ਯੂਜ਼ਰਜ਼ ਨੂੰ ਸਾਹਮਣੇ ਆਏ ਕਨੈਕਸ਼ਨ ਇਸ਼ੂਜ਼
ਗੈਜੇਟ ਡੈਸਕ– ਟੈਲੀਗ੍ਰਾਮ ਐਪ ’ਤੇ ਹੈਕਰਾਂ ਦੁਆਰਾ ਇਕ ਬਹੁਤ ਹੀ ਪਾਰਵਫੁਲ DDoS ਅਟੈਕ ਹੋਇਆ ਹੈ। ਕੁਝ ਅਮਰੀਕੀ ਯੂਜ਼ਰਜ਼ ਨੇ ਸ਼ਿਕਾਇਤ ਕਰਦੇ ਹੋਏ ਕਿਹਾ ਹੈ ਕਿ ਐਪ ਦਾ ਇਸਤੇਮਾਲ ਕਰਦੇ ਸਮੇਂ ਉਨ੍ਹਾਂ ਨੂੰ ਕਨੈਕਸ਼ਨ ਨਾਲ ਜੁੜੀਆਂ ਸਮੱਸਿਆਵਾਂ ਆ ਰਹੀਆਂ ਹਨ। ਜਾਂਚ ਤੋਂ ਬਾਅਦ ਟੈਲੀਗ੍ਰਾਮ ਫਾਊਂਡਰ ਪਾਵੇਲ ਡਿਊਰੋਵ ਨੇ ਇਸ ਅਟੈਕ ਨੂੰ ਲੈ ਕੇ ਚੀਨ ਨੂੰ ਦੋਸ਼ੀ ਠਹਿਰਾਇਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ DDoS (ਡਿਸਟ੍ਰੀਬਿਊਟਿਡ ਡੈਨੀਅਲ ਆਫ ਸਰਵਿਸ) ਅਟੈਕ ਦੇ ਪਿੱਛੇ ਚੀਨੀ ਸਰਕਾਰ ਦਾ ਹੱਥ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਾਰੇ ਸ਼ੱਕੀ IP ਐਡਰੈੱਸ ਚੀਨ ਦੇ ਹਨ। ਬਲੂਮਬਰਗ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਟੈਲੀਗ੍ਰਾਮ ਅਤੇ ਫਾਇਰਚੈੱਟ ਵਰਗੀਆਂ ਐਨਕ੍ਰਿਪਟਿਡ ਮੈਸੇਜਿੰਗ ਐਪਸ ਹਾਂਗਕਾਂਗ ਦੇ ਐਪਲ ਸਟੋਰ ’ਤੇ ਟ੍ਰੈਂਡ ਕਰ ਰਹੀਆਂ ਹਨ। ਅਜਿਹੇ ’ਚ ਇਸ ਤਰ੍ਹਾਂ ਦੇ ਅਟੈਕ ਨਾਲ ਕੰਪਨੀ ਦੇ ਯੂਜ਼ਰਜ਼ ਨੂੰ ਨੁਕਸਾਨ ਹੋਇਆ ਹੈ।
Samsung Galaxy A30 ਦਾ ਨਵਾਂ ਵੇਰੀਐਂਟ ਭਾਰਤ 'ਚ ਲਾਂਚ
NEXT STORY