ਗੈਜੇਟ ਡੈਸਕ– ਚੈਟਿੰਗ ਐਪ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਨਾਮ ਵਟਸਐਪ ਦਾ ਹੀ ਆਉਂਦਾ ਹੈ। ਭਾਰਤ ’ਚ ਵਟਸਐਪ ਦੇ ਯੂਜ਼ਰਜ਼ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇਹੀ ਕਾਰਨ ਹੈ ਕਿ ਫੇਸਬੁੱਕ ਸਮੇਂ-ਸਮੇਂ ’ਤੇ ਇਸ ਵਿਚ ਨਵੇਂ ਫੀਚਰਜ਼ ਨੂੰ ਸ਼ਾਮਿਲ ਕਰਦੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਚੁਨਿੰਦਾ ਫੀਚਰਜ਼ ਬਾਰੇ ਦੱਸਣ ਵਾਲੇ ਹਾਂ ਜੋ ਆਉਣ ਵਾਲੇ ਸਮੇਂ ’ਚ ਤੁਹਾਡੇ ਵਟਸਐਪ ਚਲਾਉਣ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾ ਦੇਣਗੇ।
ਰਾਤ ਦੇ ਸਮੇਂ ਵਟਸਐਪ ਚਲਾਉਣ ਦੇ ਕੰਮ ਆਵੇਗਾ ਡਾਰਕ ਮੋਡ
ਪਿਛਲੇ ਕੁਝ ਸਮੇਂ ਤੋਂ ਵਟਸਐਪ ਭਾਰਤ ’ਚ ਡਾਰਕ ਮੋਡ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ । ਡਾਰਕ ਮੋਡ ਫੀਚਰ ਦੇ ਆਉਣ ਨਾਲ ਰਾਤ ਦੇ ਸਮੇਂ ਵਟਸਐਪ ਦੀ ਵਰਤੋਂ ਕਰਨ ’ਤੇ ਯੂਜ਼ਰ ਦੀਆਂ ਅੱਖਾਂ ’ਤੇ ਦਬਾਅ ਨਹੀਂ ਪਵੇਗਾ, ਉਥੇ ਹੀ ਸਮਾਰਟਫੋਨ ਦੀ ਬੈਟਰੀ ਵੀ ਘੱਟ ਖਰਚ ਹੋਵੇਗੀ। ਯੂਜ਼ਰਜ਼ ਇਸ ਫੀਚਰ ਦਾ ਕਾਫੀ ਇੰਤਜਾਰ ਕਰ ਰਹੇ ਹਨ।
ਫਿੰਗਰਪ੍ਰਿੰਟ ਆਥੈਂਟਿਕੇਸ਼ਨ ਫੀਚਰ ਨਾਲ ਵਧੇਗੀ ਐਪ ਦੀ ਸੁਰੱਖਿਆ
ਵਟਸਐਪ ਦੇ ਐਂਡਰਾਇਡ ਵਰਜਨ ਨੂੰ ਬਿਹਤਰ ਬਣਾਉਣ ਲਈ ਇਸ ’ਚ ਜਲਦੀ ਹੀ ਫਿੰਗਰਪ੍ਰਿੰਟ ਆਥੈਂਟਿਕੇਸ਼ਨ ਫੀਚਰ ਸ਼ਾਮਿਲ ਕੀਤਾ ਜਾਵੇਗਾ। ਹਾਲਾਂਕਿ iOS ਯੂਜ਼ਰਜ਼ ਲਈ ਇਹ ਫੀਚਰ ਕੁਝ ਸਮਾਂ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਿਆ ਹੈ। ਇਸ ਫੀਚਰ ਦੇ ਜ਼ਰੀਏ ਤੁਸੀਂ ਵਟਸਐਪ ਨੂੰ ਲੌਕ ਕਰ ਸਕੋਗੇ, ਯਾਨੀ ਕੋਈ ਤੁਹਾਡੀ ਚੈਟਿੰਗ ਅਤੇ ਕੰਟੈਕਟਸ ਨੂੰ ਨਹੀਂ ਵੇਖ ਸਕੇਗਾ। ਵਟਸਐਪ ਨੂੰ ਸੁਰੱਖਿਅਤ ਬਣਾਉਣ ਲਈ ਇਸ ਫੀਚਰ ਨੂੰ ਐਪ ’ਚ ਸ਼ਾਮਿਲ ਕੀਤਾ ਜਾ ਰਿਹਾ ਹੈ।
ਫੇਸਬੁਕ ’ਤੇ ਆਸਾਨੀ ਨਾਲ ਸ਼ੇਅਰ ਹੋਵੇਗਾ ਵਟਸਐਪ ਸਟੇਟਸ
ਇਸ ਕਮਾਲ ਦੀ ਐਪ ’ਚ ਜਲਦੀ ਹੀ ਸਟੇਟਸ ਸ਼ੇਅਰ ਫੀਚਰ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਦੀ ਮਦਦ ਨਾਲ ਯੂਜ਼ਰ ਆਪਣੇ ਵਟਸਐਪ ਸਟੇਟਸ ਨੂੰ ਸਿੱਧੇ ਹੀ ਫੇਸਬੁਕ ’ਤੇ ਸ਼ੇਅਰ ਕਰ ਸਕਣਗੇ, ਯਾਨੀ ਯੂਜ਼ਰ ਨੂੰ ਵੱਖ-ਵੱਖ ਪਲੇਟਫਾਮਜ਼ ’ਤੇ ਵਾਰ-ਵਾਰ ਸਟੇਟਸ ਮੈਸੇਜ ਨੂੰ ਪੋਸਟ ਕਰਨ ਦੀ ਜ਼ਰੂਰਤ ਨਹੀਂ ਪਵੇਗੀ।
ਟਾਪ ’ਤੇ ਸ਼ੋਅ ਹੋਣਗੇ ਫੇਵਰੇਟ ਕਾਂਟੈਕਟਸ
ਵਟਸਐਪ ’ਚ ਜਲਦੀ ਰੈਂਕਿੰਗ ਕਾਂਟੈਕਟਸ ਨਾਮ ਦਾ ਫੀਚਰ ਜੁੜਨ ਵਾਲਾ ਹੈ। ਇਸ ਫੀਚਰ ਦੇ ਆਉਣ ਨਾਲ ਯੂਜ਼ਰਜ਼ ਜਿਨ੍ਹਾਂ ਦੋਸਤਾਂ ਨਾਲ ਜ਼ਿਆਦਾ ਗੱਲ ਕਰਦੇ ਹਨ ਉਨ੍ਹਾਂ ਨੂੰ ਫੇਵਰੇਟ ਮਾਰਕ ਕਰਕੇ ਵਟਸਐਪ ’ਚ ਟਾਪ ’ਤੇ ਰੱਖ ਸੱਕਦੇ ਹਨ। ਇਸਦੀ ਮਦਦ ਨਾਲ ਤੁਹਾਨੂੰ ਆਪਣੇ ਕਰੀਬੀ ਨੂੰ ਮੈਸੇਜ ਕਰਨ ਲਈ ਉਸ ਦਾ ਕਾਂਟੈਕਟ ਲੱਭਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ । ਮੰਨਿਆ ਜਾ ਰਿਹਾ ਹੈ ਕਿ ਇਹ ਫੀਚਰ ਆਟੋਮੈਟਿਕਲੀ ਕੰਮ ਕਰੇਗਾ ਅਤੇ ਆਪਣੇ-ਆਪ ਡਿਟੈਕਟ ਕਰ ਲਵੇਗਾ ਕਿ ਤੁਸੀਂ ਕਿਸ ਨਾਲ ਜ਼ਿਆਦਾ ਗੱਲ ਕਰਦੇ ਹੋ ਅਤੇ ਉਸਨੂੰ ਟਾਪ ’ਤੇ ਸ਼ੋਅ ਕਰ ਦੇਵੇਗਾ।
ਨਵਾਂ QR Code ਫੀਚਰ
ਇਸ ਲੋਕਪ੍ਰਿਯ ਐਪ ’ਚ ਨਵੇਂ QR Code ਫੀਚਰ ਦੇ ਜਲਦੀ ਸ਼ਾਮਿਲ ਹੋਣ ਦੀ ਜਾਣਕਾਰੀ ਹੈ ਕਿਉਂਕਿ ਇਸ ਫੀਚਰ ਦੀ ਟੈਸਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫੀਚਰ ਦੇ ਆਉਣ ਨਾਲ ਯੂਜ਼ਰਜ਼ ਸਿਰਫ QR Code ਨੂੰ ਸਕੈਨ ਕਰ ਇਕ-ਦੂਜੇ ਨੂੰ ਵਟਸਐਪ ’ਚ ਐਡ ਕਰ ਸਕਣਗੇ। ਖਾਸ ਗੱਲ ਇਹ ਹੈ ਕਿ ਇਸ QR ਕੋਡ ਨੂੰ ਯੂਜ਼ਰਜ਼ ਆਪਣੇ ਵਿਜਿਟਿੰਗ ਕਾਰਡ ’ਤੇ ਵੀ ਪ੍ਰਿੰਟ ਕਰਵਾ ਸਕਣਗੇ, ਯਾਨੀ ਇਹ ਵਟਸਐਪ ਦਾ ਕਾਫੀ ਅਹਿਮ ਫੀਚਰ ਰਹੇਗਾ।
ਕੁਆਲਕਾਮ ਲਿਆਈ ਨਵਾਂ ਪ੍ਰੋਸੈਸਰ, ਹੁਣ ਸਸਤੇ ਸਮਾਰਟਫੋਨ ਵੀ ਹੋਣਗੇ ਪਾਵਰਫੁਲ
NEXT STORY