ਆਟੋ ਡੈਸਕ– ਭਾਰਤੀ ਆਟੋ ਬਾਜ਼ਾਰ ’ਚ ਆਪਣੀ ਪਕੜ ਨੂੰ ਹੋਰ ਬਜ਼ਬੂਤ ਬਣਾਉਣ ਲਈ ਸੁਜ਼ੂਕੀ ਆਪਣੀ Gixxer 250 ਬਾਈਕ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਰਿਪੋਰਟਾਂ ਮੁਤਾਬਕ, ਸੁਜ਼ੂਕੀ ਜਿਕਸਰ ਸਾਲ 2019 ਦੇ ਅੱਧ ’ਚ ਭਾਰਤ ’ਚ ਲਾਂਚ ਕੀਤੀ ਜਾ ਸਕਦੀ ਹੈ। ਉਥੇ ਹੀ ਇੰਟਰਨੈਸ਼ਨਲ ਬਾਜ਼ਾਰ ’ਚ ਸੁਜ਼ੂਕੀ GSX-250R ਸੁਪਰਸਪੋਰਟਸ ਮੋਟਰਸਾਈਕਲ ਉਪਲੱਬਧ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ’ਚ ਇਸ ਨਵੀਂ ਬਾਈਕ ਦਾ ਮੁਕਾਬਲਾ Yamaha FZ 25, KTM Duke 200 ਅਤੇ TVS Apache RTR 200 ਨਾਲ ਹੋਵੇਗਾ।

ਭਾਰਤ ’ਚ ਲਾਂਚ ਹੋਣ ਵਾਲੀ ਜਿਕਸਰ 250 ਨੇਕਡ ਅਤੇ ਫੁੱਲੀ-ਫੇਅਰਡ, ਦੋਵਾਂ ਮਾਡਲ ’ਚ ਆ ਸਕਦੀ ਹੈ। ਇਸ ਦੀ ਸਟਾਈਲਿੰਗ ਕਾਫੀ ਹੱਦ ਤਕ ਇੰਟਰਨੈਸ਼ਨਲ ਬਾਜ਼ਾਰ ਵਰਗੀ ਹੋਵੇਗੀ। ਹਾਲਾਂਕਿ, ਫੀਚਰਜ਼ ’ਚ ਕੁਝ ਬਦਲਾਅ ਦੇਖਣ ਨੂੰ ਮਿਲਣਗੇ। ਦੱਸ ਦੇਈਏ ਕਿ ਇੰਟਰਨੈਸ਼ਨਲ ਬਾਜ਼ਾਰ ’ਚ ਵਿਕ ਰਹੀ ਜਿਕਸਰ 250 ’ਚ ਟਵਿਨ ਸਿਲੰਡਰ ਇੰਜਣ ਹੈ। ਭਾਰਤ ’ਚ ਜਿਕਸਰ 250 ਨੂੰ ਨਵੇਂ ਸਿੰਗਲ-ਸਿਲੰਡਰ 250cc ਇੰਜਣ ਨਾਲ ਲਾਂਚ ਕੀਤਾ ਜਾ ਸਕਦਾ ਹੈ
ਤਿਆਰ ਕੀਤਾ ਗਿਆ ਦੁਨੀਆ ਦਾ ਪਹਿਲਾ ਫੁੱਲ ਬਾਡੀ ਮੈਡੀਕਲ ਸਕੈਨਰ
NEXT STORY