ਜਲੰਧਰ: ਸੈਮਸੰਗ ਕੰਪਨੀ ਆਪਣੇ ਕੰਜ਼ਿਊਮਰ ਇਲੈਕਟ੍ਰਾਨਿਕਸ, ਹੋਮ appliances ਅਤੇ ਸਮਾਰਟਫੋਨਸ ਕੈਟਾਗਰੀਜ਼ ਨੂੰ ਲੈ ਕੇ ਕਾਫੀ ਮਸ਼ਹੂਰ ਰਹੀ ਹੈ, ਜਿਸ 'ਚੋਂ ਗਲੈਕਸੀ ਸੀਰੀਜ਼ ਨੂੰ ਲੋਕ ਸਭ ਤੋਂ ਜ਼ਿਆਦਾ ਪਸੰਦ ਕਰ ਰਹੇ ਹਨ। ਹੁਣ ਕੰਪਨੀ ਆਪਣੀ ਗਲੈਕਸੀ ਸੀਰੀਜ਼ 'ਤੇ ਨਵਾਂ ਐਂਡ੍ਰਾਇਡ 6.0 ਮਾਰਸ਼ਮੈਲੋ ਅਪਡੇਟ ਉਪਲੱਬਧ ਕਰਨ ਦੀ ਯੋਜ਼ਨਾ ਬਣਾ ਰਹੀ ਹੈ ਜਿਸ ਨੂੰ ਕੱਲ( ਬੀਤੇ ਦਿਨ) ਸਭ ਤੋਂ ਪਹਿਲਾਂ ਗਲੈਕਸੀ S6 ਅਤੇ ਗਲੈਕਸੀ S6 Edge 'ਤੇ ਉਪਲੱਬਧ ਕਰ ਦਿੱਤਾ ਗਿਆ ।
ਕੰਪਨੀ ਦਾ ਕਹਿਣਾ ਹੈ ਕਿ ਇਹ ਹੋਰ ਗਲੈਕਸੀ ਅਪਗ੍ਰੇਡੇਬਲ ਮਾਡਲਸ 'ਤੇ ਵੀ ਜਲਦ ਹੀ ਉਪਲੱਬਧ ਕੀਤਾ ਜਾਵੇਗਾ ਅਤੇ ਇਸ ਨੂੰ ਲੈ ਕੇ ਕੰਪਨੀ ਸਮੇਂ-ਸਮੇਂ 'ਤੇ ਮਾਰਕੀਟ 'ਚ ਜਾਣਕਾਰੀ ਉਪਲੱਬਧ ਕਰਵਾਉਂਦੀ ਰਹੇਂਗੀ। ਇਸ ਨਵੇਂ ਐਂਡ੍ਰਾਇਡ 6.0 ਮਾਰਸ਼ਮੈਲੋ ਅਪਡੇਟ 'ਚ ਐਨਹਾਂਸਡ ਐਜ਼ ਸਕ੍ਰੀਨ ਦੇ ਨਾਲ ਨਵੇਂ ਐਜ ਸਕ੍ਰੀਨ ਦੇ ਫੀਚਰਸ ਦਿੱਤੇ ਜਾਣਗੇ।
ਦੁਨੀਆ ਦਾ ਸਭ ਤੋਂ ਛੋਟਾ ਵਾਇਰਲੈੱਸ ਬਲੂਟੁੱਥ ਹੈਂਡਸੈੱਟ (ਵੀਡੀਓ)
NEXT STORY