ਨਿਊਯਾਰਕ- ਖੋਜਕਾਰਾਂ ਨੇ ਸਮਾਰਟਫੋਨ ਆਧਾਰਿਤ ਇਕ ਐਪ ਵਿਕਸਤ ਕੀਤੀ ਹੈ ਜੋ ਮਾਈਗ੍ਰੇਨ ਨਾਲ ਪੀੜਤ ਲੋਕਾਂ ਦੇ ਸਿਰਦਰਦ ਨੂੰ ਘਟਾਉਣ 'ਚ ਮਦਦ ਕਰਦਾ ਹੈ। ਅਮਰੀਕਾ ਦੇ ਨਿਊਯਾਰਕ ਮੈਡੀਕਲ ਸਕੂਲ ਯੂਨੀਵਰਸਿਟੀ ਮਾਈਗ੍ਰੇਨ ਨਾਲ ਪੀੜਤ, ਜਿਨ੍ਹਾਂ ਲੋਕਾਂ ਨੇ ਇਕ ਹਫਤੇ 'ਚ ਘਟੋਂ-ਘੱਟ ਦੋ ਵਾਰ ਇਸ ਤਕਨੀਕ ਦਾ ਇਸਤੇਮਾਲ ਕੀਤਾ ਹੈ, ਉਨ੍ਹਾਂ ਨੂੰ ਹਰ ਮਹੀਨੇ ਔਸਤਨ ਘਟੋਂ-ਘੱਟ ਚਾਰ ਦਿਨ ਸਿਰਦਰਦ ਤੋਂ ਆਰਾਮ ਮਿਲਿਆ।

'ਰਿਲੈਕਸ ਏ ਹੈੱਡ' (RELAXaHEAD) ਨਾਂ ਦੇ ਐਪ ਮਰੀਜ਼ਾਂ ਨੂੰ ਮਾਸ-ਪੇਸ਼ੀਆਂ 'ਚ ਲਗਾਤਾਰ ਆਰਾਮ (ਪੀ.ਐੱਮ.ਆਰ.) ਦਾ ਤਰੀਕਾ ਦੱਸਦਾ ਹੈ। ਵਿਵਹਾਰ ਸਬੰਧੀ ਥੈਰੇਪੀ ਦੇ ਰੂਪ 'ਚ ਮਰੀਜ਼ਾਂ ਦੀਆਂ ਵੱਖ-ਵੱਖ ਮਾਸ-ਪੇਸ਼ੀਆਂ ਨੂੰ ਆਰਾਮ ਮਿਲਦਾ ਹੈ, ਜਿਸ ਨਾਲ ਤਣਾਅ ਘੱਟ ਹੁੰਦਾ ਹੈ। 'ਨੇਚਰ ਡਿਜ਼ੀਟਲ ਮੇਡੀਸਿਨ' ਮੈਗੇਜ਼ੀਨ 'ਚ ਪ੍ਰਕਾਸ਼ਿਤ ਅਧਿਐਨ ਅਜਿਹਾ ਪਹਿਲਾ ਅਧਿਐਨ ਹੈ ਜਿਸ 'ਚ ਮਾਈਗ੍ਰੇਨ ਦੇ ਇਲਾਜ ਲਈ ਇਕ ਐਪ ਦੇ ਸਿਹਤ ਸਬੰਧੀ ਅਸਰ ਦੀ ਸਮੀਖਿਆ ਕੀਤੀ ਗਈ ਹੈ।
ਐੱਨ.ਯੂ.ਵਾਈ. 'ਚ ਸਹਾਇਕ ਪ੍ਰੋਫੈਸਰ ਮੀਆ ਮਿਨੇਨ ਨੇ ਕਿਹਾ ਕਿ ਸਾਡਾ ਅਧਿਐਨ ਸਾਬਤ ਕਰਦਾ ਹੈ ਕਿ ਜੇਕਰ ਮਰੀਜ਼ਾਂ ਕੋਲ ਰਵੱਈਏ ਸਬੰਧੀ ਥੈਰੇਪੀ ਆਸਾਨੀ ਨਾਲ ਉਪਲੱਬਧ ਹੋਵੇ ਤਾਂ ਉਹ ਇਸ ਦੀ ਵਰਤੋਂ ਕਰ ਸਕਦੇ ਹਨ। ਉਹ ਆਪਣੇ ਹਿਸਾਬ ਨਾਲ ਇਸ ਦੀ ਵਰਤੋਂ ਕਰ ਸਕਦੇ ਹਨ ਅਤੇ ਇਹ ਸਸਤਾ ਹੈ। ਮਾਈਗ੍ਰੇਨ ਦਾ ਮੁੱਖ ਲੱਛਣ ਬੇਹੱਦ ਤੇਜ਼ ਸਿਰਦਰਦ ਹੈ ਅਤੇ ਬਾਅਦ 'ਚ ਇਸ 'ਚ ਤੇਜ਼ ਰੌਸ਼ਣੀ ਤੇ ਆਵਾਜ਼ ਪ੍ਰਤੀ ਸੰਵੇਦਨਸ਼ੀਲਤਾ ਵੀ ਜੁੜ ਜਾਂਦੀ ਹੈ।
ਭਾਰਤ 'ਚ 20 ਜੂਨ ਨੂੰ ਮੋਟੋਰੋਲਾ ਲਾਂਚ ਕਰੇਗੀ 'premium' smartphone
NEXT STORY