ਜਲੰਧਰ— LED ਲਾਈਟਸ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਨੂੰ ਘੱਟ ਲਾਗਤ ਮੈਨੂਫੈਕਚਰਿੰਗ ਅਤੇ Energy-Efficient ਆਉਟਪੁੱਟ ਦੇਣ ਲਈ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਪਰ ਹੁਣ ਇਕ ਕੰਪਨੀ ਨੇ ਪੋਰਟੇਬਲ ਡਿਵਾਈਸ ਬਣਾਉਣ ਦੇ ਟੀਚੇ ਨਾਲ ਇਕ ਅਜਿਹੀ LED ਲੈਂਪ ਬਣਾਈ ਹੈ ਜੋ ਬਿਨ੍ਹਾਂ ਕਿਸੇ ਐਕਸਟਰਨਲ ਪਾਵਰ ਸਪਲਾਈ ਦੇ ਵੀ ਚੱਲਦੀ ਹੈ।
ਇਸ ਨੂੰ ਬਣਾਉਣ ਲਈ ਨਵੀਂ ਤਕਨੀਕ ਨੂੰ ਡਿਵੈੱਲਪ ਕੀਤਾ ਗਿਆ ਜੋ ਬਿਨ੍ਹਾਂ ਸੇਲਰ ਪਾਵਰ, ਬੈਟਰੀਜ਼ ਅਤੇ ਇਲੈਕਟ੍ਰੀਸਿਟੀ ਦਾ ਕੰਮ ਕਰਦੀ ਹੈ। ਇਸ ਨਵੀਂ ਤਕਨੀਕ 'ਚ ਸੈਂਸਰ ਦੀ ਮਦਦ ਨਾਲ ਟੈਂਪਰੇਚਰ ਦੇ ਫਰਕ ਨੂੰ ਡਿਟੈੱਕਟ ਕਰ ਕੇ ਇਲੈਕਟਰਿਕ ਵੋਲਟੇਜ਼ ਬਣਾਈ ਜਾਂਦੀ ਹੈ ਜੋ ਇਸ 'ਚ ਲੱਗੀ 15 lm ਆਉਟਪੁੱਟ ਦੇਣ ਵਾਲੀ ਕੈਂਡਲ ਨੂੰ ਜਗਾ ਦਿੰਦੀ ਹੈ।
ਇਸ 'ਚ ਦਿੱਤੇ ਗਏ “ mood “ ਸਟਾਇਲ ਆਪਸ਼ਨ ਨਾਲ 0.2 W LEDs ਆਉਟਪੁੱਟ ਮਿਲਦੀ ਹੈ ਜੋ ਇਹ ਟਾਪ 'ਤੇ ਦਿੱਤੀ ਗਈ ਲਾਈਟ ਨੂੰ ਜਗਾਉਂਦੀ ਹੈ, ਦੂਸਰੀ “spot“ ਸਟਾਇਲ ਆਪਸ਼ਨ ਨਾਲ 1 W ਆਉਟਪੁੱਟ ਮਿਲਦੀ ਹੈ ਜੋ ਇਸ ਦੇ ਹੇਠਾਂ ਲੱਗੀ LEDs ਨੂੰ ਗਲੋ ਕਰਵਾਉਂਦੀ ਹੈ। ਇਸ ਦੇ ਹੋਰ ਫੀਚਰਸ ਚ ਸੈਂਸਰਸ, ਵਾਇਰਲੈੱਸ ਕੁਨੈਕਟੀਵਿਟੀ, ਐਡਜੱਸਟਬਲ ਕਲਰ ਅਤੇ ਸਪੀਕਰਸ ਨੂੰ ਫਿੱਟ ਕੀਤਾ ਗਿਆ ਹੈ। ਇਸ ਦੇ ਡਿਵੈਲਪਰ ਨੇ ਅਜੇ ਤਕ ਇਸ LED ਲੈਂਪ ਦਾ ਨਾਂ ਅਤੇ ਕੀਮਤ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਭਵਿੱਖ 'ਚ ਪੁਲਾੜ ਮੁਹਿੰਮਾਂ ਲਈ ਮਾਨਵਰੂਪੀ ਰੋਬੋਟ ਤਿਆਰ ਕਰ ਰਿਹੈ ਹੈ ਨਾਸਾ
NEXT STORY