ਗੈਜੇਟ ਡੈਸਕ—ਲਾਕਡਾਊਨ ਖਤਮ ਹੁੰਦੇ ਹੀ ਟੈਲੀਵਿਜ਼ਨ ਅਤੇ ਹੋਰ ਡਿਜ਼ੀਟਲ ਅਪਲਾਇੰਸਿਸ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਸੈਮਸੰਗ ਨੇ ਨਵੇਂ ਆਫਰ 'ਸਟੇ ਹੋਮ, ਸਟੇ ਹੈਪੀ' ਦਾ ਐਲਾਨ ਕੀਤਾ ਹੈ। ਇਸ ਆਫਰ ਤਹਿਤ ਜੇਕਰ ਗਾਹਕ 8 ਮਈ ਤਕ ਸੈਮਸੰਗ ਦੇ ਕਿਸੇ ਵੀ ਕੰਜ਼ਿਊਮਰ ਇਲੈਕਟ੍ਰਾਨਿਕਸ ਉਤਪਾਦਾਂ, ਟੈਲੀਵਿਜ਼ਨ, ਰੈਫ੍ਰੀਜਰੇਟਰ, ਏਅਰ ਕੰਡੀਸ਼ਨਰ, ਵਾਸ਼ਿੰਗ ਮਸ਼ੀਨ ਅਤੇ ਸਮਾਰਟ ਓਵਨ ਦੀ ਪ੍ਰੀ-ਬੁਕਿੰਗ ਕਰਦਾ ਹੈ ਤਾਂ ਉਸ ਨੂੰ ਐਕਸਪ੍ਰੈੱਸ ਡਿਲਿਵਰੀ ਤੋਂ ਇਲਾਵਾ 15 ਫੀਸਦੀ ਕੈਸ਼ਬੈਕ ਅਤੇ 18 ਮਹੀਨੇ ਦੀ ਲੰਬੀ ਮਿਆਦ ਨਾਲ ਬਿਨਾਂ ਵਿਆਜ਼ ਈ.ਐੱਮ.ਆਈ. ਦੀ ਸੁਵਿਧਾ ਮਿਲੇਗੀ।
ਸੈਮਸੰਗ ਇੰਡੀਆ ਦੇ ਕੰਜ਼ਿਊਮਰ ਇਲੈਕਟ੍ਰਾਨਿਕ ਬਿਜ਼ਨੈੱਸ ਵਿਭਾਗ 'ਚ ਸੀਨੀਅਰ ਵਾਇਸ ਪ੍ਰੈਸੀਡੈਂਟ ਰਾਜੂ ਪੁੱਲਨ ਨੇ ਕਿਹਾ ਕਿ ਸਾਨੂੰ ਦੇਸ਼ ਭਰ ਤੋਂ ਉਪਭੋਗਤਾਵਾਂ ਵੱਲੋਂ ਪਿਛਲੇ ਇਕ ਮਹੀਨੇ 'ਚ ਹਜ਼ਾਰਾਂ ਅਜਿਹੇ ਸਵਾਲ ਮਿਲੇ ਹਨ, ਜਿਨ੍ਹਾਂ ਚੋਂ ਉਹ ਜਾਣਨਾ ਚਾਹੁੰਦੇ ਹਨ ਕਿ ਸੈਮਸੰਗ ਦੇ ਟੀ.ਵੀ. ਅਤੇ ਡਿਜ਼ੀਟਲ ਅਪਲਾਇੰਸ ਕਿਵੇਂ ਖਰੀਦੇ ਜਾ ਸਕਦੇ ਹਨ। ਅਸੀਂ ਲਾਕਡਾਊਨ ਨੂੰ ਢਿੱਲ ਦੇਣ ਨਾਲ ਜੁੜੇ ਸਰਕਾਰੀ ਨਿਯਮਾਂ ਦੇ ਮੁਤਾਬਕ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਸਭ ਤੋਂ ਨੇੜਲੇ ਸੈਮਸੰਗ ਦੀ ਦੁਕਾਨ ਨਾਲ ਡਿਲਵਿਰੀ ਯਕੀਨਨ ਕਰਾਂਗੇ ਤਾਂ ਉਨ੍ਹਾਂ ਨੂੰ ਆਪਣੇ ਘਰੋਂ ਬਾਹਰ ਨਿਕਲਣ ਦੀ ਜ਼ਰੂਰਤ ਨਾ ਪਵੇ।
32GB RAM ਤੇ ਮੈਜ਼ਿਕ ਕੀ-ਬੋਰਡ ਨਾਲ Apple MacBook Pro (2020) ਲਾਂਚ, ਜਾਣੋ ਕੀਮਤ
NEXT STORY