ਵੈੱਬ ਡੈਸਕ - ਅੱਜ ਦੇ ਦੌਰ 'ਚ ਸਿਹਤ ਬਣਾਉਣ ਲਈ ਜਿੰਮਾਂ 'ਚ ਵਰਤੀ ਜਾਣ ਵਾਲੀ ਟ੍ਰੈਡਮਿਲ ਦਾ ਇਤਿਹਾਸ ਬਹੁਤ ਹੀ ਹੈਰਾਨੀਜਨਕ ਅਤੇ ਦਰਦਨਾਕ ਰਿਹਾ ਹੈ। ਲਗਭਗ 200 ਸਾਲ ਪਹਿਲਾਂ, ਇਸ ਮਸ਼ੀਨ ਦੀ ਵਰਤੋਂ ਕੈਦੀਆਂ ਨੂੰ ਸਖ਼ਤ ਸਜ਼ਾ ਦੇਣ ਲਈ ਕੀਤੀ ਜਾਂਦੀ ਸੀ। ਇਸ ਮਸ਼ੀਨ ਨੂੰ ਸਾਲ 1818 'ਚ ਬ੍ਰਿਟੇਨ ਦੇ ਇਕ ਇੰਜੀਨੀਅਰ ਵਿਲੀਅਮ ਕਿਊਬਿਟ ਨੇ ਬਣਾਇਆ ਸੀ। ਇਸ ਦਾ ਮੁਢਲਾ ਉਦੇਸ਼ ਕੈਦੀਆਂ ਤੋਂ ਸਖ਼ਤ ਮਿਹਨਤ ਕਰਵਾਉਣਾ ਅਤੇ ਉਨ੍ਹਾਂ ਨੂੰ ਅਨੁਸ਼ਾਸਨ 'ਚ ਰੱਖਣਾ ਸੀ।
ਕੈਦੀਆਂ ਨੂੰ ਇਸ ਮਸ਼ੀਨ 'ਤੇ ਰੋਜ਼ਾਨਾ ਲਗਾਤਾਰ ਛੇ ਤੋਂ ਅੱਠ ਘੰਟੇ ਤੱਕ ਚੱਲਣਾ ਪੈਂਦਾ ਸੀ। ਕੈਦੀਆਂ ਨੂੰ ਇਸ 'ਤੇ ਚੱਲਦਿਆਂ ਅਜਿਹਾ ਮਹਿਸੂਸ ਹੁੰਦਾ ਸੀ ਜਿਵੇਂ ਉਹ ਕਦੇ ਨਾ ਖਤਮ ਹੋਣ ਵਾਲੀਆਂ ਪੌੜੀਆਂ ਚੜ੍ਹ ਰਹੇ ਹੋਣ। ਮਸ਼ੀਨ ਦੀ ਗਤੀ ਨਾਲ ਤਾਲਮੇਲ ਨਾ ਬਿਠਾ ਸਕਣ ਕਾਰਨ ਕੈਦੀਆਂ ਦੇ ਡਿੱਗਣ ਅਤੇ ਜ਼ਖਮੀ ਹੋਣ ਦਾ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਸੀ। ਕੈਦੀਆਂ ਦੇ ਚੱਲਣ ਨਾਲ ਜੋ ਊਰਜਾ ਪੈਦਾ ਹੁੰਦੀ ਸੀ, ਉਸ ਦੀ ਵਰਤੋਂ ਕਈ ਥਾਵਾਂ 'ਤੇ ਅਨਾਜ ਪੀਸਣ ਅਤੇ ਪਾਣੀ ਕੱਢਣ ਲਈ ਕੀਤੀ ਜਾਂਦੀ ਸੀ।
ਸਮੇਂ ਦੇ ਨਾਲ ਇਹ ਮਸ਼ੀਨ ਅੱਤਿਆਚਾਰ ਦੀ ਨਿਸ਼ਾਨੀ ਬਣ ਗਈ ਅਤੇ ਇਸ ਦੀ ਕਰੂਰਤਾ ਨੂੰ ਦੇਖਦੇ ਹੋਏ 19ਵੀਂ ਸਦੀ ਦੇ ਅੰਤ 'ਚ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ। ਕਈ ਦਹਾਕਿਆਂ ਬਾਅਦ, ਇਸ ਦੇ ਡਿਜ਼ਾਈਨ 'ਚ ਵੱਡੇ ਸੁਧਾਰ ਕੀਤੇ ਗਏ ਅਤੇ ਇਸ ਨੂੰ ਸਰੀਰਕ ਤੰਦਰੁਸਤੀ ਲਈ ਇਕ ਆਧੁਨਿਕ ਫਿਟਨੈੱਸ ਮਸ਼ੀਨ 'ਚ ਬਦਲ ਦਿੱਤਾ ਗਿਆ।
ਬਿਲਕੁਲ Free ਮਿਲ ਰਹੀ Netflix ਦੀ ਸਬਸਕ੍ਰਿਪਸ਼ਨ ! ਬਸ ਕਰਨਾ ਪਵੇਗਾ ਇਹ ਕੰਮ
NEXT STORY