ਆਟੋ ਡੈਸਕ– ਪੂਰੀ ਦੁਨੀਆ ਵਿਚ ਵਧ ਰਹੇ ਇਲੈਕਟ੍ਰਿਕ ਕਾਰਾਂ ਦੇ ਕਰੇਜ਼ ਨੂੰ ਦੇਖਦਿਆਂ ਮਾਰੂਤੀ ਸੁਜ਼ੂਕੀ ਨੇ ਗੰਭੀਰ ਬਿਆਨ ਦਿੰਦਿਆਂ ਜਾਣਕਾਰੀ ਸਾਂਝੀ ਕੀਤੀ ਹੈ। ਕੰਪਨੀ ਨੇ ਕਿਹਾ ਹੈ ਕਿ ਪੈਟਰੋਲ ਨਾਲ ਚੱਲਣ ਵਾਲੀ ਕਾਰ ਜੇ 5 ਲੱਖ ਰੁਪਏ ਵਿਚ ਕੰਪਨੀ ਮੁਹੱਈਆ ਕਰਵਾ ਰਹੀ ਹੈ ਤਾਂ ਨਵੀਂ ਤਕਨੀਕ ਵਾਲੀ ਇਲੈਕਟ੍ਰਿਕ ਕਾਰ ਦੀ ਕੀਮਤ 12 ਲੱਖ ਰੁਪਏ ਹੋਵੇਗੀ। “O9 ਦੀ ਰਿਪੋਰਟ ਅਨੁਸਾਰ ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਕਿਹਾ ਕਿ ਛੋਟੀਆਂ ਇਲੈਕਟ੍ਰਿਕ ਕਾਰਾਂ ਦੀ ਕੀਮਤ ਗਾਹਕਾਂ ਦੀ ਪਹੁੰਚ ਤੋਂ ਦੂਰ ਹੋ ਸਕਦੀ ਹੈ। ਜਿਸ ਕਾਰ ਦਾ ਪੈਟਰੋਲ ਵਰਜ਼ਨ ਤੁਸੀਂ 5 ਲੱਖ ਰੁਪਏ ਵਿਚ ਖਰੀਦ ਰਹੇ ਹੋ, ਜੇ ਇਸ ਨੂੰ ਇਲੈਕਟ੍ਰਿਕ ਕਰ ਦਿੱਤਾ ਜਾਵੇ ਤਾਂ ਇਸ ਦੀ ਵੀ ਕੀਮਤ 9 ਲੱਖ ਰੁਪਏ ਬਣੇਗੀ। ਕੀ ਤੁਸੀਂ ਇਨ੍ਹਾਂ ਨੂੰ ਖਰੀਦੋਗੇ?
ਚਾਰਜਿੰਗ ਇੰਫ੍ਰਾਸਟਰੱਕਚਰ ਦੀ ਪਵੇਗੀ ਲੋੜ
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਜ਼ਿਆਦਾ ਮਾਤਰਾ ’ਚ ਇਲੈਕਟ੍ਰਿਕ ਕਾਰਾਂ ਨੂੰ ਬਣਾਉਣਾ ਹੋਵੇ ਚਾਂ ਇਸ ਲਈ ਚਾਰਜਿੰਗ ਇੰਫ੍ਰਾਸਟਰੱਕਚਰ ਦੀ ਲੋੜ ਹੋਵੇਗੀ ਜਿਸ ਨੂੰ ਸੈੱਟ ਕਰਨਾ ਕਾਫੀ ਮੁਸ਼ਕਿਲ ਹੈ। ਬਹੁਤ ਸਾਰੇ ਲੋਕ ਘਰ ਦੀ ਬਜਾਏ ਬਾਹਰ ਹੀ ਕਾਰਾਂ ਨੂੰ ਪਾਰਕ ਕਰਦੇ ਹਨ, ਅਜਿਹੇ ’ਚ ਜੇਕਰ ਉਥੇ ਚਾਰਜਿੰਗ ਸਟੇਸ਼ਨ ਹੋਵੇ ਤਾਂ ਉਹ ਕਾਰਾਂ ਨੂੰ ਨਾਲ ਹੀ ਚਾਰਜ ਵੀ ਕਰ ਸਕਦੇ ਹਨ।
ਭਾਰਤ 'ਚ ਡਾਟਾ ਸੇਵ ਕਰਨ ਦੀ ਮੰਗ ਕਾਰਨ ਬੌਖਲਾਈ ਫੇਸਬੁੱਕ
NEXT STORY