ਗੈਜੇਟ ਡੈਸਕ– ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਜਲਦੀ ਹੀ ਸਮਾਰਟਫੋਨ ਬਾਜ਼ਾਰ ’ਚ ਵੱਡਾ ਧਮਾਕਾ ਕਰਨ ਵਾਲੀ ਹੈ। ਖਬਰ ਹੈ ਕਿ ਸੈਮਸੰਗ ਜਨਵਰੀ 2019 ’ਚ ਆਪਣੇ ਨਵੇਂ ‘M’ ਸੀਰੀਜ਼ ਦੇ ਡਿਵਾਈਸਿਜ਼ ਲਾਂਚ ਕਰਨ ਦੀ ਤਿਆਰੀ ’ਚ ਜੁਟੀ ਹੈ। ਸੂਤਰਾਂ ਮੁਤਾਬਕ, ਐੱਮ-ਸੀਰੀਜ਼ ਡਿਵਈਸਿਜ਼ ਨੂੰ ਸਭ ਤੋਂ ਪਹਿਲਾਂ ਭਾਰਤ ’ਚ ਲਾਂਚ ਕੀਤਾ ਜਾਵੇਗਾ। ਕੁਝ ਡੀਲਰਾਂ ਮੁਤਾਬਕ, ਐੱਮ-ਸੀਰੀਜ਼ ਦੁਨੀਆ ਦੇ ਪਹਿਲੇ ਨਵੀਂ ਸੀਰੀਜ਼ ਵਾਲੇ ਸਮਾਰਟਫੋਨ ਹੋਣਗੇ ਅਤੇ ਇਸ ਵਿਚ ਕਈ ਅਜਿਹੇ ਫੀਚਰਜ਼ ਦਿੱਤੇ ਜਾਣਗੇ ਜੋ ਇਸ ਤੋਂ ਪਹਿਲਾਂ ਕਿਸੇ ਫੋਨ ’ਚ ਦੇਖਣ ਨੂੰ ਨਹੀਂ ਮਿਲੇ ਹੋਣਗੇ।
ਕੁਝ ਸਮਾਂ ਪਹਿਲਾਂ ਗੀਕਬੈਂਚ ’ਤੇ ਐੱਮ-ਸੀਰੀਜ਼ ਦੇ 3 ਡਿਵਾਈਸਿਜ਼ ਗਲੈਕਸੀ M10, ਗਲੈਕਸੀ M20 ਅਤੇ M30 ਨੂੰ ਦੇਖਿਆ ਜਾ ਚੁੱਕਾ ਹੈ। ਕਿਹਾ ਜਾ ਰਿਹਾ ਹੈ ਕਿ ਲਾਂਚ ਸਮੇਂ ਇਨ੍ਹਾਂ ਡਿਵਾਈਸਿਜ਼ ਦਾ ਨਾਂ ਬਦਲ ਕੇ ਗਲੈਕਸੀ M1, ਗਲੈਕਸੀ M2 ਅਤੇ ਗਲੈਕਸੀ M3 ਕਰ ਦਿੱਤਾ ਜਾਵੇਗਾ। ਹੁਣ ਤਕ ਮਿਲੀਆਂ ਖਬਰਾਂ ਮੁਤਾਬਕ, ਨਵੇਂ ਗਲੈਕਸੀ ਐੱਮ-ਸੀਰੀਜ਼ ਸਮਾਰਟਫੋਨਜ਼ ’ਚ 4 ਜੀ.ਬੀ. ਰੈਮ ਦੇ ਨਾਲ Exynos 7885 ਚਿਪ ਦਿੱਤੀ ਜਾਵੇਗੀ।
ਉਮੀਦ ਕੀਤੀ ਜਾ ਰਹੀ ਹੈ ਕਿ ਐੱਮ-ਸੀਰੀਜ਼ ’ਚ ਗਲੈਕਸੀ ਏ 9 ਅਤੇ ਗਲੈਕਸੀ ਏ 7 ਦੀ ਤਰਜ ’ਤੇ ਹੀ ਟ੍ਰਿਪਲ ਅਤੇ ਕਵੈਡ (ਚਾਰ) ਕੈਮਰਾ ਸੈੱਟਅਪ ਮੌਜੂਦ ਹੋਵੇਗਾ। ਸਾਲ 2018 ਦੀ ਗੱਲ ਕਰੀਏ ਤਾਂ ਸੈਮਸੰਗ ਦੇ ਕਈ ਸਮਾਰਟਫੋਨਜ਼ ਇਸ ਸਾਲ ਬੈਸਟ ਸੇਲਰਜ਼ ਰਹੇ। ਇਨ੍ਹਾਂ ’ਚ ਗਲੈਕਸੀ ਐੱਸ 9, ਗਲੈਕਸੀ ਐੱਸ 9 ਪਲੱਸ ਅਤੇ ਗਲਕੈਸੀ ਨੋਟ 9 ਮੁੱਖ ਹਨ। ਉਥੇ ਹੀ ਜੇਕਰ ਮਿਡ ਰੇਂਜ ਸਮਾਰਟਫੋਨ ਦੀ ਗੱਲ ਕਰੀਏ ਤਾਂ ਇਨ੍ਹਾਂ ’ਚ ਗਲਕੈਸੀ ਜੇ ਸੀਰੀਜ਼ ਦਾ ਦਬਦਬਾ ਰਿਹਾ।
ਹਾਲਾਂਕਿ ਸੈਮਸੰਗ ਗਲੈਕਸੀ ਐੱਮ-ਸੀਰੀਜ਼ ਬਾਰੇ ਹੁਣ ਤਕ ਜ਼ਿਆਦਾ ਜਾਣਕਾਰੀਆਂ ਬਾਹਰ ਨਹੀਂ ਆਈ ਪਰ ਇਥੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸੈਮਸੰਗ ਇਨ੍ਹਾਂ ਡਿਵਾਈਸਿਜ਼ ਰਾਹੀਂ ਮੌਜੂਦਾ ਸਮਾਰਟਫੋਨਜ਼ ਕੰਪਨੀ ਨੂੰ ਸਖਤ ਟੱਕਰ ਦੇਣ ਵਾਲੀ ਹੈ।
ਨੋਕੀਆ ਐਕਸ 5 ਹੋਇਆ ਐਂਡ੍ਰਾਇਡ ਪਾਈ 'ਤੇ ਅਪਡੇਟ
NEXT STORY