ਗੈਜੇਟ ਡੈਸਕ– ਸੋਨੀ ਨੇ Xperia XZ Premium, Xperia XZ1ਅਤੇ Xperia XZ1 Compact ਸਮਾਰਟਫੋਨਜ਼ ਲਈ ਨਵੀਂ ਐਂਡਰਾਇਡ 9.0 ਪਾਈ ਸਾਫਟਵੇਅਰ ਅਪਡੇਟ ਜਾਰੀ ਕਰ ਦਿੱਤੀ ਹੈ। ਸੋਨੀ ਦੁਆਰਾ ਜਾਰੀ ਅਪਡੇਟ ਦਾ ਬਿਲਡ ਨੰਬਰ 47.2.A.0.306 ਹੈ। ਐਂਡਰਾਇਡ 9.0 ਅਪਡੇਟ ਦੇ ਨਾਲ ਯੂਜ਼ਰ ਨੂੰ ਐਂਡਰਾਇਡ ਅਕਤੂਬਰ 2018 ਸਕਿਓਰਿਟੀ ਪੈਚ ਵੀ ਮਿਲੇਗਾ। ਐਂਡਰਾਇਡ ਪਾਈ ਅਪਡੇਟ ਦੇ ਨਾਲ ਰੀਡਿਜ਼ਾਈਨ ਕੈਮਰਾ ਐਪ ਇੰਟਰਫੇਸ, ਫੁੱਲ-ਐੱਚ.ਡੀ. ਸਲੋਅ ਮੋਸ਼ਨ ਵੀਡੀਓ ਰਿਕਾਰਡਿੰਗ (960 ਫਰੇਮ ਪ੍ਰਤੀ ਸੈਕੰਡ) ਸਮੇਤ ਕਈ ਫੀਚਰਜ਼ ਦੇ ਨਾਲ ਆਏਗੀ। ਸੋਨੀ ਨੇ ਨਵੀਂ ਅਪਡੇਟ ’ਚ ਜੈਸਚਰ ਨੈਵੀਗੇਸ਼ਨ ਨੂੰ ਨਹੀਂ ਜੋੜਿਆ, ਉਮੀਦ ਹੈ ਕਿ ਭਵਿੱਖ ’ਚ ਫੀਚਰ ਨੂੰ ਜਾਰੀ ਕੀਤਾ ਜਾਵੇਗਾ।
ਇਹ ਕੰਪਨੀ ਨੇ ਪਹਿਲੇ ਸਮਾਰਟਫੋਨਜ਼ ਨਹੀਂ ਹਨ ਜਿਨ੍ਹਾਂ ਨੂੰ ਇਹ ਅਪਡੇਟ ਮਿਲ ਰਹੀ ਹੈ। ਇਨ੍ਹਾਂ ਤੋਂ ਪਹਿਲਾਂ ਸੋਨੀ ਐਕਸਪੀਰੀਆ XZ2 (Sony Xperia XZ2) ਅਤੇ ਐਕਸਪੀਰੀਆ XZ2 Compact ਨੂੰ ਪਿਛਲੇ ਮਹੀਨੇ ਐਂਡਰਾਇਡ ਪਾਈ ਅਪਡੇਟ ਮਿਲੀ ਸੀ। ਸੋਨੀ ਪਹਿਲਾਂ ਇਹ ਅਪਡੇਟ ਅਕਤੂਬਰ ’ਚ ਦੇਣ ਵਾਲੀ ਸੀ ਪਰ ਸਾਫਟਵੇਅਰ ’ਚ ਬਗ ਆਉਣ ਦੇ ਚੱਲਦੇ ਇਹ ਐਂਡਰਾਇਡ ਅਪਡੇਟ ਡਿਲੇ ਹੋ ਗਈ। ਹਾਲਾਂਕਿ ਐਂਡਰਾਇਡ ਪਾਈ ਅਪਡੇਟ ਫਿਲਹਾਲ ਚੁਣੇ ਹੋਏ ਖੇਤਰਾਂ ’ਚ ਹੀ ਦਿੱਤੀ ਜਾਵੇਗੀ ਪਰ ਜਲਦੀ ਹੀ ਇਹ ਹੋਰ ਖੇਤਰਾਂ ’ਚ ਵੀ ਉਪਲੱਬਧ ਹੋਵੇਗੀ।
ਮਾਰੂਤੀ ਸੁਜ਼ੂਕੀ ਨੇ ਇਸ ਖਾਮੀ ਕਾਰਨ ਵਾਪਸ ਮੰਗਾਈਆਂ 880 Ciaz ਕਾਰਾਂ
NEXT STORY