ਜਲੰਧਰ—ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਹਾਲ ਹੀ 'ਚ ਆਪਣੇ ਨਵੇਂ ਸਮਾਰਟਫੋਨ mi mix2 ਨੂੰ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਕੀਮਤ 35,999 ਰੁਪਏ ਹੈ। ਉੱਥੇ, ਅੱਜ ਇਸ ਸਮਾਰਟਫੋਨ ਨੂੰ ਵਿਕਰੀ ਲਈ ਕੰਪਨੀ ਦੀ ਆਫੀਸ਼ਿਅਲ ਵੈੱਬਸਾਈਟ mi.com ਅਤੇ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ ਉਪਲੱਬਧ ਕਰਵਾ ਦਿੱਤਾ ਹੈ।
ਫਲਿੱਪਕਾਰਟ 'ਤੇ ਸੇਲ ਲਈ ਉਪਲੱਬਧ ਸ਼ਿਓਮੀ mi mix2 ਨੂੰ ਯੂਜ਼ਰਸ ਨੂੰ ਨੋ ਕਾਸਟ ਈ.ਐੱਮ.ਆਈ. ਆਪਸ਼ਨ ਨਾਲ ਖਰੀਦ ਸਕਦੇ ਹਨ ਜੋ ਕਿ 4,000 ਰੁਪਏ ਪ੍ਰਤੀ ਮਹੀਨੇ ਤੋਂ ਸ਼ੁਰੂ ਹੁੰਦਾ ਹੈ। ਉੱਥੇ, ਜੇਕਰ ਯੂਜ਼ਰ ਈ.ਐੱਮ.ਆਈ. 'ਤੇ ਲੈਂਦੇ ਹਾਂ ਤਾਂ ਇਸ ਦੀ ਸ਼ੁਰੂਆਤ 1,231 ਰੁਪਏ ਪ੍ਰਤੀ ਮਾਹ ਹੈ। ਇਸ ਦੇ ਨਾਲ ਹੀ ਫਲਿੱਪਕਾਰਟ ਇਸ ਸਮਾਰਟਫੋਨ 'ਤੇ 2,000 ਰੁਪਏ ਦਾ ਡਿਸਕਾਊਂਟ ਵੀ ਆਫਰ ਕਰ ਰਿਹਾ ਹੈ।
ਫੀਚਰਸ
ਇਸ ਸਮਾਰਟਫੋਨ 'ਚ 5.99 ਇੰਚ ਦੀ ਡਿਸਪਲੇਅ, ਕਵਾਲਕਾਮ ਸਨੈਪਡਰੈਗਨ 835 ਪ੍ਰੋਸੈਸਰ, 6 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ 12 ਮੈਗਾਪਿਕਸਲ ਦਾ ਰੀਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,400 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਅਪਾਹਜ ਯਾਤਰੀਆਂ ਲਈ ਉਬਰ ਨੇ ਲਾਂਚ ਕੀਤੀ ਇਹ ਨਵੀਂ ਸਰਵਿਸ
NEXT STORY