ਜਲੰਧਰ— ਰਿਲਾਇੰਸ ਇੰਡਸਟਰੀ ਦੀ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਨੇ ਹਾਲ ਹੀ 'ਚ 4G ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਰਿਪੋਰਟ ਮੁਤਾਬਕ ਕੰਪਨੀ ਆਪਣੇ ਲਾਈਫ ਸਮਰਾਟਫੋਨ ਨੂੰ ਫਰਵਰੀ ਦੇ ਪਹਿਲੇ ਹਫਤੇ 'ਚ ਘੱਟੋ-ਘੱਟ 13 ਸ਼ਹਿਰਾਂ 'ਚ ਲਾਂਚ ਕਰੇਗੀ। ਰਿਲਾਇੰਸ ਜਿਓ ਇਸ ਦੌਰਾਨ ਕੰਪਨੀ ਦੇ ਸਿਮ ਕਾਰਡ ਦੇ ਨਾਲ 50GB ਤੱਕ ਮੁਫਤ 4G ਡਾਟਾ ਦੇਵੇਗੀ।
ਰਿਪੋਰਟ ਮੁਤਾਬਕ, ਰਿਲਾਇੰਸ ਨੇ ਲਾਈਫ ਬ੍ਰਾਂਡ ਦੇ ਹੈਂਡਸੈੱਟ ਦੇ ਸਟਾਕ ਨੂੰ ਲੈ ਕੇ ਅਹਿਮ ਕਦਮ ਚੁੱਕੇ ਹਨ ਤਾਂ ਜੋ ਮੰਗ ਦੀ ਪੂਰਤੀ ਕੀਤੀ ਜਾ ਸਕੇ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਰਿਲਾਇੰਸ ਜਿਓ ਦੇ ਲਾਈਫ ਬ੍ਰਾਂਡ ਦੇ ਫੋਨ ਦੀ ਕੀਮਤ 9,999-18,000 ਰੁਪਏ ਦੇ ਵਿਚ ਹੋਵੇਗੀ। ਰਿਲਾਇੰਸ ਜਿਓ ਦੇ ਸਿਮ ਕਾਰਡ 'ਚ ਯੂਜ਼ਰ ਨੂੰ ਕੰਪਨੀ ਦੇ ਨੈੱਟਵਰਕ 'ਤੇ 5,000 ਮਿੰਟ ਤੱਕ ਦਾ ਫ੍ਰੀ ਟਾਕਟਾਈਮ ਮਿਲੇਗਾ। ਇਸ ਦੇ ਨਾਲ 5,000 ਐੱਸ.ਐਮ.ਐੱਸ ਵੀ ਫ੍ਰੀ ਮਿਲਣਗੇ। ਆਰ.ਟੀ.ਐਨ ਏਸ਼ੀਆ ਰਿਪੋਰਟ ਮੁਤਾਬਕ ਇਹ ਸੁਵਿਧਾ ਫਰਵਰੀ 'ਚ 30 ਸ਼ਹਿਰਾਂ 'ਚ ਉਪਲੱਬਧ ਹੋਵੇਗੀ।
ਡਿਊਲ ਸਿਮ (ਮਾਈਕ੍ਰੋ-ਸਿਮ ਅਤੇ ਨੈਨੋ-ਸਿਮ) ਸਮਾਰਟਫੋਨ ਲਾਈਫ ਅਰਥ 1 'ਚ 5.5 ਇੰਚ ਦੀ ਫੁਲ ਐੱਚ.ਡੀ (1080x1920 ਪਿਕਸਲ) ਐਮੋਲੇਡ ਡਿਸਲਪੇ ਹੈ। ਸਮਾਰਟਫੋਨ 'ਚ 1.5 ਗੀਗਾਹਰਟਜ਼ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 615 ਚਿਪਸੈੱਟ ਦੀ ਵਰਤੋਂ ਕੀਤੀ ਗਈ ਹੈ। ਗ੍ਰਾਫਿਕਸ ਲਈ ਐਡ੍ਰੋਨੋ 405 ਜੀ.ਪੀ.ਯੂ. ਇੰਟੀਗ੍ਰੇਟਿਡ ਹੈ। ਸਮਾਰਟਫੋਨ ਡਿਊਲ ਰੀਅਰ ਕੈਮਰੇ ਨਾਲ ਲੈਸ ਹੈ। ਇਕ ਕੈਮਰਾ ਸੈਂਸਰ 13MP ਦਾ ਹੈ ਅਤੇ ਦੂਜਾ 2MP ਦਾ। ਲਾਈਫ ਅਰਥ 1 'ਚ 5MP ਦਾ ਫਰੰਟ ਕੈਮਰਾ ਵੀ ਹੈ। ਲਾਈਫ ਅਰਥ 1 ਨੂੰ ਪਾਵਰ ਦੇਣ ਲਈ ਮੌਜੂਦ ਹੈ 3500mAh ਦੀ ਬੈਟਰੀ। 162.5 ਗ੍ਰਾਮ ਵਾਲੇ ਇਸ ਹੈਂਡਸੈੱਟ ਦਾ ਡਾਈਮੈਂਸ਼ਨ 154x76.6x7.25 ਮਿਲੀਮੀਟਰ ਹੈ।
iPhone ਯੂਜ਼ਰਾਂ ਲਈ Microsoft ਨੇ ਬਣਾਈ ਨਵੀਂ ਨਿਊਜ਼ ਐਪ
NEXT STORY