ਗੈਜੇਟ ਡੈਸਕ– ਸੈਮਸੰਗ ਭਾਰਤ ’ਚ ਜਲਦੀ ਹੀ ਫਿਟਨੈੱਸ ਵਿਅਰੇਬਲ ਲਾਂਚ ਕਰਨ ਦੀ ਤਿਆਰੀ ’ਚ ਹੈ। ਅਨਪੈਕਡ 2019 ਈਵੈਂਟ ਦੌਰਾਨ ਗਲੈਕਸੀ ਐੱਸ 10 ਸੀਰੀਜ਼ ਦੇ ਨਾਲ ਕੰਪਨੀ ਕੰਪਨੀ ਨੇ Galaxy Fit ਅਤੇ Galaxy Fit e ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਗਲੈਕਸੀ ਬਡਸ ਵੀ ਪੇਸ਼ ਕੀਤੇ ਗਏ ਸਨ। ਇਸ ਤੋਂ ਬਾਅਦ ਭਾਰਤ ’ਚ ਗਲੈਕਸੀ ਐੱਸ 10 ਸੀਰੀਜ਼ ਤਾਂ ਲਾਂਚ ਹੋ ਚੁੱਕੀ ਹੈ, ਗਲੈਕਸੀ ਬਡਸ ਵੀ ਮਿਲ ਰਿਹਾ ਹੈ ਪਰ ਅਜੇ ਤਕ Galaxy Fit ਭਾਰਤ ਨਹੀਂ ਆਇਆ। ਸੈਮਸੰਗ ਹੁਣ ਬਜਟ ਸਮਾਰਟਫੋਨ ਸੈਗਮੈਂਟ ਹੀ ਨਹੀਂ ਸਗੋਂ ਬਜਟ ਵਿਅਰੇਬਲ ਸੈਗਮੈਂਟ ’ਚ ਵੀ ਭਾਰਤੀ ਬਾਜ਼ਾਰ ’ਚ ਸ਼ਾਓਮੀ ਨੂੰ ਟੱਕਰ ਦੇਣ ਦੀ ਤਿਆਰੀ ’ਚ ਹੈ।
ਭਾਰਤ ਦੀ ਈ-ਕਾਰਮਸ ਵੈੱਬਸਾਈਟ ਫਲਿਪਕਾਰਟ ਨੇ ਇਕ ਟੀਜ਼ਰ ਜਾਰੀ ਕੀਤਾ ਹੈ। ਇਸ ਟੀਜ਼ਰ ’ਚ ਫਿਟਨੈੱਸ ਬੈਂਡ ਦੀ ਇਕ ਤਸਵੀਰ ਹੈ ਅਤੇ ਇਸ ਦੇ ਨਾਲ ਇਥੇ Get ready to get fit ਅਤੇ The NextGen of fitness is coming ਲਿਖਿਆ ਹੈ। ਇਸ ਤੋਂ ਇਹ ਤਾਂ ਸਾਫ ਹੈ ਕਿ ਜਲਦੀ ਹੀ ਸੈਮਸੰਗ ਭਾਰਤ ’ਚ ਇਹ ਦੋਵੇਂ ਫਿਟਨੈੱਸ ਬਾਂਡ ਲਾਂਚ ਕਰੇਗੀ। ਫਲਿਪਕਾਰਟ ਨੇ ਸੈਮਸੰਗ ਦੇ ਇਨ੍ਹਾਂ ਫਿਟਨੈੱਸ ਬੈਂਡਸ ਲਈ ‘ਨੋਟੀਫਾਈ ਮੀ’ ਦਾ ਵੀ ਆਪਸ਼ਨ ਦਿੱਤਾ ਹੈ। ਫਿਲਹਾਲ ਇਸ ਤੋਂ ਇਲਾਵਾ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਭਾਰਤ ’ਚ ਇਨ੍ਹੀ ਦਿਨੀਂ ਸ਼ਾਓਮੀ ਦੇ ਫਿਟਨੈੱਸ ਬੈਂਡ ਕਾਫੀ ਪ੍ਰਸਿੱਧ ਹੋ ਰਹੇ ਹਨ ਅਤੇ ਕੰਪਨੀ ਨੇ ਹਾਲ ਹੀ ’ਚ ਚੀਨ ’ਚ ਨਵੇਂ ਵਰਜਨ ਦਾ ਫਿਟਨੈੱਸ ਬੈਂਡ ‘ਮੀ ਬੈਂਡ 4’ ਲਾਂਚ ਕਰ ਦਿੱਤਾ ਹੈ।
ਸੈਮਸੰਗ ਦੇ ਬੈਂਡ ਅਤੇ ਸਮਾਰਟਵਾਚ ਦੀ ਗੱਲ ਕਰੀਏ ਤਾਂ ਇਹ ਭਾਰਤ ’ਚ ਮਿਲਦੇ ਹਨ ਪਰ ਇਹ ਮਹਿੰਗੇ ਹਨ। ਜਦੋਂ ਕਿ ਮੀ ਬੈਂਡ ਦੀ ਕੀਮਤ ਲੋਕਾਂ ਦੀ ਜੇਬ ’ਤੇ ਭਾਰੀ ਨਹੀਂ ਪੈਂਦੀ। ਇਹੀ ਕਾਰਨ ਹੈ ਕਿ ਸ਼ਾਓਮੀ ਦੇ ਮੀ ਬੈਂਡ ਦੀ ਵਿਕਰੀ ਭਾਰਤ ’ਚ ਜ਼ਿਆਦਾ ਹੈ ਪਰ ਸੈਮਸੰਗ ਦੇ ਗਲੈਕਸੀ ਫਿਟ ਅਤੇ ਗਲੈਕਸੀ ਫਿਟ ਈ ਦੇ ਲਾਂਚ ਹੋਣ ਤੋਂ ਬਾਅਦ ਸ਼ਾਓਮੀ ਨੂੰ ਸਖਤ ਟੱਕਰ ਮਿਲ ਸਕਦੀ ਹੈ।
Airtel ਦਾ ਵੱਡਾ ਐਲਾਨ, ਗਾਹਕਾਂ ਨੂੰ ਹੁਣ ਫ੍ਰੀ ਮਿਲੇਗੀ ਇਹ ਸਰਵਿਸ
NEXT STORY