ਗੈਜੇਟ ਡੈਸਕ– ਵੀਵੋ ਇੰਡੀਆ ਨੇ ਇਸੇ ਸਾਲ ਮਾਰਚ ’ਚ ਆਪਣੀ ਵੀਵੋ ਐਕਸ ਸੀਰੀਜ਼ ਨੂੰ ਭਾਰਤ ’ਚ ਲਾਂਚ ਕੀਤਾ ਸੀ। ਐੱਚ.ਐੱਮ.ਡੀ. ਗਲੋਬਲ ਅਤੇ ਸੈਮਸੰਗ ਦੀ ਰਾਹ ’ਤੇ ਚਲਦੇ ਹੋਏ ਹੁਣ ਕੰਪਨੀ ਨੇ ਐਲਾਨ ਕੀਤਾ ਹੈ ਕਿ ਵੀਵੋ ਐਕਸ ਸੀਰੀਜ਼ ਦੇ ਸਾਰੇ ਫੋਨਾਂ ਨੂੰ ਅਗਲੇ ਤਿੰਨ ਸਾਲਾਂ ਤਕ ਐਂਡਰਾਇਡ ਦੀ ਅਪਡੇਟ ਮਿਲੇਗੀ। ਵੀਵੋ ਦੇ ਇਸ ਐਲਾਨ ਦਾ ਫਾਇਦਾ ਭਾਰਤ, ਆਸਟ੍ਰੇਲੀਆ ਅਤੇ ਯੂਰਪ ਦੇ ਗਾਹਕਾਂ ਨੂੰ ਹੋਵੇਗਾ।
ਵੀਵੋ ਨੇ ਕਿਹਾ ਹੈ ਕਿ ਵੀਵੋ ਐਕਸ ਸੀਰੀਜ਼ ਨੂੰ ਐਂਡਰਾਇਡ ਅਪਡੇਟ ਤੋਂ ਇਲਾਵਾ ਤਿੰਨ ਸਾਲਾਂ ਤਕ ਸਾਰੇ ਵੱਡੇ ਸਕਿਓਰਿਟੀ ਅਪਡੇਟ ਵੀ ਦਿੱਤੇ ਜਾਣਗੇ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਜੁਲਾਈ 2021 ’ਚ ਇਸ ਸੀਰੀਜ਼ ਤਹਿਤ ਲਾਂਚ ਹੋਣਵਾਲੇ ਹੋਰ ਫੋਨਾਂ ਨੂੰ ਵੀ ਤਿੰਨ ਸਾਲਾਂ ਤਕ ਅਪਡੇਟ ਮਿਲੇਗੀ। ਇਸ ਤੋਂ ਪਹਿਲਾਂ ਪਿਛਲੇ ਸਾਲ ਸੈਮਸੰਗ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਕਰੀਬ 40 ਫੋਨਾਂ ਨੂੰ ਅਗਲੇ ਤਿੰਨ ਸਾਲਾਂ ਤਕ ਐਂਡਰਾਇਡ ਅਤੇ ਸਕਿਓਰਿਟੀ ਅਪਡੇਟ ਦੇਵੇਗੀ।
ਦੱਸ ਦੇਈਏ ਕਿ ਇਸੇ ਸਾਲ ਮਾਰਚ ’ਚ ਵੀਵੋ ਨੇ ਆਪਣੀ ਵੀਵੋ X60 ਸੀਰੀਜ਼ ਨੂੰ ਭਾਰਤ ’ਚ ਲਾਂਚ ਕੀਤਾ ਹੈ। ਵੀਵੋ X60 ਸੀਰੀਜ਼ ਤਹਿਤ ਤਿੰਨ ਫੋਨ ਲਾਂਚ ਹੋਏ ਹਨ ਜਿਨ੍ਹਾਂ ’ਚ Vivo X60 Pro+, Vivo X60 Pro ਅਤੇ Vivo X60 ਸ਼ਾਮਲ ਹਨ। ਵੀਵੋ X60 ਸੀਰੀਜ਼ ਦਾ ਸਿੱਧਾ ਮੁਕਾਬਲਾ ਵਨਪਲੱਸ 8 ਸੀਰੀਜ਼ ਨਾਲ ਹੈ।
Vivo X60 Pro+ ਦੇ 12 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 69,990 ਰੁਪਏ ਹੈ ਅਤੇ ਇਹ ਫੋਨ ਇੰਪੇਰਰ ਬਲਿਊ ਵੇਗਨ ਲੈਦਰ ਫਿਨਿਸ਼ ’ਚ ਮਿਲੇਗਾ। ਉਥੇ ਹੀ Vivo X60 Pro ਦੇ 12 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 49,990 ਰੁਪਏ ਹੈ। ਫੋਨ ਨੂੰ ਮਿਡਨਾਈਟ ਬਲੈਕ ਅਤੇ ਸ਼ਿਮਰ ਬਲਿਊ ਰੰਗ ’ਚ ਖ਼ਰੀਦਿਆ ਜਾ ਸਕੇਗਾ।
Vivo X60 ਦੇ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 37,990 ਰੁਪਏ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 41,990 ਰੁਪਏ ਹੈ। ਇਹ ਫੋਨ ਮਿਡਨਾਈਟ ਬਲੈਕ ਅਤੇ ਸ਼ਿਮਰ ਬਲਿਊ ਰੰਗ ’ਚ ਮਿਲੇਗਾ।
ਭਾਰਤ ਦੀ ਕੋਰੋਨਾ ਖ਼ਿਲਾਫ਼ ਜੰਗ ’ਚ ਸਾਥ ਦੇਣ ਲਈ ਅੱਗੇ ਆਇਆ ਟਵਿਟਰ, ਕਰੋੜਾਂ ਡਾਲਰ ਦੀ ਕੀਤੀ ਮਦਦ
NEXT STORY