ਗੈਜੇਟੈ ਡੈਸਕ- ਸੈਮਸੰਗ ਗਲੈਕਸੀ ਐੱਮ 20 ਨੂੰ ਪਹਿਲੀ ਸੇਲ ਦੇ ਨਾਲ ਨਾਲ ਦੂਜੀ ਸਾਫਟਵੇਅਰ ਅਪਡੇਟ ਮਿਲੀ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਸੈਮਸੰਗ ਨੇ ਹਫਤੇ ਭਰ ਪਹਿਲਾਂ Galaxy M20 ਤੇ Galaxy M10 ਲਈ ਪਹਿਲਾ ਸਾਫਟਵੇਅਰ ਅਪਡੇਟ ਜਾਰੀ ਕੀਤੀ ਸੀ। ਪਿਛਲੇ ਵਰਜਨ ਦੀ ਤਰ੍ਹਾਂ ਸੈਮਸੰਗ ਗਲੈਕਸੀ ਐੱਮ 20 ਲਈ ਜਾਰੀ ਕੀਤੀ ਗਈ ਇਹ ਅਪਡੇਟ ਜ਼ਿਆਦਾ ਵੱਡੀ ਅਪਗਰੇਡ ਨਹੀਂ ਲਿਆਉਂਦੀ ਹੈ। ਹਾਲਾਂਕਿ ਚੇਂਜਲਾਗ 'ਚ ਅਪਡੇਟ ਦੇ ਰਾਹੀਂ ਸਟੇਬੀਲਿਟੀ ਇੰਪਰੂਵਮੈਂਟਸ, ਬਗ ਫਿਕਸ ਤੇ ਪਰਫਾਰਮੈਂਸ ਇਨਹਾਂਸਮੈਂਟ ਦਿੱਤੇ ਜਾਣ ਦੀ ਗੱਲ ਕੀਤੀ ਗਈ ਹੈ। ਉਮੀਦ ਹੈ ਕਿ ਨਵੇਂ ਸਾਫਟਵੇਅਰ ਅਪਡੇਟ ਰਾਹੀਂ ਗਲੈਕਸੀ ਐੱਮ 20 ਦੇ ਇੰਟਰਫੇਸ 'ਚ ਹੋਣ ਵਾਲੇ ਲੈਗ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
Samsung Galaxy M20 ਲਈ ਜਾਰੀ ਕੀਤੀ ਗਈ ਅਪਡੇਟ 68.06 ਐੱਮ. ਬੀ ਦੀ ਹੈ। ਇਹ ਸਾਫਟਵੇਯਰ ਵਰਜਨ M20FDDU1ASAF ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਨਵਾਂ ਵਰਜਨ ਜਨਵਰੀ 2019 ਐਂਡ੍ਰਾਇਡ ਸਕਿਓਰਿਟੀ ਪੈਚ ਨੂੰ ਅਪਗ੍ਰੇਡ ਨਹੀਂ ਕਰਦਾ ਹੈ। ਅਪਡੇਟ ਦੇ ਨਾਲ ਦਿੱਤੇ ਗਏ ਚੇਂਜਲਾਗ 'ਚ ਡਿਵਾਇਸ ਸਟੇਬੀਲਿਟੀ ਇਪਰੂਵਮੈਂਟਸ, ਬੱਗ ਫਿਕਸ ਤੇ ਪਰਫਾਰਮੈਂਸ ਇਨਹਾਂਸਮੈਂਟ ਦਾ ਜ਼ਿਕਰ ਹੈ। ਗੁਜ਼ਰੇ ਮਹੀਨੇ ਜਾਰੀ ਕੀਤੇ ਗਏ ਅਪਡੇਟ ਦੇ ਚੇਂਜਲਾਗ 'ਚ ਕੁਝ ਇੰਜ ਹੀ ਅਪਡੇਟ ਦਾ ਜਿਕਰ ਸੀ।
SamMobile ਨੇ ਸੈਮਸੰਗ ਗਲੈਕਸੀ ਐੱਮ 20 ਲਈ ਜਾਰੀ ਕੀਤੇ ਗਏ ਅਪਡੇਟ ਦੇ ਵਾਰੀ 'ਚ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ। ਇਹ ਅਪਡੇਟ Galaxy M20 ਯੂਜ਼ਰ ਨੂੰ ਓਵਰ ਦ ਏਅਰ ਦਿੱਤਾ ਜਾ ਰਿਹਾ ਹੈ।
ਸੈਮਸੰਗ ਗਲੈਕਸੀ S9+ ਹੋਇਆ ਸਸਤਾ, ਜਾਣੋ ਨਵੀਂ ਕੀਮਤ
NEXT STORY