ਗੈਜੇਟ ਡੈਸਕ– Ubon ਇਲੈਕਟ੍ਰੋਨਿਕਸ ਨੇ ਭਾਰਤ ’ਚ ਆਪਣਾ ਨਵਾਂ ਪੋਰਟੇਬਲ ਬਲੂਟੁੱਥ ਨੋਟਬੁੱਕ ਬਲੂਟੁੱਥ ਸਪੀਕਰ ਐੱਸ.ਪੀ. 65 ਲਾਂਚ ਕੀਤਾ ਹੈ। ਇਸ ਸਪੀਕਰ ਦੀ ਕੀਮਤ 3,199 ਰੁਪਏ ਹੈ। ਇਸ ਵਾਇਰਲੈੱਸ ਸਪੀਕਰ ਨੂੰ ਕੰਪਨੀ ਦੀ ਵੈੱਬਸਾਈਟ ਅਤੇ ਈ-ਕਾਮਰਸ ਸਾਈਟਾਂ ਤੋਂ ਖਰੀਦਿਆ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਸਪੀਕਰ ਦੀ ਬੈਟਰੀ ਲਾਈਫ ਸ਼ਾਨਦਾਰ ਹੈ ਅਤੇ ਸਾਊਂਡ ਕੁਆਲਿਟੀ ਬਿਹਤਰ ਹੈ। ਇਸ ਸਪੀਕਰ ਨੂੰ ਬਲੂਟੁੱਥ ਅਤੇ ਆਕਸ ਕੇਬਲ ਰਾਹੀਂ ਵੀ ਲੈਪਟਾਪ ਅਤੇ ਹੋਰ ਡਿਵਾਈਸ ਨਾਲ ਕਨੈਕਟ ਕੀਤਾ ਜਾ ਸਕੇਗਾ। ਇਸ ਵਿਚ ਪੈਨ-ਡ੍ਰਾਈਵ ਅਤੇ ਮਾਈਕ੍ਰੋ-ਐੱਸ.ਡੀ. ਕਾਰਡ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਵਿਚ ਐੱਫ.ਐੱਮ. ਰੇਡੀਓ ਦਾ ਵੀ ਸਪੋਰਟ ਹੈ। ਕੰਪਨੀ ਮੁਤਾਬਕ, ਇਹ ਸਪੀਕਰ 6-8 ਘੰਟੇ ਤਕ ਦਾ ਬੈਕਅਪ ਦੇਵੇਗਾ। ਇਹ ਸਪੀਕਰ ਰੈੱਡ ਅਤੇ ਬਲੈਕ ਦੋ ਰੰਗਾਂ ’ਚ ਮਿਲੇਗਾ।
ਜ਼ਿਕਰਯੋਗ ਹੈ ਕਿ UBON ਨੇ ਦੇਸ਼ ਦੇ ਜਵਾਨਾਂ ਦੇ ਸਨਮਾਨ ’ਚ ਕਮਾਂਡੋ ਸੀਰੀਜ਼ ਦਾ ਮਾਈਕ੍ਰੋ-ਯੂ.ਐੱਸ.ਬੀ. ਕੇਬਲ ਪੇਸ਼ ਕੀਤਾ ਹੈ। ਕੇਬਲ ਦਾ ਕਲਰ ਭਾਰਤੀ ਸੈਨਾ ਦੀ ਡ੍ਰੈੱਸ ਦੇ ਕਲਰ ਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਮਾਈਕ੍ਰੋ-ਯੂ.ਐੱਸ.ਬੀ. ਕੇਬਲ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।
ਇਸ ਦੀ ਕੇਬਲ ਦੀ ਕੀਮਤ 320 ਰੁਪਏ ਹੈ ਜਿਸ ਨੂੰ ਤੁਸੀਂ ਕੰਪਨੀ ਦੀ ਵੈੱਬਸਾਈਟ ਅਤੇ ਹੋਰ ਈ-ਕਾਮਰਸ ਵੈੱਬਸਾਈਟ ਤੋਂ ਆਨਲਾਈਨ ਖਰੀਦ ਸਕਦੇ ਹੋ। UBON ਦੇ ਕਮਾਂਡੋ ਸੀਰੀਜ਼ ਦੇ ਇਸ ਕੇਬਲ ’ਚ 2.4ਏ ਦਾ ਆਊਟਪੁੱਟ ਮਿਲਦਾ ਹੈ ਅਤੇ ਇਸ ਦੀ ਮਦਦ ਨਾਲ ਤੁਸੀਂ ਡਾਟਾ ਵੀ ਟ੍ਰਾਂਸਫਰ ਕਰ ਸਕਦੇ ਹੋ। ਕੇਬਲ ਦੀ ਲੰਬਾਈ 1.5 ਮੀਟਰ ਹੈ। ਕੰਪਨੀ ਨੇ ਕਮਾਂਡੋ ਸੀਰੀਜ਼ ਦਾ ਟਾਈਪ-ਸੀ ਕੇਬਲ ਵੀ ਪੇਸ਼ ਕੀਤਾ ਹੈ।
ਹੁਣ 6 ਘੰਟੇ ਤੋਂ ਜ਼ਿਆਦਾ ਨਹੀਂ ਖੇਡ ਸਕੋਗੇ PUBG Mobile!
NEXT STORY