ਨਿਊਯਾਰਕ/ ਜਲੰਧਰ— ਸੋਨੀ ਨੇ ਹਾਲ ਹੀ ਵਿਚ ਨਿਊਯਾਰਕ ਵਿਚ ਇਕ ਈਵੈਂਟ ਦੌਰਾਨ RX1R Mark II ਦੀ ਲਾਂਚਿੰਗ ਦਾ ਐਲਾਨ ਕੀਤਾ ਹੈ। ਇਹ ਕੰਪਨੀ ਦੀ RX1 ਸੀਰੀਜ਼ ਦਾ ਕੰਪੈਕਟ ਫੁੱਲ ਫਰੇਮ ਕੈਮਰਾ ਹੈ। ਇਸ ਸੀਰੀਜ਼ ਦਾ ਪਹਿਲਾ ਕੈਮਰਾ ਸਾਲ 2013 ਵਿਚ ਰਿਲੀਜ਼ ਕੀਤਾ ਗਿਆ ਸੀ ਅਤੇ RX1R ਪਹਿਲੇ ਵਾਲੇ ਵਰਜਨ ਤੋਂ ਜ਼ਿਆਦਾ ਅਸਰਦਾਰ ਕੈਮਰਾ ਹੈ।
RX1R Mark II ਛੋਟਾ ਹੋਣ ਦੇ ਬਾਵਜੂਦ ਵੱਡੇ ਫਿਕਡ 35 ਐੱਮ. ਐੱਮ. ਲੈਂਜ਼ ਨੂੰ ਸਪੋਰਟ ਕਰਦਾ ਹੈ। ਇਸ ਕੈਮਰੇ ਦਾ ਬਾਡੀ ਸਾਈਜ਼ ਸੋਨੀ ਦੇ ਹੋਰ ਸਾਈਜ਼ ਵਾਲੇ ਪਾਪੂਲਸ ਕੈਮਰਿਆਂ ਜਿੰਨਾ ਹੀ ਹੈ ਅਤੇ RX1R Mark II ਵਜ਼ਨ 'ਚ ਬੇਹੱਦ ਹਲਕਾ ਹੈ। RX100 ਕੈਮਰੇ ਵਿਚ ਦਿੱਤਾ ਗਿਆ ਜੂਮ ਲੈਂਜ਼ ਅੰਦਰ-ਬਾਹਰ ਹੋ ਸਕਦਾ ਹੈ ਜਿਸ ਕਾਰਨ ਇਸ ਨੂੰ ਆਰਾਮ ਨਾਲ ਜੇਬ ਵਿਚ ਪਾਇਆ ਜਾ ਸਕਦਾ ਹੈ ਪਰ RX1R Mark II ਵਿਚ ਅਜਿਹਾ ਨਹੀਂ ਹੈ ਜਿਸ ਕਾਰਨ ਤੁਹਾਨੂੰ ਇਸ ਨੂੰ ਨਾਲ ਲੈ ਕੇ ਘੁੰਮਣ ਲਈ ਵੱਖਰੇ ਤੌਰ 'ਤੇ ਬੈਗ ਰੱਖਣਾ ਪਵੇਗਾ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸਾਈਜ਼ ਵਿਚ ਤੁਹਾਨੂੰ ਇਸ ਕੈਮਰੇ ਵਿਚ ਮਿਲਦਾ ਕੀ ਹੈ? RX1R Mark II ਵਿਚ 42.4 ਮੈਗਾ ਪਿਕਸਲ, ਫੁੱਲ ਫਰੇਮ Exmor R CMOS ਸੈਂਸਰ ਦਿੱਤਾ ਗਿਆ ਹੈ। ਇਸ ਕੈਮਰੇ ਵਿਚ ਆਈ. ਐੱਸ. ਓ. ਰੇਂਜ ਨੂੰ 100-25600 (50-102400 ਤਕ ਵਧਾਇਆ ਜਾ ਸਕਦਾ ਹੈ) ਤਕ ਕੀਤਾ ਜਾ ਸਕਦਾ ਹੈ। ਸੋਨੀ ਨੇ RX1R Mark II ਦੇ ਸੈਂਸਰ ਵਿਚ ਕਈ ਬਦਲਾਅ ਕੀਤੇ ਗਏ ਹਨ ਜਿਸ ਨਾਲ ਇਹ ਮੂਲ ਕੈਮਰੇ RX1R ਤੋਂ 3.5 ਗੁਣਾ ਤੇਜ਼ ਹੈ।
ਸੋਨੀ ਨੇ RX1R Mark II ਨੂੰ ਤੇਜ਼ ਤਾਂ ਬਣਾਇਆ ਹੀ ਹੈ। ਇਸ ਦੇ ਨਾਲ ਹੀ RX1 ਸੀਰੀਜ਼ ਦੇ ਕੈਮਰਿਆਂ ਵਿਚ ਆਟੋ ਫੋਕਸ ਦੀ ਸਮੱਸਿਆ ਹੁੰਦੀ ਸੀ। ਸੋਨੀ ਦਾ ਕਹਿਣਾ ਹੈ ਕਿ RX1R Mark II ਆਟੋ ਫੋਕਸ ਦੇ ਮਾਮਲੇ ਵਿਚ 30 ਫੀਸਦੀ ਤੇਜ਼ ਹੈ ਅਤੇ ਦਿ ਵਰਜ ਦੀ ਰਿਪੋਰਟ ਮੁਤਾਬਕ ਜ਼ਿਆਦਾਤਰ ਸ਼ਾਟਸ ਦੇਖਣ ਵਿਚ ਠੀਕ ਸਨ। ਮੂਲ ਕੈਮਰੇ ਵਿਚ ਯੂਜ਼ਰ ਨੂੰ ਜੋ ਇਕ ਸਮੱਸਿਆ ਸੀ ਉਹ ਇਹ ਕਿ ਇਸ ਵਿਚ ਇਲੈਕਟ੍ਰਾਨਿਕ ਵਿਊ ਫਾਈਂਡਰ ਨਹੀਂ ਸੀ। ਇਸ ਵਾਰ ਇਸ ਵਿਚ ਬਦਲਾਅ ਕਰਦੇ ਹੋਏ RX1R Mark II ਵਿਚ 2.4 ਮਿਲੀਅਨ ਡਾਟ OLED EVF ਦਿੱਤਾ ਗਿਆ ਹੈ ਜੋ Fujifilm X-T1, Olympus OM-D ਕੈਮਰੇ ਵਿਚ ਅਤੇ ਸੋਨੀ ਦੇ ਆਪਣੇ RX100 ਕੈਮਰੇ ਵਿਚ ਵੀ ਉਪਲਬਧ ਹੈ। ਇਸ ਤੋਂ ਇਲਾਵਾ ਇਸ ਵਿਚ 3 ਇੰਚ ਦੀ ਐੱਲ. ਸੀ. ਡੀ. ਸਕ੍ਰੀਨ ਦਿੱਤੀ ਗਈ ਹੈ।
RX1R Mark II ਵਿਚ ਹੋਰ ਵੀ ਬਹੁਤ ਕੁਝ ਦਿੱਤਾ ਗਿਆ ਹੈ ਜੋ ਫੋਟੋਗ੍ਰਾਫੀ ਕਰਨ ਵਾਲਿਆਂ ਲਈ ਚੰਗਾ ਹੈ। ਇਸ ਦਾ ਸਭ ਤੋਂ ਦਿਲਚਸਪ ਫੀਚਰ ਇਹ ਹੈ ਕਿ RX1R Mark II ਵਿਚ ਫਰੰਟ ਸੈਂਸਰ ਤੇ ਲੋ-ਪਾਸ ਫਿਲਟਰ ਦਿੱਤਾ ਗਿਆ ਹੈ ਅਤੇ ਇਹ ਦੁਨੀਆ ਦਾ ਪਹਿਲਾ ਕੈਮਰਾ ਹੈ ਜਿਸ ਵਿਚ ਆਪਟੀਕਲ ਵੇਰੀਏਬਲ ਲੋ-ਪਾਸ ਫਿਲਟਰ ਹੈ ਜੋ ਫੋਟੋਗ੍ਰਾਫਰਾਂ ਨੂੰ ਇਸ ਵੱਲ ਆਕਰਸ਼ਤ ਕਰੇਗਾ।
ਜਿਥੇ ਸੋਨੀ ਦੇ RX 100 ਅਤੇ A7S II ਕੈਮਰੇ ਵਿਚ 4K (ਐੱਚ ਡੀ ਤੋਂ 8 ਗੁਣਾ ਜ਼ਿਆਦਾ) ਵੀਡੀਓ ਰਿਕਾਰਡਿੰਗ ਕਰਨ ਦੀ ਸਹੂਲਤ ਦਿੰਦਾ ਹੈ। ਉਥੇ RX1R Mark II ਕੈਮਰੇ ਨਾਲ 1080p (ਫੁੱਲ ਐੱਚ ਡੀ) 'ਚ ਹੀ ਵੀਡੀਓ (24 30 ਅਤੇ 60 ਫਰੇਮਸ ਪ੍ਰਤੀ ਸੈਕੰਡ) ਰਿਕਾਰਡ ਕੀਤੀ ਜਾ ਸਕਦੀ ਹੈ। ਸੋਨੀ RX1R Mark II ਇਕ ਪ੍ਰੀਮੀਅਮ ਡਿਜੀਟਲ ਕੈਮਰਾ ਹੈ ਜੋ ਸਟਿੱਲ ਫੋਟੋਗ੍ਰਾਫਰਾਂ ਲਈ ਹੈ। ਸੋਨੀ ਦੇ ਇਸ ਕੈਮਰੇ ਦੀ ਕੀਮਤ 3300 ਡਾਲਰ (ਲਗਭਗ 2,14,583 ਰੁਪਏ) ਹੋਵੇਗੀ ਅਤੇ ਇਹ ਨਵੰਬਰ ਤੋਂ ਮੁਹੱਈਆ ਹੋਵੇਗਾ। ਫਿਲਹਾਲ ਭਾਰਤ ਵਿਚ ਇਸ ਦੀ ਲਾਂਚਿੰਗ ਦੀ ਕੋਈ ਜਾਣਕਾਰੀ ਨਹੀਂ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਜਾਣੋ ਕਿਹੜਾ-ਕਿਹੜਾ iPhone ਮਿਲ ਰਿਹਾ ਹੈ 6,000 ਰੁਪਏ ਸਸਤਾ
NEXT STORY