ਗੈਜੇਟ ਡੈਸਕ- ਵੀਵੋ ਨੇ ਚੁੱਪਚਾਪ ਭਾਰਤੀ ਮਾਰਕੀਟ 'ਚ ਆਪਣਾ ਸਮਾਰਟਫੋਨ Vivo Y91 ਲਾਂਚ ਕਰ ਦਿੱਤਾ ਹੈ। ਵੀਵੋ ਵਾਈ 91 ਦੋ ਰੀਅਰ ਕੈਮਰੇ, ਡਿਊਡਰਾਪ ਨੌਚ ਤੇ ਰੀਅਰ ਪੈਨਲ 'ਤੇ ਗਰੇਡਿਐਂਟ ਡਿਜ਼ਾਈਨ ਦੇ ਨਾਲ ਆਉਂਦਾ ਹੈ। ਚੀਨੀ ਕੰਪਨੀ ਵੀਵੋ ਦਾ ਇਹ ਸਮਾਰਟਫੋਨ ਮਾਰਕੀਟ 'ਚ 10,990 ਰੁਪਏ 'ਚ ਮਿਲੇਗਾ।
Vivo Y91 ਦੀ ਭਾਰਤ 'ਚ ਕੀਮਤ
Vivo Y91 ਨੂੰ ਭਾਰਤੀ ਮਾਰਕੀਟ 'ਚ 10,990 ਰੁਪਏ 'ਚ ਵੇਚਿਆ ਜਾਵੇਗਾ। ਇਹ ਵੀਵੋ ਦੀ ਆਪਣੀ ਵੈੱਬਸਾਈਟ 'ਤੇ ਉਪਲੱਬਧ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ 10,990 ਰੁਪਏ ਦੀ ਕੀਮਤ ਇਸ ਫੋਨ ਦੀ ਲਾਂਚ ਪ੍ਰਾਈਸ ਹੈ। ਸਮਾਰਟਫੋਨ ਦੀ ਕੀਮਤ 11,990 ਰੁਪਏ ਰੱਖੀ ਗਈ ਹੈ ਤੇ ਇਸ ਨੂੰ 8 ਫ਼ੀਸਦੀ ਡਿਸਕਾਊਂਟ ਦੇ ਨਾਲ ਲਿਸਟ ਕੀਤਾ ਗਿਆ ਹੈ। ਇਸ ਫੋਨ ਦੇ ਨਾਲ ਮੁਫਤ ਬਲੂਟੁੱਥ ਈਅਰਫੋਨ ਮਿਲਣਗੇ।
Vivo Y91 ਸਪੈਸੀਫਿਕੇਸ਼ਨ
ਵੀਵੋ ਵਾਈ 91 'ਚ 6.22 ਇੰਚ ਦਾ ਹੇਲਾਂ ਫੁਲਵਿਊ ਡਿਸਪਲੇਅ ਹੈ। ਇਹ ਐੱਚ. ਡੀ+ (720x1520 ਪਿਕਸਲ) ਰੈਜ਼ੋਲਿਊਸ਼ਨ ਤੇ 88.6 ਫ਼ੀਸਦੀ ਸਕ੍ਰੀਨ ਟੂ ਬਾਡੀ ਰੇਸ਼ਿਓ ਦੇ ਨਾਲ ਆਉਂਦਾ ਹੈ। ਫੋਨ 'ਚ ਡਿਊਡਰਾਪ ਨੌਚ ਹੈ ਤੇ ਕਿਨਾਰੀਆਂ 'ਤੇ ਬੇਜ਼ਲ ਬੇਹੱਦ ਹੀ ਪਤਲੇ ਹਨ। ਹੈਂਡਸੈੱਟ 'ਚ ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ22 ਪ੍ਰੋਸੈਸਰ ਦੇ ਨਾਲ ਪਾਵਰ ਵੀ. ਆਰ ਜੀ. ਈ 8320 ਜੀ. ਪੀ. ਯੂ. ਤੇ 2 ਜੀ. ਬੀ. ਦਿੱਤੇ ਗਏ ਹਨ।
ਕੈਮਰਾ ਡਿਪਾਰਟਮੈਂਟ Vivo Y91 ਦੀ ਬੈਕ ਸਾਈਡ 'ਤੇ ਡਿਊਲ ਕੈਮਰਾ ਸੈੱਟਅਪ ਹੈ। ਪ੍ਰਾਇਮਰੀ ਸੈਂਸਰ 13 ਮੈਗਾਪਿਕਸਲ (ਐੱਫ/2.2) ਦਾ ਹੈ ਅਤੇ ਸਕੈਂਡਰੀ ਸੈਂਸਰ 2 ਮੈਗਾਪਿਕਸਲ (ਐੱਫ/2.4) ਦਾ। ਫਰੰਟ ਪੈਨਲ 'ਤੇ ਐੱਫ/ 1.8 ਅਪਰਚਰ ਵਾਲਾ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਏ. ਆਈ ਨਾਲ ਲੈਸ ਕੈਮਰੇ ਸਮਾਰਟ ਬਿਊਟੀਫਿਕੇਸ਼ਨ ਫੀਚਰ ਦੇ ਨਾਲ ਆਉਂਦੇ ਹਨ। ਪੋਰਟ੍ਰੇਟ ਮੋਡ, ਸਲੋਅ ਮੋਸ਼ਨ ਕੈਪਚਰ ਤੇ ਫੇਸ ਅਨਲਾਕ ਜਿਵੇਂ ਫੀਚਰ ਵੀ ਕੈਮਰੇ ਦਾ ਹਿੱਸਾ ਹਨ। ਫਿੰਗਰਪ੍ਰਿੰਟ ਸੈਂਸਰ ਪਿਛਲੇ ਹਿੱਸੇ 'ਤੇ ਹੈ। ਇਨਬਿਲਟ ਸਟੋਰੇਜ 32 ਜੀ. ਬੀ ਹੈ ਤੇ ਜ਼ਰੂਰਤ ਪੈਣ 'ਤੇ 256 ਜੀ. ਬੀ. ਤੱਕ ਮਾਇਕ੍ਰੋ ਐੱਸ. ਡੀ ਕਾਰਡ ਸਪੋਰਟ ਹੈ।
299 ਰੁਪਏ ’ਚ ਰੋਜ਼ਾਨਾ 1.5GB ਡਾਟਾ ਦੇ ਰਹੀ ਹੈ ਇਹ ਕੰਪਨੀ
NEXT STORY