ਗੈਜੇਟ ਡੈਸਕ—ਸਮਾਰਟਫੋਨ ਦੇ ਕੈਮਰੇ, ਡਿਸਪਲੇਅ ਅਤੇ ਪ੍ਰੋਸੈਸਰ ਨੂੰ ਜਿਸ ਤਰ੍ਹਾਂ ਨਾਲ ਨਵੀਂ ਤਕਨੀਕ ਨਾਲ ਬਿਹਤਰ ਬਣਾਇਆ ਜਾ ਰਿਹਾ ਹੈ ਉਸ ਦੇ ਮੁਕਾਬਲੇ ਬੈਟਰੀ ਕਪੈਸਿਟੀ 'ਚ ਕੁਝ ਖਾਸ ਸੁਧਾਰ ਦੇਖਣ ਨੂੰ ਨਹੀਂ ਮਿਲਿਆ ਹੈ। ਅਜੇ ਤਕ ਸਮਾਰਟਫੋਨ 'ਚ ਜ਼ਿਆਦਤਰ 3,500 ਐੱਮ.ਏ.ਐੱਚ. ਤੋਂ 5,000 ਐੱਮ.ਏ.ਐੱਚ. ਦੀ ਬੈਟਰੀ ਵਾਲੇ ਫੋਨ ਦੇਖਣ ਨੂੰ ਮਿਲਦੇ ਹਨ। ਅਜਿਹੇ 'ਚ ਮੋਬਾਇਲ ਨੂੰ ਚਾਰਜ ਕਰਨ ਲਈ ਪਾਵਰ ਬੈਂਕ ਨਾਲ ਹੋਣਾ ਬਹੁਤ ਜ਼ਰੂਰੀ ਹੈ। ਜਲਦੀ ਬੈਟਰੀ ਖਤਮ ਹੋਣ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਅੱਜ Hyper ਕੰਪਨੀ ਨੇ ਇਕ ਨਵਾਂ ਪਾਵਰ ਬੈਂਕ ਲਾਂਚ ਕੀਤਾ ਹੈ ਜਿਸ ਦਾ ਨਾਂ hyperjuice ਹੈ। ਇਸ ਪਾਵਰ ਬੈਂਕ 'ਚ 130W ਦਾ ਪਾਵਰ ਆਊਟਪੁਟ ਦਿੱਤਾ ਗਿਆ ਹੈ। ਇਸ 'ਚ 2 ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਏ ਹਨ, ਜਿਸ ਨਾਲ ਇਕ ਵਾਰੀ ਦੋ ਡਿਵਾਈਸ ਚਾਰਜ ਕੀਤੇ ਜਾ ਸਕਦੇ ਹਨ।
ਸਮਾਰਟਫੋਨ ਤੋਂ ਇਲਾਵਾ ਇਸ ਪਾਵਰਬੈਂਕ ਰਾਹੀਂ ਤੁਸੀਂ Apple MacBook Air ਅਤੇ MacBook Pro ਵਰਗੇ ਕਿਸੇ ਵੀ ਯੂ.ਐੱਸ.ਬੀ. ਟਾਈਪ-ਸੀ ਪਾਵਰਡ ਲੈਪਟਾਪ ਨੂੰ ਵੀ ਚਾਰਜ ਕਰ ਸਕਦੇ ਹੋ। ਇਹ ਇਕ ਸਟੈਂਡਰਡ ਯੂ.ਐੱਸ.ਬੀ. ਪੋਰਟ ਨਾਲ ਆਉਂਦਾ ਹੈ ਜੋ 18W ਆਊਟਪੁੱਟ ਸਪੋਰਟ ਕਰਦਾ ਹੈ। ਇਸ ਪਾਵਰ ਬੈਂਕ ਦੀ ਬੈਟਰੀ ਕਪੈਸਿਟੀ 27,000 ਐੱਮ.ਏ.ਐੱਚ. ਹੈ, ਜਿਸ ਦੇ ਬਾਰੇ 'ਚ ਕੰਪਨੀ ਦਾ ਦਾਅਵਾ ਕੀਤਾ ਹੈ ਕਿ ਇਸ ਨਾਲ ਐਪਲ ਮੈਕਬੁੱਕ ਪ੍ਰੋ ਨੂੰ ਫੁਲ ਚਾਰਜ ਕੀਤਾ ਜਾ ਸਕਦਾ ਹੈ। ਹਾਈਪਰਜੂਸ ਪਾਵਰ ਬੈਂਕ 100W ਇਨਪੁਟ ਨੂੰ ਸਪੋਰਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੇ ਨਾਲ ਹੀ ਆਉਣ ਵਾਲਾ 112W ਪਾਵਰ ਅਡਾਪਟਰ ਰਾਹੀਂ ਸਿਰਫ ਇਕ ਘੰਟੇ 'ਚ ਡਿਵਾਈਸ ਨੂੰ ਫੁਲ ਚਾਰਜ ਕੀਤਾ ਜਾ ਸਕਦਾ ਹੈ।
Instagram ਦੇ 4.9 ਕਰੋੜ ਯੂਜ਼ਰਸ ਦਾ ਡਾਟਾ ਹੋਇਆ ਲੀਕ
NEXT STORY