ਗੈਜੇਟ ਡੈਸਕ– ਸਾਊਥ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੇ ਫੋਲਡੇਬਲ ਸਮਾਰਟਫੋਨ ਨਾਲ ਜੁੜੇ ਮੀਡੀਆ ਈਵੈਂਟਸ ਟਾਲ ਦਿੱਤੇ ਹਨ ਅਤੇ ਇਹ ਫੈਸਲਾ ਸੈਮਸੰਗ Galaxy Fold ਦੀ ਸਕਰੀਨ ਟੁੱਟਣ ਅਤੇ ਖਰਾਬ ਹੋਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲਿਆ ਗਿਆ ਹੈ। ਕੰਪਨੀ ਆਫੀਸ਼ਲਸ ਮੁਤਾਬਕ, ਇਹ ਮੀਡੀਆ ਈਵੈਂਟਸ ਹਾਂਗਕਾਂਗ ਅਤੇ ਸ਼ੰਘਾਈ ’ਚ ਇਸ ਹਫਤੇ ਹੋਣੇ ਸਨ। ਦਰਅਸਲ, ਕਈ ਰੀਵਿਊਅਰਜ਼ ਨੂੰ ਡਿਫੈਕਟਿਵ ਸੈਂਪਲਸ ਮਿਲੇ ਸਨ, ਜਿਨ੍ਹਾਂ ’ਚ ਸਕਰੀਨ ’ਚ ਖਰਾਬੀ ਸਾਹਮਣੇ ਆਈ ਸੀ। ਫੋਨ ਦਾ ਚਾਈਨਾ ਲਾਂਚ ਵੀ ਟਾਲ ਦਿੱਤਾ ਗਿਆ ਹੈ।
ਸੈਮਸੰਗ ਵਲੋਂ ਈਵੈਂਟ ਨੂੰ ਰੀਸ਼ਡਿਊਲ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। 26 ਆਪ੍ਰੈਲ ਨੂੰ ਯੂਨਾਈਟਿਡ ਸਟੇਟ ’ਚ ਫੋਨ ਦੇ ਲਾਂਚ ਤੋਂ ਪਹਿਲਾਂ ਟੈੱਕ ਜਰਨਲਿਸਟ ਨੂੰ ਸੈਮਸੰਗ ਦਾ ਫੋਲਡੇਬਲ ਫੋਨ ਰੀਵਿਊ ਲਈ ਦਿੱਤਾ ਗਿਆ ਸੀ। ਟੈੱਕ ਜਰਨਲਿਸਟ ਨੇ ਕਿਹਾ ਕਿ ਸੈਮਸੰਗ ਦੇ ਫੋਲਡੇਬਲ ਫੋਨ ’ਚ ਇਕ ਜਾਂ ਦੋ ਦਿਨ ਦੇ ਇਸਤੇਮਾਲ ਤੋਂ ਬਾਅਦ ਖਰਾਬੀ ਆ ਗਈ। ਇਸ ਦੀ ਡਿਸਪਲੇਅ ’ਚ ਖਰਾਬੀ ਦੀ ਸ਼ਿਕਾਇਤ ਕਈ ਜਰਨਲਿਸਟ ਨੇ ਕੀਤੀ ਅਤੇ ਇਸ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ।
ਸੈਮਸੰਗ ਨੇ ਕਿਹਾ ਹੈ ਕਿ ਉਸ ਨੂੰ ਆਪਣੇ ਫੋਲਡੇਬਲ ਫੋਨ ਦੀ ਮੇਨ ਡਿਸਪਲੇਅ ’ਚ ਡੈਮੇਜ ਨਾਲ ਜੁੜੀਆਂ ਕੁਝ ਰਿਪੋਰਟਾਂ ਮਿਲੀਆਂ ਹਨ। ਕੰਪਨੀ ਨੇ ਕਿਹਾ ਹੈ ਕਿ ਇਸ ਦੇ ਕਾਰਨ ਦਾ ਪਤਾ ਲਗਾਉਣ ਲਈ ਅਸੀਂ ਬਰੀਕੀ ਨਾਲ ਜਾਂਚ ਕਰਾਂਗੇ। ਸੈਮਸੰਗ ਨੇ ਕਿਹਾ ਹੈ ਕਿ ਸਮਾਰਟਫੋਨ ਦੀ ਡਿਸਪਲੇਅ ’ਤੇ ਲੱਗੀ ਪ੍ਰੋਟੈਕਟਿਵ ਲੇਅਰ ਹਟਾਏ ਜਾਣ ਨਾਲ ਡੈਮੇਜ ਹੋ ਸਕਦਾ ਹੈ ਅਤੇ ਉਹ ਇਸ ਬਾਰੇ ’ਚ ਗਾਹਕਾਂ ਨੂੰ ਸਪੱਸ਼ਟ ਜਾਣਕਾਰੀ ਦੇਵੇਗੀ। ਕੰਪਨੀ ਨੇ ਕਿਹਾ ਹੈ ਕਿ ਹਾਈ ਡਿਮਾਂਡ ਕਾਰਨ ਉਸ ਨੇ Galaxy Fold ਦੇ ਪ੍ਰੀ-ਆਰਡਰ ਬੰਦ ਕਰ ਦਿੱਤੇ ਹਨ।
ਬਗ ਦਾ ਸ਼ਿਕਾਰ ਹੋਈ PUBG MOBILE ਗੇਮ
NEXT STORY