡੈਸਕ– ਰਿਅਲਮੀ ਨੇ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਸਮਾਰਟਫੋਨ Realme 5s ਲਾਂਚ ਕਰ ਦਿੱਤਾ ਹੈ। ਬਜਟ ਰੇਂਜ ’ਚ ਲਾਂਚ ਕੀਤਾ ਗਿਆ ਇਹ ਸਮਾਰਟਫੋਨ ਐਕਸਕਲੂਜ਼ਿਵ ਈ-ਕਾਮਰਸ ਸਾਈਟ ਫਲਿਪਕਾਰਟ ’ਤੇ 29 ਨਵੰਬਰ ਨੂੰ ਦੁਪਹਿਰ 12 ਵਜੇ ਸੇਲ ਲਈ ਉਪਲੱਬਧ ਹੋਵੇਗਾ। ਇਹ ਫੋਨ ਦੋ ਸਟੋਰੇਜ ਵੇਰੀਐਂਟ ’ਚ ਉਪਲੱਬਧ ਹੋਵੇਗਾ ਅਤੇ ਇਸ ਦੀ ਸ਼ੁਰੂਆਤੀ ਕੀਮਤ 9,999 ਰੁਪਏ ਹੈ। ਖਾਸ ਗੱਲ ਹੈ ਕਿ ਫੋਨ ’ਚ ਪ੍ਰੋਸੈਸਰ ਅਤੇ ਬੈਟਰੀ ਤੋਂ ਇਲਾਵਾ ਬਾਕੀ ਸਾਰੇ ਫੀਚਰਜ਼ Realme 5 ਵਰਗੇ ਹੀ ਹਨ। ਇਸ ਫੋਨ ਨੂੰ Realme 5 ਦਾ ਅਪਗ੍ਰੇਡ ਵਰਜ਼ਨ ਵੀ ਕਿਹਾ ਜਾ ਸਕਦਾ ਹੈ।
ਕੀਮਤ
Realme 5s ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 9,999 ਰੁਪਏ ਹੈ। ਜਦਕਿ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 10,999 ਰੁਪਏ ਹੈ। ਇਹ ਫੋਨ ਕ੍ਰਿਸਟਲ ਬਲਿਊ, ਕ੍ਰਿਸਟਲ ਪਰਪਲ ਅਤੇ ਕ੍ਰਿਸਟਲ ਰੈੱਡ ਰੰਗ ’ਚ ਉਪਲੱਬਧ ਹੋਵੇਗਾ। ਫੋਨ ’ਤੇ ਮਿਲਣ ਵਾਲੇ ਲਾਂਚ ਆਫਰ ਦੀ ਗੱਲ ਕਰੀਏ ਤਾਂ ਇਸ ਨੂੰ ਨੋ ਕਾਸਟ ਈ.ਐੱਮ..ਆਈ. ਆਪਸ਼ਨ ’ਤੇ ਖਰੀਦਿਆ ਜਾ ਸਕਦਾ ਹੈ।
ਫੀਚਰਜ਼
ਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਹੈ ਜੋ ਕਾਰਨਿੰਗ ਗੋਰਿਲਾ ਗਲਾਸ 3 ਨਾਲ ਕੋਟਿਡ ਹੈ। ਇਹ ਸਮਾਰਟਫੋਨ ਸਨੈਪਡ੍ਰੈਗਨ 665 ਚਿੱਪਸੈੱਟ ’ਤੇ ਕੰਮ ਕਰਦਾ ਹੈ ਅਤੇ ਇਸ ਵਿਚ ਦਿੱਤੀ ਗਈ ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਕੈਮਰਾ ਸੈੱਟਅਪ ਹੈ, ਜਿਸ ਵਿਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ, 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ ’ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਪਾਵਰ ਬੈਕਅਪ ਲਈ ਫੋਨ ’ਚ 10 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਦਿੱਤੀ ਗਈ ਹੈ।
Realme X2 Pro ਭਾਰਤ ’ਚ ਲਾਂਚ, 35 ਮਿੰਟ ’ਚ 100 ਫੀਸਦੀ ਹੋਵੇਗਾ ਚਾਰਜ
NEXT STORY