ਗੈਜੇਟ ਡੈਸਕ– ਵੀਵੋ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ Vivo U20 ਲਾਂਚ ਕਰ ਦਿੱਤਾ ਹੈ। ਟ੍ਰਿਪਲ ਰੀਅਰ ਕੈਮਰੇ ਨਾਲ ਆਉਣ ਵਾਲਾ ਇਹ ਫੋਨ Vivo V10 ਦਾ ਸਕਸੈਸਰ ਦੱਸਿਆ ਜਾ ਰਿਹਾ ਹੈ। ਵੀਵੋ ਦਾ ਇਹ ਸਮਾਰਟਫੋਨ ਬਜਟ ਸੈਗਮੈਂਟ ’ਚ ਪੇਸ਼ ਕੀਤਾ ਗਿਆ ਹੈ। ਫੋਨ ’ਚ ਪਾਵਰਫੁੱਲ ਪ੍ਰੋਸੈਸਰ ਅਤੇ ਫਾਸਟ ਚਾਰਜਿੰਗ ਵਰਗੇ ਕਈ ਪ੍ਰੀਮੀਅਮ ਫੀਚਰ ਦਿੱਤੇ ਗਏ ਹਨ। ਫੋਨ ਨੂੰ ਭਾਰਤ ’ਚ ਦੋ ਵੇਰੀਐਂਟ ’ਚ ਪੇਸ਼ ਕੀਤਾ ਗਿਆ ਹੈ।
ਕੀਮਤ ਤੇ ਉਪਲੱਬਧਤਾ
ਕੀਮਤ ਦੀ ਗੱਲ ਕਰੀਏ ਤਾਂ ਫੋਨ ਦਾ 4 ਜੀ.ਬੀ.+64 ਜੀ.ਬੀ. ਵਾਲਾ ਵੇਰੀਐਂਟ 10,990 ਰੁਪਏ ਅਤੇ 6 ਜੀ.ਬੀ.+64 ਜੀ.ਬੀ. ਵਾਲਾ ਵੇਰੀਐਂਟ 11,990 ਰੁਪਏ ’ਚ ਆਉਂਦਾ ਹੈ। ਰੇਸਿੰਗ ਬਲੈਕ ਅਤੇ ਬਲੇਜ਼ ਬਲਿਊ ਕਲਰ ਆਪਸ਼ਨ ’ਚ ਆਉਣ ਵਾਲੇ ਇਸ ਫੋਨ ਦੀ ਸੇਲ 28 ਨਵੰਬਰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਗਾਹਕ ਇਸ ਫੋਨ ਨੂੰ ਐਮਾਜ਼ੋਨ ਇੰਡੀਆ ਅਤੇ ਵੀਵੋ ਦੇ ਈ-ਸ਼ਾਪ ਤੋਂ ਆਰਡਰ ਕਰ ਸਕਦੇ ਹਨ। ਫੋਨ ਨੂੰ ਕੰਪਨੀ ਆਕਰਸ਼ਕ ਲਾਂਚ ਆਫਰ ’ਚ ਉਪਲੱਬਧ ਕਰਾਉਣ ਵਾਲੀ ਹੈ। ਇਸ ਆਫਰ ਤਹਿਤ Vivo U20 ਖਰੀਦਣ ਵਾਲੇ ਗਾਹਕਾਂ ਨੂੰ ਪ੍ਰੀਪੇਡ ਆਰਡਰ ’ਤੇ 1000 ਰੁਪਏ ਦਾ ਡਿਸਕਾਊਂਟ ਮਿਲੇਗਾ।
ਫੀਚਰਜ਼
ਫੋਨ ’ਚ 1080x2340 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.53 ਇੰਚ ਦੀ ਫੁੱਲ-ਐੱਚ.ਡੀ. ਪਲੱਸ ਡਿਸਪਲੇਅ ਹੈ। ਫੋਨ 90.3 ਫੀਸਦੀ ਸਕਰੀਨ-ਟੂ-ਬਾਡੀ ਰੇਸ਼ੀਓ ਦੇ ਨਾਲ ਆਉਂਦਾ ਹੈ। 6 ਜੀ.ਬੀ. ਤੱਕ ਦੀ ਰੈਮ ਦੇ ਨਾਲ ਆਉਣ ਵਾਲੇ ਇਸ ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 675 ਐੱਸ.ਓ.ਸੀ. ਪ੍ਰੋਸੈਸਰ ਦਿੱਤਾ ਗਿਆ ਹੈ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਫੋਨ ’ਚ ਐਂਡਰਾਇਡ 9 ਪਾਈ ’ਤੇ ਬੇਸਡ ਫਨਟੱਚ ਓ.ਐੱਸ. ਦਿੱਤਾ ਗਿਆ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ Sony IMX499 ਸੈਂਸਰ ਦੇ ਨਾਲ 16 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਥੇ 8 ਮੈਗਾਪਿਕਸਲ ਦਾ ਵਾਈਡ-ਐਂਗਲ ਲੈੱਨਜ਼ ਅਤੇ ਇਕ 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 5,000mAh ਦੀ ਬੈਟਰੀ ਦਿੱਤੀ ਗਈ ਹੈ ਜੋ ਡਿਊਲ ਇੰਜਣ ਫਾਸਟ ਚਾਰਜਿੰਗ ਤਕਨੀਕ ਦੇ ਨਾਲ ਆਉਂਦੀ ਹੈ। ਫੋਨ ਦੇ ਰਿਟੇਲ ਬਾਕਸ ’ਚ 18 ਵਾਟ ਦਾ ਚਾਰਜਰ ਦਿੱਤਾ ਜਾ ਰਿਹਾ ਹੈ। ਫੋਨ ਦੀ ਇੰਟਰਨਲ ਮੈਮਰੀ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਹੁਣ ਘਰ ਬੈਠੇ ਹੋਣਗੇ ਆਧਾਰ ਨਾਲ ਜੁੜੇ ਸਾਰੇ ਕੰਮ, UIDAI ਲਿਆਈ ਨਵੀਂ ਐਪ
NEXT STORY