ਗੈਜੇਟ ਡੈਸਕ- ਟਾਟਾ ਦੀ ਨਵੀਂ ਐੱਸ. ਯੂ. ਵੀ Harrier ਦਾ ਨਵਾਂ ਟੀਜ਼ਰ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਕਾਰ 'ਚ ਮਲਟੀਪਲ ਡਰਾਇਵਿੰਗ ਮੋਡਸ ਮਿਲਣ ਦੀ ਗੱਲ ਸਾਹਮਣੇ ਆ ਗਈ ਹੈ। ਟੀਜ਼ਰ ਕਾਰ 'ਚ ਤਿੰਨ ਡਰਾਇਵਿੰਗ ਮੋਡ ਦਿੱਤੇ ਜਾਣਗੇ ਜਿਸ 'ਚ ਰੋਡ ਮੋਡ, ਰੇਨ ਮੋਡ ਤੇ ਆਫ-ਰੋਡ ਮੋਡ ਸ਼ਾਮਲ ਹੋਣਗੇ। ਟੀਜ਼ਰ ਵਿਡੀਓ 'ਚ ਇਸ ਕਾਰ ਦੇ ਸੈਂਟਰ ਕੰਸੋਲ 'ਤੇ ਪਯੋਨਾ ਬਲੈਕ ਰੰਗ ਤੇ ਕ੍ਰੋਮ ਫਿਨਿਸ਼ 'ਚ ਇਕ ਡਾਇਲ ਸਿਸਟਮ ਵਿਖਾਈ ਦੇ ਰਿਹੇ ਹੈ। ਜਿਸ 'ਚ ਇਸ ਗੱਲ ਦੀ ਪੁਸ਼ਟੀ ਹੋ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਕਾਰ ਦੇ ਪਹਿਲੇ ਟੀਜ਼ਰ ਵੀਡੀਓ 'ਚ ਇਸ ਦੇ ਇੰਟੀਰੀਅਰ ਡਿਜ਼ਾਈਨ ਦੀ ਝਲਕ ਵਿਖਾਈ ਸੀ। ਜਿਸ 'ਚ ਇਸ ਦੇ ਕੈਬਿਨ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਸੀ।
ਟੀਜ਼ਰ ਵਿਡੀਓ ਤੋਂ ਸਾਹਮਣੇ ਆਈ ਜਾਣਕਾਰੀ ਦੇ ਮੁਤਾਬਕ ਕਾਰ 'ਚ ਜੇ. ਬੀ. ਐੱਲ ਕੰਪਨੀ ਦਾ ਸਾਊਂਡ ਸਿਸਟਮ, ਲੈਦਰ ਦੀ ਫਿਨੀਸ਼ ਦੇ ਨਾਲ ਸਿਲਵਰ ਰੰਗ ਦੇ ਡੋਰ ਹੈਂਡਲ, 8.8-ਇੰਚ ਦਾ ਇੰਫੋਟੇਨਮੇਂਟ ਸਿਸਟਮ ਤੇ ਹਲਕੇ ਗਰੇ ਤੇ ਬਰਾਊਨ ਰੰਗ ਨਾਲ ਸੱਜਿਆ ਡਿਊਲ ਟੋਨ ਫਿਨੀਸ਼ ਡੈਸ਼ਬੋਰਡ ਵਿੱਖ ਰਿਹਾ ਹੈ।
ਇਸ ਤੋਂ ਇਲਾਵਾ ਕਾਰ 'ਚ ਬਲੂਟੁੱਥ ਟੇਲੀਫੋਨ, ਰੀਵਰਸ ਕੈਮਰਾ ਡਿਸਪਲੇਅ, ਜਿਵੇਂ ਵੀ ਕਈ ਫੀਚਰਸ ਦੇਖਣ ਨੂੰ ਮਿਲਣਗੇ। ਟਾਟਾ ਆਪਣੀ ਇਸ ਕਾਰ ਨੂੰ ਅਗਲੇ ਸਾਲ ਦੇ ਸ਼ੁਰੂਆਤ 'ਚ ਲਾਂਚ ਕਰੇਗੀ। ਜਿਸ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਟਾਟਾ ਆਪਣੀ ਇਸ ਕਾਰ ਨੂੰ ਅਗਲੇ ਸਾਲ ਦੇ ਸ਼ੁਰੂਆਤ 'ਚ ਲਾਂਚ ਕਰੇਗੀ।
ਜਿਸ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਕਾਰ 'ਚ 2.0-ਲਿਟਰ ਦਾ ਚਾਰ-ਸਿਲੰਡਰ ਡੀਜਲ ਇੰਜਣ ਦਿੱਤਾ ਜਾਵੇਗਾ। ਜਿਸ ਨੂੰ 6-ਸਪੀਡ ਮੈਨੂਅਲ ਤੇ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਜਾਵੇਗਾ।
YouTube ਦਾ ਵੱਡਾ ਤੋਹਫਾ, ਫ੍ਰੀ ’ਚ ਦੇਖ ਸਕੋਗੇ ਨਵੀਆਂ ਫਿਲਮਾਂ ਤੇ ਸ਼ੋਅਜ਼
NEXT STORY