ਗੈਜੇਟ ਡੈਸਕ—ਚੀਨ 'ਚ ਇਸ ਮਹੀਨੇ ਲਾਂਚ ਹੋਏ ਰੈੱਡਮੀ ਨੋਟ 7 ਸਮਾਰਟਫੋਨ ਦੀ ਦੀਵਾਗਨੀ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਸਿਰਫ 3 ਮਿੰਟ ਤੋਂ ਵੀ ਘੱਟ ਸਮੇਂ 'ਚ ਕੰਪਨੀ ਨੇ 1 ਲੱਖ ਫੋਨ ਵੇਚ ਦਿੱਤੇ। ਕੰਪਨੀ ਨੇ ਦੱਸਿਆ ਕਿ ਪਹਿਲੀ ਫਲੈਸ਼ ਸੇਲ ਸਿਰਫ 8 ਮਿੰਟ 36 ਸੈਕਿੰਡ 'ਚ ਹੀ ਸਟਾਕ 'ਚ ਮੌਜੂਦਾ ਸਾਰੇ ਰੈੱਡਮੀ ਨੋਟ 7 ਫੋਨ ਵਿਕ ਗਏ। ਉੱਥੇ ਪਿਛਲੇ ਹਫਤੇ ਆਯੋਜਿਤ ਇਸ ਦੀ ਦੂਜੀ ਫਲੈਸ਼ ਸੇਲ 'ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ।
ਦੂਜੀ ਸੇਲ ਸ਼ੁਰੂ ਹੋਣ ਤੋਂ ਪਹਿਲਾਂ 4 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਖਰੀਦਣ ਲਈ ਰਜਿਸਟਰੇਸ਼ਨ ਕਰਵਾ ਦਿੱਤੀ। ਗੱਲ ਕੀਤੀ ਜਾਵੇ ਤੀਸਰੀ ਸੇਲ ਦੀ ਤਾਂ ਕੰਪਨੀ ਦਾ ਦਾਅਵਾ ਹੈ ਕਿ ਉਸ ਨੇ ਸਿਫ 2 ਮਿੰਟ 'ਚ 50 ਸੈਕਿੰਡ 'ਚ 1 ਲੱਖ ਤੋਂ ਜ਼ਿਆਦਾ ਫੋਨ ਦੀ ਵਿਕਰੀ ਕਰ ਦਿੱਤੀ। ਦੱਸ ਦੱਈਏ ਕਿ ਚੀਨ 'ਚ ਇਸ ਦੀ ਅਗਲੀ ਸੇਲ 25 ਜਨਵਰੀ ਨੂੰ ਸਵੇਰੇ 10 ਵਜੇ ਆਯੋਜਿਤ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਚੀਨ ਦੀ ਕੰਪਨੀ ਸ਼ਾਓਮੀ ਨੇ ਹਾਲ ਹੀ 'ਚ ਰੈੱਡਮੀ ਨੂੰ ਵੱਖ ਬ੍ਰੈਂਡ ਘੋਸ਼ਿਤ ਕੀਤਾ ਸੀ। ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ 48 ਮੈਗਾਪਿਕਸਲ ਦਾ ਕੈਮਰਾ ਹੈ।
ਕੀ ਹੈ ਕੀਮਤ?
ਰੈੱਡਮੀ ਨੋਟ 7 ਨੂੰ ਕੰਪਨੀ ਨੇ 3ਜੀ.ਬੀ.ਰੈਮ+32ਜੀ.ਬੀ. ਇੰਟਰਨਲ ਸਟੋਰੇਜ਼ ਅਤੇ 6ਜੀ.ਬੀ.ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਲਾਂਚ ਕੀਤਾ ਹੈ। ਸਮਾਰਟਫੋਨ ਦੀ ਕੀਮਤ ਦੀ ਗੱਲ ਕਰੀਏ ਤਾਂ 3ਜੀ.ਬੀ. ਰੈਮ ਵਾਲੇ ਵੇਰੀਐਂਟ ਦੀ ਕੀਮਤ 999 ਯੁਆਨ (ਲਗਭਗ 150 ਡਾਲਰ ਜਾਂ 10 ਹਜ਼ਾਰ ਰੁਪਏ), ਜਦਕਿ 6ਜੀ.ਬੀ. ਰੈਮ ਦੀ ਕੀਮਤ 1,399 ਯੁਆਨ (ਲਗਭਗ 200 ਡਾਲਰ ਜਾਂ 14,000 ਰੁਪਏ) ਹੈ। ਇਹ ਸਮਾਰਟਫੋਨ ਅਜੇ ਚੀਨ 'ਚ ਉਪਲੱਬਧ ਹੈ, ਪਰ ਕੰਪਨੀ ਇਸ ਨੂੰ ਭਾਰਤ 'ਚ ਵੀ ਜਲਦ ਹੀ ਲਾਂਚ ਕਰਨ ਵਾਲੀ ਹੈ।
ਫੇਸਬੁੱਕ ਨੇ ਲਾਂਚ ਕੀਤਾ ਮੈਸੇਂਜਰ ਦਾ ਨਵਾਂ ਵਰਜ਼ਨ
NEXT STORY