ਜਲੰਧਰ- ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਮਰਾਟਫੋਨ ਨਲਾ ਵੀ ਲੈਪਟਾਪ ਨੂੰ ਚਲਾਇਆ ਜਾ ਸਕਦਾ ਹੈ ਅਤੇ ਤੁਸੀਂ ਆਪਣੀਆਂ ਫਾਇਲਾਂ ਨੂੰ ਕਿਤੋਂ ਵੀ ਐਕਸੈੱਸ ਕਰ ਸਕਦੇ ਹੋ। ਜੀ ਹਾਂ ਅੱਜ ਅਸੀਂ ਤੁਹਾਨੂੰ ਅਜਿਹੀਆਂ ਐਪਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਰਾਹੀਂ ਅਜਿਹਾ ਸੰਭਵ ਹੈ। ਇਹ ਦੋਵੇਂ ਹੀ ਐਪਸ ਐਂਡ੍ਰਾਇਡ, ਆਈ.ਓ.ਐੱਸ. ਅਤੇ ਵਿੰਡੋਜ਼ ਫੋਨ ਲਈ ਉਪਲੱਬਧ ਹਨ।
ਸਮਰਾਟਫੋਨ ਨਾਲ ਲੈਪਟਾਪ ਚਲਾਉਣ ਲਈ ਗੂਗਲ ਕ੍ਰੋਮ ਯੂਜ਼ਰਸ ਨੂੰ ਸਭ ਤੋਂ ਪਹਿਲਾਂ ਕ੍ਰੋਮ ਐਕਸਟੈਂਸ਼ਨ ਨੂੰ ਆਪਣੇ ਕੰਪਿਊਟਰ 'ਚ ਇੰਸਟਾਲ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਗੂਗਲ ਕ੍ਰੋਮ ਰਿਮੋਟ ਡੈਸਕਟਾਪ ਆਫਿਸ਼ੀਅਲ ਐਪ ਰਾਹੀਂ ਤੁਸੀਂ ਆਪਣੇ ਐਂਡਰਾਇਡ ਜਾਂ ਆਈ.ਓ.ਐੱਸ. ਡਿਵਾਈਸ ਨਾਲ ਕੰਪਿਊਟਰ ਨੂੰ ਐਕਸੈੱਸ ਕਰ ਸਕਦੇ ਹੋ।
ਇਸ ਤੋਂ ਇਲਾਵਾ ਤੁਸੀਂ ਮਾਈਕ੍ਰੋਸਾਫਟ ਰਿਮੋਟ ਡੈਸਕਟਾਪ ਐਪ ਰਾਹੀਂ ਵੀ ਆਪਣੇ ਕੰਪਿਊਟਰ ਨੂੰ ਕੰਟਰੋਲ ਕਰ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਇਹ ਐਪ ਸਿਰਪ ਵਿੰਡੋਜ਼ ਪੀ.ਸੀ. ਦੇ ਨਾਲ ਹੀ ਕੰਮ ਕਰਦੀ ਹੈ।
ਮਾਇਕ੍ਰੋਸਾਫਟ ਦੇ ਨਾਲ ਮਿਲ ਕੇ ਨਵੀਂ ਤਕਨੀਕ 'ਤੇ ਕੰਮ ਕਰ ਰਹੀ ਹੈ ਮਰਸਡੀਜ਼
NEXT STORY