ਜਲੰਧਰ— ਇੰਟੈਕਸ ਭਾਰਤ ਦੀ ਸਮਾਰਟਫੋਨ ਕੰਪਨੀ ਹੈ ਜਿਸ ਨੂੰ 1996 'ਚ ਸ਼ੁਰੂ ਕੀਤੀ ਗਿਆ ਸੀ। ਇਸ ਕੰਪਨੀ ਨੇ ਆਪਣੇ ਸਭ ਤੋਂ ਸਸਤੇ ਸਮਾਰਟਫੋਨ Aqua G2 ਨੂੰ 1,990 ਰੁਪਏ ਦੀ ਕੀਮਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਫੋਨ ਨੂੰ ਐਂਟਰੀ ਲੈਵਲ ਸਮਾਰਟਫੋਨ ਦੱਸਿਆ ਹੈ ਜਿਸ ਦਾ ਮਤਲਬ ਹੈ ਕਿ ਇਹ ਫੋਨ ਖਾਸ ਕਰਕੇ ਉਨ੍ਹਾਂ ਲੋਕਾਂ ਲਈ ਬਣਾਇਆ ਗਿਆ ਹੈ ਜੋ ਸਿਰਫ ਇਕ ਸਮਾਰਟਫੋਨ ਹੀ ਖਰੀਦਣਾ ਚਾਹੁੰਦੇ ਹਨ।
2G ਕੁਨੈਕਟੀਵਿਟੀ ਦੇ ਨਾਲ ਇਸ ਸਮਾਰਟਫੋਨ 'ਚ 2.8-ਇੰਚ ਦੀ ਟੀ.ਐੱਫ.ਟੀ. ਡਿਸਪਲੇ ਦਿੱਤੀ ਗਈ ਹੈ। ਇਹ ਫੋਨ ਸਿੰਗਲ-ਕੋਰ ਪ੍ਰੋਸੈਸਰ ਦੇ ਨਾਲ ਐਂਡ੍ਰਾਇਡ 4.4.2 ਜੈਲੀਬੀਨ ਓ.ਐੱਸ. 'ਤੇ ਅਧਾਰਿਤ ਹੈ। ਐਕਵਾ ਜੀ2 'ਚ 512 ਐੱਮ.ਬੀ. ਰੈਮ ਅਤੇ ਐੱਸ.ਡੀ. ਕਾਰਡ ਸਪੋਰਟ ਸ਼ਾਮਲ ਹੈ। ਡਿਊਲ ਸਿਮ ਸਪੋਰਟ ਦੇ ਨਾਲ ਇਸ ਸਮਾਰਟਫੋਨ 'ਚ 1100ਐੱਮ.ਏ.ਐੱਚ. ਦੀ ਬੈਟਰੀ ਸ਼ਾਮਲ ਹੈ ਜੋ ਇਕ ਵਾਰ ਚਾਰਜ਼ ਹੋ ਕੇ 5 ਘੰਟਿਆਂ ਦਾ ਟਾਕਟਾਈਮ ਦੇ ਸਕਦੀ ਹੈ। ਇੰਟੈਕਸ ਐਕਵਾ ਜੀ2 'ਚ ਐੱਲ.ਈ.ਡੀ ਫਲੈਸ਼ ਦੇ ਨਾਲ ਵੀ.ਜੀ.ਏ. ਰਿਅਰ ਕੈਮਰਾ ਵੀ ਦਿੱਤਾ ਗਿਆ ਹੈ।
LeEco ਨੇ ਲਾਂਚ ਕੀਤੇ ਐਂਡ੍ਰਾਇਡ ਮਾਰਸ਼ਮੈਲੋ 6.0 ਨਾਲ ਲੈਸ ਤਿੰਨ ਨਵੇਂ ਸਮਾਰਫੋਨ
NEXT STORY