ਜਲੰਧਰ- ਐਪਲ ਨੇ ਪਿਛਲੇ ਮਹੀਨੇ ਹੋਈ ਇਕ ਈਵੈਂਟ ਦੌਰਾਨ ਨਵੀਂ ਮੈਕਬੁੱਕ ਪ੍ਰੋ ਨੂੰ ਲਾਂਚ ਕੀਤਾ ਹੈ। ਨਵੀਂ ਮੈਕਬੁੱਕ ਪ੍ਰੋ ਵਿਚ ਐੱਸ. ਡੀ. ਕਾਰਡ ਸਲਾਟ ਦੇ ਨਾਲ-ਨਾਲ ਬਹੁਤ ਸਾਰੇ ਅਜਿਹੇ ਪੋਰਟਸ (ਐੱਚ. ਡੀ. ਐੱਮ. ਆਈ., ਯੂ. ਐੱਸ. ਬੀ. ਆਦਿ) ਨਹੀਂ ਹਨ ਜਿਨ੍ਹਾਂ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਚਾਹੇ ਮੈਕਬੁੱਕ ਪ੍ਰੋ ਵਿਚ ਬਹੁਤ ਸਾਰੇ ਵਧੀਆ ਫੀਚਰਸ ਦਿੱਤੇ ਗਏ ਹਨ ਪਰ ਮਾਰਕੀਟ ਵਿਚ ਬਹੁਤ ਸਾਰੇ ਅਜਿਹੇ ਲੈਪਟਾਪਸ ਉਪਲਬਧ ਹਨ ਜੋ 13 ਇੰਚ ਵਾਲੀ ਮੈਕਬੁੱਕ ਪ੍ਰੋ ਨੂੰ ਟੱਕਰ ਦਿੰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ 'ਚ-
Surface Book
ਮੈਕਬੁੱਕ ਪ੍ਰੋ ਦਾ ਮੁੱਖ ਕੰਪੀਟੀਸ਼ਨ ਮਾਈਕ੍ਰੋਸਾਫਟ ਦੇ ਫਲੈਗਸ਼ਿਪ ਲੈਪਟਾਪ ਸਰਫੇਸ ਬੁੱਕ ਨਾਲ ਹੈ। ਇਸ ਵਿਚ ਇੰਟੈਲ ਕੋਰ ਆਈ-5 ਅਤੇ ਆਈ-7 ਪ੍ਰੋਸੈਸਰ, ਜ਼ਿਆਦਾ ਰੈਮ, 16 ਘੰਟੇ ਦੀ ਬੈਟਰੀ ਬੈਕਅਪ ਵਰਗੇ ਫੀਚਰਸ ਮਿਲਦੇ ਹਨ। ਇਸ ਨੂੰ ਲੈਪਟਾਪ ਅਤੇ ਟੈਬਲੇਟ ਦੋਵੇਂ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ। ਜ਼ਿਆਦਾ ਕੀਮਤੀ ਸਰਫੇਸ ਬੁੱਕ ਦੀ ਵੀ ਪੇਸ਼ਕਸ਼ ਕੀਤੀ ਗਈ ਹੈ ਜੋ ਕਿਸੇ ਮਿਡ ਰੇਂਜ ਗੇਮਿੰਗ ਲੈਪਟਾਪ ਦੀ ਤਰ੍ਹਾਂ ਹੈ। ਹਾਲਾਂਕਿ ਮੈਕਬੁੱਕ ਪ੍ਰੋ ਦੇ ਮੁਕਾਬਲੇ ਸਰਫੇਸ ਬੁੱਕ ਭਾਰੀ ਹੈ ਪਰ ਬਹੁਤ ਸਾਰੇ ਪੋਟਰਸ ਹੋਣ ਦੇ ਕਾਰਨ ਮੈਕਬੁੱਕ ਪ੍ਰੋ ਦੀ ਤੁਲਨਾ ਵਿਚ ਇਹ ਸੁਵਿਧਾਜਨਕ ਹੈ ਅਤੇ ਇਹ ਟੱਚ ਸਕ੍ਰੀਨ ਵਿਚ ਵੀ ਉਪਲਬਧ ਹੈ ਅਤੇ 99 ਫ਼ੀਸਦੀ ਤੱਕ ਕੰਪਿਊਟਰ ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ।
Razer Blade Stealth
ਗੇਮਿੰਗ ਲੈਪਟਾਪਸ ਬਣਾਉਣ ਵਾਲੀ ਕੰਪਨੀ ਰੇਜ਼ਰ ਦੇ ਨਵੇਂ ਬਲੇਡ ਸਟੀਲਥ ਲੈਪਟਾਪ ਵਿਚ 13 ਇੰਚ ਦੀ ਕਿਊ. ਐੱਚ. ਡੀ. ਡਿਸਪਲੇ, 256 ਜੀ. ਬੀ. ਐੱਸ. ਐੱਸ. ਡੀ., 16 ਜੀ. ਬੀ. ਰੈਮ, ਅਤੇ ਕੋਰ ਆਈ-7 ਪ੍ਰੋਸੈਸਰ ਦਿੱਤਾ ਗਿਆ ਹੈ ਜੋ ਮੈਕਬੁੱਕ ਪ੍ਰੋ ਦੇ ਮੁਕਾਬਲੇ ਵਧੀਆ ਹੈ। ਬਲੇਡ ਸਟੀਲਥ ਦੀ ਕੀਮਤ 1,250 ਡਾਲਰ (ਲਗਭਗ 83,281 ਰੁਪਏ) ਸਭ ਤੋਂ ਸਸਤੇ ਮੈਕਬੁੱਕ ਪ੍ਰੋ ਦੀ ਕੀਮਤ ਬਲੇਡ ਸਟੀਲਥ ਤੋਂ 250 ਡਾਲਰ (ਲਗਭਗ 16,656 ਰੁਪਏ) ਜ਼ਿਆਦਾ ਹੈ। ਇਸ ਵਿਚ ਯੂ. ਐੱਸ. ਬੀ. 3 ਪੋਟਰਸ, 1 ਥੰਡਰਬੋਲਟ 3 ਅਤੇ ਐੱਚ. ਡੀ. ਐੱਮ. ਆਈ. ਪੋਰਟ ਦਿੱਤਾ ਗਿਆ ਹੈ।
Dell XPS 13
ਜੇਕਰ ਤੁਹਾਨੂੰ ਮੈਕਬੁੱਕ ਤੋਂ ਪਤਲਾ ਅਤੇ ਸਸਤਾ ਲੈਪਟਾਪ ਚਾਹੀਦਾ ਹੈ ਤਾਂ ਡੈੱਲ ਐਕਸ. ਪੀ. ਐੱਸ. 13 ਤੁਹਾਡੀ ਪਸੰਦ ਬਣ ਸਕਦਾ ਹੈ। ਇਸ ਵਿਚ ਤੁਹਾਨੂੰ ਕੋਰ ਆਈ-7 ਦੇ ਨਾਲ 8 ਜੀ. ਬੀ. ਰੈਮ ਅਤੇ 256 ਜੀ. ਬੀ. ਐੱਸ. ਐੱਸ. ਡੀ. ਮਿਲ ਜਾਵੇਗੀ। ਇਸ ਵਿਚ 2 ਯੂ. ਐੱਸ. ਬੀ.-ਏ, 1 ਯੂ. ਐੱਸ. ਬੀ.-ਸੀ ਪੋਟਰਸ ਅਤੇ ਐੱਸ. ਡੀ. ਕਾਰਡ ਰੀਡਰ ਵੀ ਹਨ । ਇਸ ਤੋਂ ਇਲਾਵਾ ਥੋੜ੍ਹੇ ਜ਼ਿਆਦਾ ਪੈਸੇ ਖਰਚ ਕੇ ਫੁੱਲ ਐੱਚ. ਡੀ. ਦੀ ਜਗ੍ਹਾ ਕਿਊ. ਐੱਚ. ਡੀ. ਟੱਚ ਸਕ੍ਰੀਨ ਵਾਲਾ ਵੇਰੀਐਂਟ ਵੀ ਖਰੀਦ ਸਕਦੇ ਹੋ । ਜੇਕਰ ਪੋਰਟੇਬਿਲਿਟੀ , ਬੈਟਰੀ ਲਾਈਫ (16 ਘੰਟੇ) ਅਤੇ ਕੀਮਤ ਦੀ ਗੱਲ ਕਰੀਏ ਤਾਂ ਇਹ ਮੈਕਬੁੱਕ ਪ੍ਰੋ ਨੂੰ ਮੁੱਖ ਤੌਰ 'ਤੇ ਟੱਕਰ ਦਿੰਦਾ ਹੈ।
ਪੈਨਾਸੋਨਿਕ ਨੇ ਲਾਂਚ ਕੀਤਾ 4ਜੀ ਐਂਡ੍ਰਾਇਡ ਸਮਾਰਟਫੋਨ ਪੀ71, ਜਾਣੋ ਫੀਚਰਸ
NEXT STORY