ਜਲੰਧਰ- ਪਿਛਲੇ ਕਾਫੀ ਸਮੇਂ ਤੋਂ ਵਾਇਰਲੈੱਸ ਚਾਰਜਿੰਗ ਜੇ ਸੰਬੰਧ 'ਚ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ MIT ਐਲੂਮਨੀ 'ਚ ਅਮਰੀਕੀ ਸਟਾਟਰਅਪ ਪਾਈ ਨੇ ਦੁਨੀਆ ਦਾ ਪਹਿਲਾ ਵਾਇਰਲੈੱਸ ਚਾਰਜਰ ਪੇਸ਼ ਕੀਤਾ ਹੈ, ਜੋ ਚੁੰਬਕੀ ਤਰੰਗਾਂ ਦੇ ਮਾਧਿਅਮ ਰਾਹੀਂ ਫੋਨ ਨੂੰ ਚਾਰਜ ਕਰ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਕੀਮਤ ਭਾਰਤ 'ਚ ਕਰੀਬ 12,870 ਰੁਪਏ ਹੋਵੇਗੀ

ਕੰਪਨੀ ਨੇ ਇਸ ਵਾਇਰਲੈੱਸ ਚਾਰਜਰ ਬਾਰੇ 'ਚ ਦਾਅਵਾ ਕੀਤਾ ਹੈ ਕਿ ਇਸ ਨਾਲ ਯੂਜ਼ਰ ਆਪਣੇ ਸਮਾਰਟਫੋਨ ਨੂੰ 1 ਫੁੱਟ ਦੀ ਦੂਰੀ ਤੋਂ ਵੀ ਚਾਰਜ ਕਰ ਸਕਦੇ ਹੋ। ਇਹ ਚਾਰਜਰ ਐਪਲ ਦੇ ਵਾਇਰਲੈੱਸ ਚਾਰਜਰ ਅਤੇ ਸੈਮਸੰਗ ਦੇ ਵਾਇਰਲੈੱਸ ਚਾਰਜਰ ਤਕਨੀਕ ਨਾਲ ਹੀ ਲੈਸ ਹਨ ਪਰ ਐਕਸਟ੍ਰਾ ਮੈਗਨੇਟਿਕ ਟੈਕਨਾਲੋਜੀ ਦਿੱਤੀ ਗਈ ਹੈ, ਜੋ ਇਸ ਨੂੰ ਖਾਸ ਬਣਾਉਂਦੀ ਹੈ।
ਦੱਸ ਦਈਏ ਕਿ ਫਿਲਹਾਲ ਇਸ ਚਾਰਜਰ ਨੂੰ ਬਾਜ਼ਾਰ 'ਚ ਉਪਲੱਬਧ ਨਹੀਂ ਕਰਾਇਆ ਗਿਆ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਸ ਨੂੰ ਬਾਜ਼ਾਰ 'ਚ ਉਤਾਰਿਆ ਜਾਵੇਗਾ।
TVS ਨੇ ਮੈਟ ਰੈੱਡ ਐਡੀਸ਼ਨ 'ਚ ਪੇਸ਼ ਕੀਤੀਆਂ ਇਹ ਬਾਈਕਸ
NEXT STORY