ਗੈਜੇਟ ਡੈਸਕ– ਸ਼ਾਓਮੀ ਨੇ ਹਾਲ ਹੀ ’ਚ ਰੈੱਡਮੀ 7ਏ ਸਮਾਰਟਫੋਨ ਲਾਂਚ ਕੀਤਾ ਹੈ ਜਿਸ ਨੂੰ ਲੈ ਕੇ ਰਿਅਲਮੀ ਇੰਡੀਆ ਦੇ ਸੀ.ਈ.ਓ. ਮਾਧਵ ਸੇਠ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਰਿਅਲਮੀ ਇੰਡੀਆ ਦੇ ਸੀ.ਈ.ਓ. ਦਾ ਕਹਿਣਾ ਹੈ ਕਿ ਦੇਸ਼ ਦੀ ਰਿਅਲ ਚੌਇਸ ਰੈੱਡਮੀ 7ਏ ਹੈਂਡਸੈੱਟ ਨਹੀਂ, ਸਗੋਂ ਰਿਅਲਮੀ C2 ਹੋਣਾ ਚਾਹੀਦਾ ਹੈ। ਆਪਣੇ ਟਵੀਟ ’ਚ ਉਨ੍ਹਾਂ ਰੈੱਡਮੀ 7ਏ ਸਮਾਰਟਫੋਨ ਦੀ ਡਿਸਪਲੇਅ ’ਤੇ ਕਿਹਾ ਕਿ ਇਹ ਦੋ ਸਾਲ ਪੁਰਾਣੀ ਡਿਸਪਲੇਅ ਹੈ। ਉਥੇ ਹੀ ਉਨ੍ਹਾਂ ਰੈੱਡਮੀ 7ਏ ਫੋਨ ਦੇ ਸਿੰਗਲ ਕੈਮਰੇ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਹੈ।
ਰਿਅਲਮੀ C2 ਦੇ ਡਿਜ਼ਾਈਨ ਨੂੰ ਦੱਸਿਆ ਬਿਹਤਰ
ਆਖੀਰ ’ਚ ਮਾਧਵ ਸੇਠ ਨੇ ਇਕ ਓਵਰ ਆਲ ਕੰਪੈਰੀਜ਼ਨ ਦੀ ਤਸਵੀਰ ਸ਼ੇਅਰ ਕੀਤੀ ਅਤੇ ਰਿਅਲਮੀ C2 ਦੇ ਡਿਜ਼ਾਈਨ ਨੂੰ ਬਿਹਤਰ ਦੱਸਿਆ। ਦੱਸ ਦੇਈਏ ਕਿ ਦੋਵਾਂ ਕੰਪਨੀਆਂ ਨੇ ਆਪਣੇ ਸਮਾਰਟਫੋਨਜ਼ 5,999 ਰੁਪਏ ਪ੍ਰਾਈਜ਼ ਟੈਗ ਦੇ ਨਾਲ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ ਅਤੇ ਦੋਵਾਂ ਦੀ ਫੋਨਜ਼ ’ਚ ਸਖਤ ਮੁਕਾਬਲਾ ਹੈ।
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਰਿਅਲਮੀ ਨੇ ਸ਼ਾਓਮੀ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਹਰ ਇਕ ਨਵੇਂ ਸਮਾਰਟਫੋਨਜ਼ ਨੂੰ ਲਾਂਚ ਕਰਨ ਤੋਂ ਬਾਅਦ ਦੋਵੇਂ ਕੰਪਨੀਆਂ ਟਵਿਟਰ ਰਾਹੀਂ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ।
ECG ਤੇ ਐਡਵਾਂਸ ਫਿਟਨੈੱਸ ਤਕਨੀਕ ਨਾਲ ਲਾਂਚ ਹੋਈ MevoFit ਸਮਾਰਟਵਾਚ
NEXT STORY