ਜਲੰਧਰ- ਸੌਕਰ ਮੀਟਸ ਕਾਰ ਗੇਮ ਰਾਕੇਟ ਲੀਗ ਨੂੰ ਇਕ ਨਵੇਂ ਰੂਪ 'ਚ ਪੇਸ਼ ਕੀਤਾ ਜਾ ਰਿਹਾ ਹੈ ਜਿਸ 'ਚ ਪਲੇਅਰਜ਼ ਰਾਕੇਟ ਪਾਵਰ ਕਾਰਾਂ ਨਾਲ ਬਾਸਕਟਬਾਲ ਦੇ ਮੈਦਾਨ 'ਚ ਇਕ ਦੂਜੇ ਵਿਰੁੱਧ ਖੇਡਦੇ ਹਨ ਜਿਸ ਨੂੰ 'ਹੂਪ ਮੋਡ' ਦਾ ਨਾਂ ਦਿੱਤਾ ਗਿਆ ਹੈ | ਇਸ ਦੇ ਫੀਚਰ ਮੇਨ ਗੇਮ ਤੋਂ ਵੱਖਰੇ ਨਹੀਂ ਹਨ ਪਰ ਇਕ ਨਵੇਂ ਤਰ੍ਹਾਂ ਦਾ ਗੋਲ ਇਸ ਦੇ ਐਕਸਪੀਰਿਅੰਸ ਨੂੰ ਵਧੀਆ ਬਣਾਏਗਾ |
ਇਸ ਅਪਡੇਟ ਨੂੰ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਵੇਂ ਗੇਮ ਮੋਡ 'ਚ ਬਾਸਕਟਬਾਲ ਥੀਮ ਅਤੇ ਰੈਂਪ ਦੇ ਤੌਰ 'ਤੇ ਡਬਲ ਨੈੱਟ ਸ਼ਾਮਿਲ ਕੀਤਾ ਗਿਆ ਹੈ | ਜੇਕਰ ਤੁਸੀਂ 1.99 ਡਾਲਰ ਖਰਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹਰੇਕ 30 ਐੱਨ.ਬੀ.ਏ. ਟੀਮ ਲਈ ਇਕ ਆਫਿਸ਼ੀਅਲ ਲਾਈਸੈਂਸ ਕਾਰ ਫਲੈਗ ਵੀ ਪ੍ਰਾਪਤ ਕਰ ਸਕਦੇ ਹੋ ਜਿਸ ਨੂੰ ਆਪਣੀ ਰਾਕੇਟ ਕਾਰ 'ਤੇ ਇਕ ਲੋਗੋ ਦੇ ਤੌਰ 'ਤੇ ਦੇਖ ਸਕਦੇ ਹੋ | ਇਸ ਨਵੀਂ ਬਾਸਕਟਬਾਲ ਗੇਮ ਦੇ ਫੀਚਰਸ 26 ਅਪ੍ਰੈਲ ਤੋਂ ਸਾਰੇ ਵਰਜਨਾਂ ਲਈ ਉਪਲੱਬਧ ਕੀਤੇ ਜਾਣਗੇ | ਇਸ ਗੇਮ ਦੀ ਝਲਕ ਦੇਖਣ ਲਈ ਉਪੱਰ ਦਿੱਤੀ ਵੀਡੀਓ 'ਤੇ ਕਲਿਕ ਕਰ ਸਕਦੇ ਹੋ |
2.8 ਸੈਕਿੰਡਸ 'ਚ 0 ਤੋਂ 100 kmph ਦੀ ਰਫਤਾਰ ਫੜ੍ਹ ਲਵੇਗੀ ਇਹ ਨਵੀਂ ਸੁਪਰਕਾਰ (ਤਸਵੀਰਾਂ)
NEXT STORY