ਜਲੰਧਰ-ਦੱਖਣੀ ਕੋਰੀਆਈ ਕੰਪਨੀ ਸੈਮਸੰਗ ਨੇ ਗੈਲੇਕਸੀ A8 ਪਲੱਸ (2018) ਸਮਾਰਟਫੋਨ ਨੂੰ ਪਿਛਲੇ ਮਹੀਨੇ ਲਾਂਚ ਕਰਨ ਤੋਂ ਬਾਅਦ ਕੰਪਨੀ ਨੇ ਹੁਣ ਇਸ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਸੈਮਸੰਗ ਦੀ ਮਸ਼ਹੂਰ S ਸੀਰੀਜ਼ ਅਤੇ Note ਸੀਰੀਜ਼ 'ਚ ਕੁਝ ਫੀਚਰਸ ਨੂੰ ਸ਼ਾਮਿਲ ਕੀਤਾ ਹੈ। ਜਿਵੇ ਕਿ ਇਸ ਸਮਾਰਟਫੋਨ 'ਚ ਤੁਹਾਨੂੰ ਇੰਫਿਨਟੀ ਡਿਸਪਲੇਅ , ਵਾਟਰ ਅਤੇ ਡਸਟ ਰੇਂਸਿਸਟੇਂਟ , ਗਲਾਸ ਅਤੇ ਮੇਂਟਲ ਬਾਡੀ ਅਤੇ ਸੈਮਸੰਗ ਪੇਅ ਵਰਗੇ ਕੁਝ ਵਧੀਆ ਫੀਚਰਸ ਮੌਜੂਦ ਹਨ।
ਕੀਮਤ-
ਸੈਮਸੰਗ ਗੈਲੇਕਸੀ A8 ਪਲੱਸ (2018) ਸਮਾਰਟਫੋਨ ਨੂੰ ਭਾਰਤ 'ਚ 32,990 ਰੁਪਏ 'ਚ ਪੇਸ਼ ਕੀਤਾ ਗਿਆ ਹੈ ਅਤੇ ਇਹ ਅਮੇਜ਼ਨ ਇੰਡੀਆ ਦੇ ਰਾਹੀਂ 20 ਤਾਰੀਖ ਨੂੰ ਸੇਲ ਲਈ ਉਪਲੱਬਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭਾਰਤੀ ਬਾਜ਼ਾਰ 'ਚ ਇਸ ਸਮਾਰਟਫੋਨ ਨੂੰ ਸਿੱਧਾ ਮੁਕਾਬਲਾ Honor View10, OnePlus 5T, Nokia 8 ਆਦਿ ਨਾਲ ਹੋਣ ਵਾਲਾ ਹੈ, ਪਰ ਜੇਕਰ ਇਸ ਦੀ ਕੀਮਤ ਨੂੰ ਦੇਖਦੇ ਹੋਏ ਇਸ ਦੇ ਸਪੈਕਸ 'ਤੇ ਧਿਆਨ ਦੇਈਏ ਤਾਂ ਅਜਿਹਾ ਕਿਹਾ ਜਾ ਸਕਦਾ ਹੈ ਕਿ ਇਹ ਕੁਝ ਜਿਆਦਾ ਵਧੀਆ ਸਮਾਰਟਫੋਨ ਹੈ।
ਕੈਮਰਾ-
ਇਸ ਸਮਾਰਟਫੋਨ ਦੀ ਸਭ ਤੋਂ ਜਿਆਦਾ ਖਾਸ ਗੱਲ ਇਸ ਦਾ ਡਿਊਲ ਫ੍ਰੰਟ ਫੇਸਿੰਗ ਕੈਮਰਾ ਹੈ। ਇਨ੍ਹਾਂ ਕੈਮਰਿਆਂ 'ਚ ਇਕ 16 ਮੈਗਾਪਿਕਸਲ ਦਾ f/1.9 ਅਪਚਰ ਵਾਲਾ ਸੈਂਸਰ ਹੈ, ਜੋ ਫੋਟੋ ਕੈਪਚਰ ਅਤੇ ਵੀਡੀਓ ਰਿਕਾਰਡਿੰਗ ਆਦਿ ਦਾ ਕੰਮ ਕਰਦਾ ਹੈ। ਅਜਿਹਾ ਅਸੀਂ ਦੂਜੇ ਸੈਂਸਰ ਦੀ ਗੱਲ ਕਰੀਏ ਤਾਂ ਇਹ ਇਕ f/1.9 ਅਪਚਰ ਵਾਲਾ 8 ਮੈਗਾਪਿਕਸਲ ਦਾ ਸੈਂਸਰ ਹੈ, ਜੋ ਡੈਪਥ ਕੈਪਚਰ ਕਰਦਾ ਹੈ। ਇਸ ਤੋਂ ਇਲਾਵਾ ਦੋਵਾਂ ਕੈਮਰਿਆਂ ਨੂੰ ਮਿਲਾ ਕੇ ਤੁਹਾਨੂੰ ਇਕ ਸ਼ਾਨਦਾਰ ਐਕਸਪੀਰੀਅੰਸ ਦੇ ਸਕਦੇ ਹਨ। ਇਸ ਤੋਂ ਇਲਾਵਾ ਸਮਾਰਟਫੋਨ 'ਚ ਤੁਹਾਨੂੰ ਆਰਗੂਮੈਂਟਿਡ ਰਿਏਲਿਟੀ 'ਤੇ ਆਧਾਰਿਤ ਕੁਝ ਲਾਈਵ ਸਟੀਕਰਾਂ , ਬਿਊਟੀ ਮੋਡ ਅਤੇ ਐੱਚ. ਡੀ. ਆਰ. ਵੀ ਮਿਲ ਰਹੇ ਹਨ, ਪਰ ਡਿਊਲ ਫ੍ਰੰਟ ਕੈਮਰੇ ਤੋਂ ਇਲਾਵਾ ਸਮਾਰਟਫੋਨ 'ਚ ਇਕ 16 ਮੈਗਾਪਿਕਸਲ ਦਾ ਰਿਅਰ ਕੈਮਰਾ ਮੌਜੂਦ ਹੈ, ਜੋ f/1.7 ਅਪਚਰ ਨਾਲ ਆਉਦਾ ਹੈ।
ਡਿਸਪਲੇਅ ਅਤੇ ਸਟੋਰੇਜ-
ਇਸ ਤੋਂ ਇਲਾਵਾ ਹੋਰ ਸਪੈਕਸ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 6 ਇੰਚ ਦੀ FHD ਪਲੱਸ ਸੁਪਰ ਅਮੋਲਡ ਡਿਸਪਲੇਅ ਮਿਲ ਰਹੀਂ ਹੈ, ਜੋ 2220x1080 ਪਿਕਸਲ ਰੈਜ਼ੋਲਿਊਸ਼ਨ ਨਾਲ ਫੋਨ 'ਚ ਮੌਜੂਦ ਹੈ। ਸਮਾਰਟਫੋਨ ਦੀ ਡਿਸਪਲੇਅ ਬਾਰੇ ਗੱਲ ਕਰੀਏ ਤਾਂ ਸਮਾਰਟਫੋਨ 'ਚ 18:5:9 ਅਸਪੈਕਟ ਰੇਸ਼ੀਓ ਵਾਲੀ ਡਿਸਪਲੇਅ ਦਿੱਤੀ ਗਈ ਹੈ। ਸਮਾਰਟਫੋਨ 'ਚ ਆਕਟਾ-ਕੋਰ ਪ੍ਰੋਸੈਸਰ, 6 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।
ਬੈਟਰੀ ਅਤੇ ਕੁਨੈਕਟੀਵਿਟੀ-
ਇਸ ਸਮਾਰਟਫੋਨ 'ਚ 3500 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਡਿਊਲ ਸਿਮ ਸੁਪੋਟ ਵੀ ਮਿਲ ਰਿਹਾ ਹੈ, ਸਮਾਰਟਫੋਨ 4G ਐੱਲ. ਟੀ. ਈ. ਨਾਲ VoLTE HD ਵਾਇਸ ਕਾਲਿੰਗ ਸਪੋਰਟ ਮਿਲ ਰਿਹਾ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ ਬਲੂਟੁੱਥ , ਵਾਈ-ਫਾਈ ਅਤੇ ਜੀ. ਪੀ. ਐੱਸ. ਵੀ ਕੁਨੈਕਟੀਵਿਟੀ ਆਪਸ਼ਨਜ਼ ਦੇ ਰੂਪ 'ਚ ਮਿਲ ਰਹੇ ਹਨ। ਇਸ ਤੋਂ ਇਲਾਵਾ ਫਾਸਟ ਚਾਰਜ਼ਿੰਗ ਨੂੰ ਵੀ ਇਕ ਵਾਇਰਡ ਐਡਾਪਟਰ ਦੇ ਰਾਹੀਂ ਸਪੋਰਟ ਕਰਦਾ ਹੈ। ਜੇਕਰ ਅਸੀਂ ਇਸ ਦੇ ਸਾਫਟਵੇਅਰ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਐਂਡਰਾਇਡ 7.1.1 ਨੂਗਟ 'ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਸੈਮਸੰਗ ਦੇ ਕਸਟਮ UI ਨਾਲ ਲੇਅਰ ਕੀਤਾ ਗਿਆ ਹੈ।
ਐਪਲ ਸਟੋਰ 'ਤੇ ਆਈਫੋਨ ਹੋਇਆ ਬਲਾਸਟ, 1 ਨੌਜਵਾਨ ਜ਼ਖਮੀ
NEXT STORY