ਗੈਜੇਟ ਡੈਸਕ– ਉਂਝ ਤਾਂ ਸੋਨੀ ਦੇ ਸਮਾਰਟਫੋਨ ਬਾਜ਼ਾਰ ’ਚੋਂ ਗਾਇਬ ਹੀ ਹੋ ਗਏ ਹਨ ਪਰ ਕੰਪਨੀ ਨੇ ਇਸ ਵਿਚਕਾਰ ਇਕ ਨਵਾਂ ਸਮਾਰਟਫੋਨ ਪੇਸ਼ ਕੀਤਾ ਹੈ, ਹਾਲਾਂਕਿ ਕਿ ਸੋਨੀ ਨੇ ਇਹ ਸਮਾਰਟਫੋਨ ਫਿਲਹਾਲ ਸਿਰਫ ਜਪਾਨੀ ਬਾਜ਼ਾਰ ’ਚ ਪੇਸ਼ ਕੀਤਾ ਹੈ। ਕੰਪਨੀ ਨੇ Sony Xperia 8 ਨੂੰ ਬਾਜ਼ਾਰ ’ਚ ਉਤਾਰਿਆ ਹੈ। ਇਸ ਫੋਨ ’ਚ ਸਨੈਪਡ੍ਰੈਗਨ 630 ਪ੍ਰੋਸੈਸਰ ਦਿੱਤਾ ਗਿਆ ਹੈ।
ਫੀਚਰਜ਼
ਇਸ ਫੋਨ ’ਚ 6 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ। ਇਸ ਤੋਂ ਇਲਾਵਾ ਫੋਨ ਇਸ ਫੋਨ ਦੇ ਅੱਗੇ ਅਤੇ ਪਿੱਛੇ ਗੋਰਿਲਾ ਗਲਾਸ 6 ਦਾ ਪ੍ਰੋਟੈਕਸ਼ਨ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 630 ਪ੍ਰੋਸੈਸਰ ਮਿਲੇਗਾ। ਫੋਨ ’ਚ 4 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਦੀ ਸਟੋਰੇਜ ਮਿਲੇਗੀ। ਫੋਨ ਦੀ ਬਾਡੀ ਮੈਟਲ ਦੀ ਹੈ।
Sony Xperia 8 ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਇਕ ਕੈਮਰਾ 12 ਮੈਗਾਪਿਕਸਲ ਦਾ ਅਤੇ ਦੂਜਾ 8 ਮੈਗਾਪਿਕਸਲ ਦਾ ਹੈ। ਫੋਨ ’ਚ 2760mAh ਦੀ ਬੈਟਰੀ ਹੈ ਜਿਸ ਨੂੰ ਚਾਰਜ ਕਰਨ ਲਈ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰ ਹੈ। ਫੋਨ ਦੀ ਕੀਮਤ 54,000 ਯੇਨ (ਕਰੀਬ 35,900 ਰੁਪਏ) ਰੱਖੀ ਗਈ ਹੈ।
ਐਪਲ ’ਤੇ ਲੱਗਾ ਫੀਚਰ ਕਾਪੀ ਕਰਨ ਦਾ ਦੋਸ਼, ਮਾਮਲਾ ਦਰਜ
NEXT STORY