ਗੈਜੇਟ ਡੈਸਕ– ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਆਪਣੇ ਪੋਸਟਪੇਡ ਪਲਾਨ ਦੀ ਰੇਂਜ ਨੂੰ ਵਧਾ ਰਹੀ ਹੈ। ਹਾਲਹੀ ’ਚ ਕੰਪਨੀ ਨੇ REDX ਫੈਮਲੀ ਪੋਸਟਪੇਡ ਪਲਾਨ ਲਾਂਚ ਕੀਤਾ ਸੀ ਅਤੇ ਹੁਣ ਉਹ ਗਾਹਕਾਂ ਲਈ ਐਂਟਰਟੇਨਮੈਂਟ ਪਲੱਸ ਫੈਮਲੀ ਪੋਸਟਪੇਡ ਪਲਾਨ ਲੈ ਕੇ ਆਈ ਹੈ। 948 ਰੁਪਏ ਦੇ ਰੈਂਟਲ ਵਾਲੇ ਇਸ ਪਲਾਨ ’ਚ ਕੰਪਨੀ ਅਨਲਿਮਟਿਡ ਡਾਟਾ ਦਾ ਫਾਇਦਾ ਦੇ ਰਹੀ ਹੈ। ਤਾਂ ਆਓ ਵਿਸਤਾਰ ਨਾਲ ਜਾਣਦੇ ਹਾਂ ਇਸ ਪਲਾਨ ’ਚ ਕੰਪਨੀ ਕੀ ਫਾਇਦੇ ਦੇ ਰਹੀ ਹੈ।
948 ਰੁਪਏ ਵਾਲੇ ਪਲਾਨ ’ਚ ਮਿਲਣ ਵਾਲੇ ਫਾਇਦੇ
ਇਕ ਮਹੀਨੇ ਤਕ ਚੱਲਣ ਵਾਲੇ ਇਸ ਪਲਾਨ ’ਚ ਅਨਲਿਮਟਿਡ ਵੌਇਸ ਕਾਲਿੰਗ ਨਾਲ 100 ਮੁਫ਼ਤ ਐੱਸ.ਐੱਮ.ਐੱਸ. ਆਫਰ ਕੀਤੇ ਜਾ ਰਹੇ ਹਨ। ਇਹ ਪਲਾਨ ਦੋ ਕੁਨਕੈਸ਼ਨ- ਪ੍ਰਾਈਮਰੀ ਅਤੇ ਸੈਕੇਂਡਰੀ ਨਾਲ ਆਉਂਦਾ ਹੈ। ਡਾਟਾ ਦੀ ਗੱਲ ਕਰੀਏ ਤਾਂ ਪ੍ਰਾਈਮਰੀ ਕੁਨੈਕਸ਼ਨ ਨੂੰ ਇਸ ਪਲਾਨ ’ਚ ਅਨਲਿਮਟਿਡ ਡਾਟਾ ਮਿਲਦਾ ਹੈ। ਉਥੇ ਹੀ ਸੈਕੇਂਡਰੀ ਕੁਨੈਕਸ਼ਨ ਲਈ ਇਸ ਪਲਾਨ ’ਚ 30 ਜੀ.ਬੀ. ਡਾਟਾ ਆਫਰ ਕੀਤਾ ਜਾ ਰਿਹਾ ਹੈ।
ਮਿਲਦੇ ਹਨ ਇਹ ਵਾਧੂ ਫਾਇਦੇ
948 ਰੁਪਏ ਵਾਲੇ ਪਲਾਨ ’ਚ ਮਿਲਣ ਵਾਲੇ ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਵਿਚ ਇਕ ਸਾਲ ਲਈ ਐਮਾਜ਼ੋਨ ਪ੍ਰਾਈਮ ਦਾ ਸਬਸਕ੍ਰਿਪਸ਼ਨ ਮੁਫ਼ਤ ਮਿਲਦਾ ਹੈ। ਇਸ ਤੋਂ ਇਲਾਵਾ ਕੰਪਨੀ ਇਕ ਸਾਲ ਲਈ 5ਜੀ ਅਤੇ ਵੀ ਮੂਵੀਜ਼ ਐਂਡ ਟੀਵੀ ਐਪ ਦਾ ਵੀ ਮੁਫ਼ਤ ਸਬਸਕ੍ਰਿਪਸ਼ਨ ਦੇ ਰਹੀ ਹੈ।
ਇਸ ਰਾਜ ਲਈ ਲਾਂਚ ਕੀਤਾ ਗਿਆ ਪਲਾਨ
ਪਲਾਨ ਦੇ ਸਬਸਕ੍ਰਾਈਬਰ ਸੈਕੇਂਡਰੀ ਕੁਨੈਕਸ਼ਨ ਨੂੰ ਰਿਮੂਵ ਨਹੀਂ ਕਰਵਾ ਸਕਦੇ। ਕੰਪਨੀ ਆਪਣੇ ਗਾਹਕਾਂ ਨੂੰ ਜ਼ਿਆਦਾਤਰ 5 ਕੁਨੈਕਸ਼ਨ ਐਡ ਕਰਨ ਦੀ ਸਹੂਲਤ ਦਿੰਦੀ ਹੈ। ਹਰ ਕੁਨੈਕਸ਼ਨ ਲਈ ਗਾਹਕ ਨੂੰ ਅਲੱਗ ਤੋਂ ਹਰ ਮਹੀਨੇ 249 ਰੁਪਏ ਦੇਣੇ ਹੋਣਗੇ। ਵੋਡਾਫੋਨ-ਆਈਡੀਆ ਦਾ ਇਹ ਪਲਾਨ ਅਜੇ ਸਿਰਫ ਯੂ.ਪੀ.-ਈਸਟ ਰਾਜ ਲਈ ਹੀ ਲਾਂਚ ਕੀਤਾ ਗਿਆ ਹੈ।
ਹੁੰਡਈ ਨੇ ਦਿੱਤਾ ਗਾਹਕਾਂ ਨੂੰ ਤੋਹਫ਼ਾ, ਹੁਣ ਸਾਰਿਆਂ ਨੂੰ ਮਿਲੇਗਾ ਮੋਬਿਲਿਟੀ ਮੈਂਬਰਸ਼ਿਪ ਦਾ ਫ਼ਾਇਦਾ
NEXT STORY