ਨਵੀਂ ਦਿੱਲੀ- ਟਰਾਇੰਫ ਮੋਟਰਸਾਈਕਲ ਨੇ ਆਪਣੀ ਭਾਰਤੀ ਵੈੱਬਸਾਈਟ 'ਤੇ 2021 ਟਰਾਇੰਫ ਸਪੀਡ ਟਵਿਨ ਨੂੰ ਲਿਸਟ ਕਰ ਦਿੱਤਾ ਹੈ। ਕੰਪਨੀ ਨੇ ਇਸ ਬਾਈਕ ਨਾਲ ''ਪ੍ਰਾਈਸ ਕਮਿੰਗ ਸੂਨ'' ਲਿਖਿਆ ਹੈ। ਲਿਹਾਜਾ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਨੂੰ ਜਲਦ ਹੀ ਭਾਰਤੀ ਬਾਜ਼ਾਰ ਵਿਚ ਲਾਂਚ ਕਰ ਸਕਦੀ ਹੈ। ਇਹ ਫਲੈਗਸ਼ਿਪ ਬਾਈਕ ਕੌਮਾਂਤਰੀ ਬਾਜ਼ਾਰ ਵਿਚ ਪਹਿਲਾਂ ਹੀ ਪੇਸ਼ ਕੀਤੀ ਜਾ ਚੁੱਕੀ ਹੈ।
ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ 10 ਲੱਖ ਰੁਪਏ ਦੀ ਕੀਮਤ 'ਤੇ ਭਾਰਤੀ ਬਾਜ਼ਾਰ ਵਿਚ ਲਾਂਚ ਕਰ ਸਕਦੀ ਹੈ। ਇਹ ਤਿੰਨ ਰੰਗਾਂ ਵਿਚ ਉਪਲੱਬਧ ਹੋਵੇਗੀ।
2021 ਟਰਾਇੰਫ ਸਪੀਡ ਟਵਿਨ ਦੇ ਇੰਜਣ ਨੂੰ ਹਲਕਾ ਟਿਊਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਸਪੈਂਸ਼ਨ ਫੀਚਰ ਨੂੰ ਅਪਡੇਟ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਇਸ ਵਿਚ ਬਹੁਤ ਸਾਰੀਆਂ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਹ ਇੰਜਣ 7,250 ਆਰ. ਪੀ. ਐੱਮ. 'ਤੇ 99 ਬੀ. ਐੱਚ. ਪੀ. ਦੀ ਵੱਧ ਤੋਂ ਵੱਧ ਪਾਵਰ ਅਤੇ 4,250 ਆਰ. ਪੀ. ਐੱਮ. 'ਤੇ 112 ਐੱਨ. ਐੱਮ. ਦਾ ਪੀਕ ਟਾਰਕ ਪੈਦਾ ਕਰੇਗਾ। ਇਸ ਵਿਚ ਪੈਟਰੋਲ ਟੈਂਕ ਦੀ ਸਮਰੱਥਾ 14.5 ਲਿਟਰ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਪਿਛਲੇ ਮਹੀਨੇ 2021 ਟਰਾਇੰਫ ਬੋਨੇਵਿਲੇ ਬੋਬਰ ਨੂੰ ਭਾਰਤ ਵਿਚ ਲਾਂਚ ਕੀਤਾ ਸੀ। ਇਸ ਨੂੰ 11,75,000 ਰੁਪਏ ਦੀ ਐਕਸ-ਸ਼ੋਅਰੂਮ ਕੀਮਤ 'ਤੇ ਭਾਰਤੀ ਬਾਜ਼ਾਰ ਵਿਚ ਲਾਂਚ ਕੀਤਾ ਗਿਆ।
ਮੋਬਾਇਲ ਹੈਂਡਸੈੱਟ ਦੀ ਹੋ ਸਕਦੀ ਹੈ ਕਮੀ, ਚੀਨ ਤੇ ਤਾਈਵਾਨ ’ਚ ਉਤਪਾਦਨ ਪ੍ਰਭਾਵਿਤ
NEXT STORY