ਗੈਜੇਟ ਡੈਸਕ– ਸਾਊਥ ਕੋਰੀਆ ਦੀ ਟੈੱਕ ਕੰਪਨੀ ਸੈਮਸੰਗ 20 ਫਰਵਰੀ ਨੂੰ ਅਨਪੈਕਡ ਈਵੈਂਟ ਦਾ ਆਯੋਜਨ ਕਰ ਰਹੀ ਹੈ ਇਸ ਦੌਰਾਨ ਕੰਪਨੀ ਆਪਣੇ ਫਲੈਗਸ਼ਿਪ ਸਮਾਰਟਫੋਨ ਪੇਸ਼ ਕਰੇਗੀ। ਇਸ ਦੌਰਾਨ Galaxy S10, S10 Plus ਅਤੇ S10e ਲਾਂਚ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ Galaxy Watch Active ਅਤੇ Galaxy Buds ਵੀ ਲਾਂਚ ਕਰਨ ਦੀ ਤਿਆਰੀ ’ਚ ਹੈ। ਰਿਪੋਰਟ ਮੁਤਾਬਕ, ਅਨਪੈਕਡ 2019 ਈਵੈਂਟ ’ਚ ਹੀ ਸੈਮਸੰਗ ਫੋਲਡੇਬਲ ਸਮਾਰਟਫੋਨ, ਗਲੈਕਸੀ ਫੋਲਡ ਵੀ ਲਾਂਚ ਕਰ ਸਕਦੀ ਹੈ। ਕੰਪਨੀ ਨੇ ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ ’ਤੇ ਇਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ਦੇ ਨਾਲ ਲਿਖਿਆ ਹੈ, ‘ਮੋਬਾਇਲ ਦਾ ਭਵਿੱਖ 20 ਫਰਵਰੀ 2019 ਨੂੰ ਅਨਫੋਲਡ ਹੋਵੇਗਾ’।
ਸੈਮਸੰਗ ਲਈ ਫੋਲਡੇਬਲ ਸਮਾਰਟਫੋਨ ਹੁਣ ਨਵਾਂ ਨਹੀਂ ਹੈ ਅਤੇ ਨਾ ਹੀ ਇੰਡਸਟਰੀ ਲਈ। ਹਾਲ ਹੀ ’ਚ ਸ਼ਾਓਮੀ ਦੇ ਹੈੱਡ ਨੇ ਟਵਿਟਰ ’ਤੇ ਹੀ ਇਕ ਵੀਡੀਓ ਪੋਸਟ ਕੀਤੀ ਸੀ। ਇਸ ਵੀਡੀਓ ’ਚ ਉਹ ਖੁਦ ਇਕ ਫੋਲਡੇਬਲ ਸਮਾਰਟਫੋਨ ਇਸਤੇਮਾਲ ਕਰ ਰਹੇ ਹਨ ਅਤੇ ਲੋਕਾਂ ਕੋਲੋਂ ਇਸ ’ਤੇ ਰਾਏ ਵੀ ਮੰਗੀ ਗਈ। ਯਾਨੀ ਸ਼ਾਓਮੀ ਵੀ ਫੋਲਡੇਬਲ ਡਿਸਪਲੇਅ ਦੇ ਨਾਲ ਸਮਾਰਟਫੋਨ ਲਾਂਚ ਕਰ ਸਕਦੀ ਹੈ।
ਇਹ ਕੰਪਨੀ ਲਾਂਚ ਕਰੇਗੀ ਦੁਨੀਆ ਦਾ ਪਹਿਲਾ ਹੱਥ 'ਚ ਪਹਿਨਣ ਵਾਲਾ ਸਮਾਰਟਫੋਨ
NEXT STORY