ਮਾਮਲਾ ਸਾਹਮਣੇ ਆਉਣ ’ਤੇ ਕੰਪਨੀ ਦਾ ਬਿਆਨ, ‘ਨਹੀਂ ਹੋਇਆ ਡਾਟਾ ਚੋਰੀ’
ਗੈਜੇਟ ਡੈਸਕ– ਜੇਕਰ ਤੁਸੀਂ ਮੋਬਾਇਲ ਨੰਬਰ ਦੀ ਪਛਾਣ ਕਰਨ ਲਈ Truecaller ਐਪ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੈ। ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ Truecaller ਯੂਜ਼ਰਜ਼ ਦੇ ਨਾਂ, ਫੋਨ ਨੰਬਰ ਅਤੇ ਈ-ਮੇਲ ਐਡਰੈੱਸ ਲੀਕ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਨੂੰ ਡਾਰਕ ਵੈੱਬ ’ਤੇ ਵੇਚਿਆ ਜਾ ਰਿਹਾ ਹੈ। ਇਕ ਸਾਈਬਰ ਸਕਿਓਰਿਟੀ ਐਨਾਲਿਸਟ ਨੇ ਇਕੋਨਾਮਿਕ ਟਾਈਮਸ ਨੂੰ ਦੱਸਿਆ ਹੈ ਕਿ ਪੂਰੀ ਦੁਨੀਆ ’ਚ 60 ਤੋਂ 70 ਫੀਸਦੀ Truecaller ਐਪ ਦਾ ਇਸਤੇਮਾਲ ਭਾਰਤ ’ਚ ਕੀਤਾ ਜਾਂਦਾ ਹੈ। ਇਹ ਡਾਟਾ 1 ਲੱਖ 55 ਹਜ਼ਾਰ ਰੁਪਏ ’ਚ ਵੇਚਿਆ ਜਾ ਰਿਹਾ ਹੈ। ਉਥੇ ਹੀ ਗਲੋਬਲੀ ਸਾਰੇ ਯੂਜ਼ਰਜ਼ ਦੇ ਡਾਟਾ ਦੀ ਕੀਮਤ 20 ਲੱਖ ਰੁਪਏ ਰੱਖੀ ਗਈ ਹੈ।
ਲੀਕ ਜਾਣਕਾਰੀ ’ਚ ਤੁਹਾਡੇ ਘਰ ਦਾ ਪਤਾ ਵੀ ਸ਼ਾਮਲ
firstpost ਦੀ ਰਿਪੋਰਟ ਮੁਤਾਬਕ, ਵਿਕਰੀ ਲਈ ਉਪਲੱਬਧ ਕੀਤੇ ਗਏ ਕੁਝ ਡਾਟਾਬੇਸ ਸੈਂਪਲਾਂ ਨਾਲ ਇਨਵੈਸਟਿਗੇਸ਼ਨ ਦੌਰਾਨ ਪਤਾ ਲਗਾਇਆ ਗਿਆ ਹੈ ਕਿ ਇਨ੍ਹਾਂ ’ਚ ਯੂਜ਼ਰਜ਼ ਦੇ ਨੰਬਰ, ਮੋਬਾਇਲ ਸਰਵਿਸ ਪ੍ਰੋਵਾਈਡਰ ਕੰਪਨੀ ਦਾ ਨਾਂ ਅਤੇ ਤੁਹਾਡੇ ਘਰ ਦਾ ਪਤਾ ਵੀ ਸ਼ਾਮਲ ਹੈ।
ਡਾਟਾ ਲੀਕ ਦਾ ਉਲੰਘਣ ਕਰ ਰਹੀ ਟਰੂਕਾਲਰ
ਇਸ ਵਿਚਕਾਰ, ਟਰੂਕਾਲਰ ਨੇ ਕਿਸੇ ਵੀ ਡਾਟਾ ਲੀਕ ਹੋਣ ਦੀ ਜਾਣਕਾਰੀ ਦਾ ਉਲੰਘਣ ਕੀਤਾ ਹੈ ਅਤੇ ਕਿਸੇ ਵੀ ਸੰਵੇਦਨਸ਼ੀਲ ਜਾਣਕਾਰੀ ਲੀਕ ਹੋਣ ਤੋਂ ਇਨਕਾਰ ਕੀਤਾ ਹੈ। ਟਰੂਕਾਲਰ ਦੇ ਬੁਲਾਰੇ ਨੇ ਦੱਸਿਆ ਕਿ ਹਾਲ ਹੀ ’ਚ ਇਹ ਸਾਡੇ ਧਿਆਨ ’ਚ ਲਿਆਇਆ ਗਿਆ ਹੈ ਕਿ ਕੁਝ ਯੂਜ਼ਰਜ਼ ਆਪਣੇ ਅਕਾਊਂਟ ਦਾ ਗਲਤ ਇਸਤੇਮਾਲ ਕਰ ਰਹੇ ਹਨ। ਅਸੀਂ ਇਹ ਪੁੱਸ਼ਟੀ ਕਰਦੇ ਹੋਏ ਦੱਸਣਾ ਚਾਹੁੰਦੇ ਹਾਂ ਕਿ ਕਿਸੇ ਸੰਵੇਦਨਸ਼ੀਲ ਜਾਣਕਾਰੀ ’ਚ ਸੇਂਧ ਨਹੀਂ ਲੱਗੀ।
ਟਰੂਕਾਲਰ ਨੇ ਇਸ ਸਾਲ ਸ਼ੁਰੂ ਕੀਤੀ ਸੀ ਜਾਂਚ
ਦੱਸ ਦੇਈਏ ਕਿ ਟਰੂਕਾਲਰ ਨੇ ਇਸ ਸਾਲ ਦੀ ਸ਼ੁਰੂਆਤ ’ਚ ਕਿਹਾ ਸੀ ਕਿ ਉਸ ਨੇ ਆਪਣੇ ਪਲੇਟਫਾਰਮ ਦਾ ਗਲਤ ਇਸਤੇਮਾਲ ਕਰਨ ਦੇ ਸ਼ੱਕ ਵਾਲੇ ਯੂਜ਼ਰ ਅਕਾਊਂਟਸ ਦੀ ਜਾਂਚ ਸ਼ੁਰੂ ਕੀਤੀ ਸੀ। ਟਰੂਕਾਲਰ ਨੇ ਦੋਹਰਾਉਂਦੇ ਹੋਏ ਕਿਹਾ ਕਿ ਡਾਟਾਬੇਸ ’ਤੇ ਹਮਲਾ ਨਹੀਂ ਹੋਇਆ ਕਿਉਂਕਿ ਸਾਡੇ ਸਰਵਰ ’ਤੇ ਸਟੋਰ ਕੀਤਾ ਗਿਆ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਸੀਂ ਯੂਜ਼ਰਜ਼ ਦੀ ਪ੍ਰਾਈਵੇਸੀ ਅਤੇ ਸਾਡੀਆਂ ਸਰਵਿਸਿਜ਼ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ।
ਇਸ ਬਿਆਨ ’ਤੇ ਸਿੰਗਾਪੋਰ ਦੀ ਸਾਈਬਰ ਸਕਿਓਰਿਟੀ ਐਂਡ ਪ੍ਰਾਈਵੇਸੀ ਫਾਊਂਡੇਸ਼ਨ ਦੇ ਜੇ. ਪ੍ਰਸੰਨਾ ਨੇ ਕਿਹਾ ਕਿ ਲੀਕ ਹੋਏ ਡਾਟਾ ’ਚ ਆਮ ਡਾਟਾ ਹੀ ਨਹੀਂ, ਸਗੋਂ ਕਈ ਫਾਈਨੈਸ਼ੀਅਲ ਇੰਸਟੀਚਿਊਸ਼ਨ ਦਾ ਡਾਟਾ ਵੀ ਸ਼ਾਮਲ ਹੈ। ਕੰਪਨੀਆਂ ਨੂੰ ਸਾਵਧਾਨੀ ਵਰਤਦੇ ਹੋਏ ਗਾਹਕਾਂ ਦੇ ਡਾਟਾ ਨੂੰ ਸੁਰੱਖਿਅਤ ਰੱਖਣ ਦੀ ਸਖਤ ਲੋੜ ਹੈ।
ਸੈਮਸੰਗ ਨੇ ਪੇਸ਼ ਕੀਤਾ ਵਾਇਰਲੈੱਸ ਪਾਵਰਬੈਂਕ ਤੇ ਚਾਰਜਿੰਗ ਡੁਓ
NEXT STORY