ਨਵੀਂ ਦਿੱਲੀ— ਰਿਲਾਇੰਸ ਇੰਡਸਟ੍ਰੀਜ਼ (ਆਰ.ਆਈ.ਐੱਲ) ਦੀ ਖੁਦਰਾ ਕਾਰੋਬਾਰ ਇਕਾਈ ਰਿਲਾਇੰਸ ਰਿਟੇਲ LYF ਬ੍ਰਾਂਡ ਦੇ ਤਹਿਤ ਚੌਥੀ ਪੀੜ੍ਹੀ ਦੀ ਦੂਰਸੰਚਾਰ ਸਰਵਿਸ ਹੁਣ ਤੁਹਾਡੇ ਲਈ ਬਹੁਤ ਹੀ ਘੱਟ ਕੀਮਤ 'ਚ 4G ਸਮਾਰਟਫੋਨਸ ਲੈ ਕੇ ਆਈ ਹੈ। ਇਸ ਸਮਾਰਟਫੋਨ ਦੀ ਕੀਮਤ 4000 ਰੁਪਏ ਤੋਂ ਲੈ ਕੇ 25000 ਰੁਪਏ ਤੱਕ ਹੈ। ਰਿਲਾਇੰਸ ਵਲੋਂ ਇਹ ਸਾਰੇ ਸਮਾਰਟਫੋਨਸ ਇਸ ਸਾਲ ਦੇ ਅਖੀਰ ਤੱਕ ਮੁਹੱਈਆ ਕਰਵਾਏ ਜਾ ਰਹੇ ਹਨ।
ਰਿਲਾਇੰਸ ਵਲੋਂ ਪੇਸ਼ ਕੀਤੇ ਗਏ ਇਨ੍ਹਾਂ 4G ਸਮਾਰਟਫੋਨਸ 'ਚ ਵਾਈਸ ਓਵਰ ਐੱਲ.ਟੀ.ਈ, ਵਾਈਸ ਓਵਰ ਵਾਈ-ਫਾਈ, ਹਾਈ ਡੈਫੀਨੇਸ਼ਨ (ਐੱਚ.ਡੀ) ਵਾਈਸ ਅਤੇ ਐੱਚ.ਡੀ. ਵੀਡੀਓ ਕਾਲਿੰਗ ਵਰਗੇ ਫੀਚਰ ਸ਼ਾਮਿਲ ਹਨ। ਕੰਪਨੀ ਦੀ ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲੀ ਇਕਾਈ ਰਿਲਾਇੰਸ ਜੀਓ ਇੰਫੋਕਾਮ ਲਿਮਟਿਡ (ਆਰ.ਜੇ.ਆਈ.ਐੱਲ) ਦੇਸ਼ ਭਰ 'ਚ 4G ਸੇਵਾ ਦੇਣ ਲਈ ਲਾਈਸੈਂਸ ਪ੍ਰਾਪਤ ਕਰਨ ਵਾਲੀ ਪਹਿਲੀ ਕੰਪਨੀ ਹੈ ਅਤੇ ਉਸ ਕੋਲ 800 ਮੈਗਾਹਰਟਜ, 1800 ਮੈਗਾਹਰਟਜ ਅਤੇ 2300 ਮੈਗਾਹਰਟਜ ਬੈਂਡ 'ਤੇ ਸਭ ਤੋਂ ਜ਼ਿਆਦਾ ਕੁੱਲ 751.1 ਮੈਗਾਹਰਟਜ ਸਪੈਕਟ੍ਰਮ ਹੈ।
ਹਾਲਾਂਕਿ ਰਿਲਾਇੰਸ ਜੀਓ ਖੁਦ ਇਨ੍ਹਾਂ 4G ਸਮਾਰਟਫੋਨਸ ਦਾ ਨਿਰਮਾਣ ਨਹੀਂ ਕਰ ਰਹੀ ਹੈ ਸਗੋਂ ਭਾਰਤੀ ਕੰਪਨੀਆਂ ਵਲੋਂ ਇਨ੍ਹਾਂ ਨੂੰ ਬਣਵਾਇਆ ਜਾ ਰਿਹਾ ਹੈ। ਇਸ ਲਈ ਕੰਪਨੀ ਮਾਈਕ੍ਰੋਮੈਕਸ, ਲਾਵਾ ਅਤੇ ਕਾਰਬਨ ਵਰਗੀਆਂ ਕੰਪਨੀਆਂ ਨਾਲ ਗੱਲ ਕਰ ਰਹੀ ਹੈ। ਇਸ ਤੋਂ ਪਹਿਲਾਂ 4G ਸਮਾਰਟਫੋਨਸ ਨਿਰਮਾਣ ਲਈ ਕੰਪਨੀ ਇੰਟੈਕਸ ਨਾਲ ਸਮਝੌਤਾ ਕਰ ਚੁੱਕੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਸਾਨ ਫ੍ਰਾਂਸਿਸਕੋ ਦੀਆਂ ਸੜਕਾਂ 'ਤੇ ਦਿਖਣਗੇ Smart Scoot
NEXT STORY