ਗੈਜੇਟ ਡੈਸਕ– ਭਾਰਤ ਦੇ ਗੈਜੇਟਸ ਐਕਸੈਸਰੀ ਅਤੇ ਕੰਜ਼ਿਊਮਰ ਇਲੈਕਟ੍ਰੋਨਿਕਸ ਬ੍ਰਾਂਡ ਯੂਬੋਨ ਨੇ 10,000mAh ਦੀ ਸਮਰੱਥਾ ਵਾਲਾ ਪਾਵਰਬੈਂਕ ਲਾਂਚ ਕੀਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ UBON PB X22 BOSS ਪਾਵਰਬੈਂਕ ਪੂਰੀ ਤਰ੍ਹਾਂ ਮੇਡ-ਇਨ ਇੰਡੀਆ ਹੈ। ਇਸ ਵਿਚ ਦੋ USB ਪੋਰਟਸ ਦਿੱਤੇ ਗਏ ਹਨ ਅਤੇ ਇਹ 500 ਲਾਈਫ ਸਾਈਕਲਸ ਤਕ ਕੰਮ ਕਰੇਗਾ। ਇਸ ਦੇ ਨਾਲ ਇਕ ਸਾਲ ਦੀ ਵਾਰੰਟੀ ਵੀ ਮਿਲ ਰਹੀ ਹੈ। ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਨੂੰ 2,999 ਰੁਪਏ ਦੀ ਕੀਮਤ ’ਚ ਖ਼ਰੀਦਿਆ ਜਾ ਸਕਦਾ ਹੈ।
ਯੂਬੋਨ ਦੇ ਸਹਿ-ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਲਲਿਤ ਅਰੋੜਾ ਨੇ ਇਸ ਦੀ ਲਾਂਚਿੰਗ ’ਤੇ ਕਿਹਾ ਕਿ ਨਵੇਂ UBON PB X22 BOSS ਪਾਵਰਬੈਂਕ ਨੂੰ ਲਾਂਚ ਕਰਕੇ ਉਹ ਬੇਹੱਦ ਉਤਸ਼ਾਹਿਤ ਹਨ। ਕੋਵਿਡ-19 ਦੇ ਬਾਵਜੂਦ ਉਹ ਗਾਹਕਾਂ ਨੂੰ ਟਾਪ ਉਤਪਾਦ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੇ ਹਾਂ। ਨਵਾਂ ਪਾਵਰਬੈਂਕ ਵਰਕ ਫਰਾਮ ਹੋਮ ਦੀਆਂ ਲੋੜਾਂ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤਾ ਗਿਆ ਹੈ।
Renault Kwid ਦਾ ਨਵਾਂ ਮਾਡਲ ਲਾਂਚ, ਜਾਣੋ ਕੀਮਤ ਤੇ ਖੂਬੀਆਂ
NEXT STORY