ਗੈਜੇਟ ਡੈਸਕ– Realme Buds Q2 ਦੀ ਲਾਂਚਿੰਗ ਦਾ ਐਲਾਨ ਹੋ ਗਿਆ ਹੈ। ਇਨ੍ਹਾਂ ਈਅਰਬਡਸ ਨੂੰ ਭਾਰਤ ’ਚ 24 ਜੂਨ 2021 ਨੂੰ ਦਪਹਿਰ 12:30 ਵਜੇ ਲਾਂਚ ਕੀਤਾ ਜਾਵੇਗਾ। ਇਸ ਦਿਨ ਰੀਅਲਮੀ ਨਾਰਜ਼ੋ 30 ਸੀਰੀਜ਼ ਦੇ ਦੋ ਨਵੇਂ ਸਮਾਰਟਫੋਨ ਅਤੇ ਨਵਾਂ 32 ਇੰਚ ਦਾ ਰੀਅਲਮੀ ਸਮਾਰਟਫੋਨ ਫੁਲ-ਐੱਚ.ਡੀ. ਟੀ.ਵੀ. ਵੀ ਲਾਂਚ ਕੀਤਾ ਜਾਵੇਗਾ। ਕੰਪਨੀ ਦੇ ਦਾਅਵੇ ਮੁਤਾਬਕ, Realme Buds Q2 ’ਚ ਚਾਰਜਿੰਗ ਕੇਸ ਦੇ ਨਾਲ ਕੁਲ 20 ਘੰਟਿਆਂ ਦਾ ਪਲੇਅਬੈਕ ਟਾਈਮ ਮਿਲੇਗਾ। ਇਹ ਈਅਰਬਡਸ ਇਨਵਾਇਰਮੈਂਟਲ ਨੌਇਜ਼ ਕੈਂਸੀਲੇਸ਼ਨ ਸੁਪੋਰਟ ਨਾਲ ਆਏਗਾ। ਇਸ ਵਿਚ ਇਕ ਅਲੱਗ ਗੇਮਿੰਗ ਮੋਡ ਮਿਲੇਗਾ ਜੋ ਲੋਅ ਲੇਟੈਂਸੀ 88ms ਨੂੰ ਸੁਪੋਰਟ ਕਰੇਗਾ। ਰੀਅਲਮੀ ਨੇ ਪੁਸ਼ਟੀ ਕੀਤੀ ਹੈ ਕਿ ਐਕਟਿਵ ਨੌਇਜ਼ ਕੈਂਸੀਲੇਸ਼ਨ Realme Buds Q2 ਦੇ ਭਾਰਤੀ ਮਾਡਲ ’ਚ ਦਿੱਤਾ ਗਿਆ ਹੈ।
ਇੰਨੀ ਹੋ ਸਕਦੀ ਹੈ ਕੀਮਤ
ਰੀਅਲਮੀ ਵਲੋਂ ਇਕ ਟੀਜ਼ਰ ਇਮੇਜ ਜਾਰੀ ਕੀਤੀ ਗਈ ਹੈ, ਜਿਸ ਮੁਤਾਬਕ, ਈਅਰਬਡਸ ਵਾਈਟ ਅਤੇ ਬਲਿਊ ਰੰਗ ’ਚ ਆਏਗਾ। Realme Buds Q2 ਨੂੰ ਕਰੀਬ 2,900 ਰੁਪਏ ਦੀ ਕੀਮਤ ’ਚ ਪੇਸ਼ ਕੀਤਾ ਜਾ ਸਕਦਾ ਹੈ।
Realme Buds Q2 ਦੀਆਂ ਖੂਬੀਆਂ
Realme Buds Q2 ਨੂੰ ਇਨ-ਈਅਰ ਡਿਜ਼ਾਇਨ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਵਿਚ 10mm ਡਾਇਨਾਮਿਕ ਡ੍ਰਾਈਵਰ ਦਾ ਇਸਤੇਮਾਲ ਕੀਤਾ ਗਿਆ ਹੈ। ਨਾਲ ਹੀ ਪਾਲੀਮਰ ਕੰਪੋਜਿਟ ਡਾਇਆਫਾਰਮ ਅਤੇ ਨਵੇਂ Bass Boost Plus ਇਨਹੈਂਸ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਕੰਪਨੀ ਦੇ ਦਾਅਵੇ ਮੁਕਾਬਕ, Realme Buds Q2 ’ਚ 20 ਘੰਟਿਆਂ ਦਾ ਪਲੇਅਬੈਕ ਟਾਈਮ ਮਿਲੇਗਾ ਜਦਕਿ ਹਰ ਈਅਰਬਡਸ 5 ਘੰਟਿਆਂ ਦਾ ਪਲੇਅਬੈਕ ਟਾਈਮ ਦੇਵੇਗਾ।
ਜੀਓ ਦੀ ਟੱਕਰ ’ਚ ਏਅਰਟੈੱਲ ਨੇ ਪੇਸ਼ ਕੀਤਾ ਨਵਾਂ ਪ੍ਰੀਪੇਡ ਪਲਾਨ, ਮਿਲਣਗੇ ਇਹ ਫਾਇਦੇ
NEXT STORY