ਜਲੰਧਰ- ਦੂਰਸੰਚਾਰ ਖੇਤਰ ਦੀ ਪ੍ਰਮੁੱਖ ਕੰਪਨੀ ਵੋਡਾਫੋਨ ਇੰਡੀਆ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਇਕ ਨਵੀਂ ਸਕੀਮ 'ਵੋਡਫੋਨ ਫਲੈਕਸ' ਪੇਸ਼ ਕੀਤੀ ਹੈ। ਇਸ ਸਕੀਮ ਦੇ ਆਉਣ ਨਾਲ ਗਾਹਕਾਂ ਨੂੰ ਇੰਟਰਨੈੱਟ, ਰੋਮਿੰਗ, ਐੱਸ. ਐੱਮ. ਐੱਸ. ਅਤੇ ਕਾਲ ਲਈ ਵੱਖ-ਵੱਖ ਰੀਚਾਰਜ ਕਰਵਾਉਣ ਦੇ ਝੰਜਟ ਤੋਂ ਮੁਕਤੀ ਮਿਲ ਜਾਵੇਗੀ।
ਵੋਡਾਫੋਨ ਦੀ ਇਹ ਹੈ ਸਕੀਮ
ਇਸ ਰੀਚਾਰਜ ਤਹਿਤ ਕੰਪਨੀ ਪੈਸਾ ਲੈ ਕੇ ਗਾਹਕਾਂ ਨੂੰ ਨਿਸ਼ਚਿਤ ਗਿਣਤੀ 'ਚ ਪੁਆਇੰਟ (ਫਲੈਕਸ) ਵੰਡੇਗੀ। ਇਸ ਤੋਂ ਬਾਅਦ ਕਿਸੇ ਗਾਹਕ ਵੱਲੋਂ ਕੀਤੇ ਜਾਣ ਵਾਲੇ ਕਾਲ, ਡਾਟਾ ਦੀ ਵਰਤੋਂ, ਐੱਸ. ਐੱਮ. ਐੱਸ., ਰੋਮਿੰਗ ਆਦਿ ਦਾ ਭੁਗਤਾਨ ਇਨ੍ਹਾਂ ਪੁਆਇੰਟ ਰਾਹੀਂ ਹੋਵੇਗਾ। ਇਸ ਰੀਚਾਰਜ ਦੀ ਵੈਧਤਾ 28 ਦਿਨ ਦੀ ਹੋਵੇਗੀ, ਜਿਸ 'ਚ ਥੋੜ੍ਹੀ ਫੀਸ ਚੁਕਾ ਕੇ ਵਾਧੂ ਪੁਆਇੰਟ ਜਾਂ ਇਸ ਦੀ ਵੈਧਤਾ ਨੂੰ ਅੱਗੇ ਵਧਾਉਣ ਦੀ ਸੁਵਿਧਾ ਉਪਲੱਬਧ ਹੋਵੇਗੀ।
117 ਰੁਪਏ ਤੋਂ ਸ਼ੁਰੂਆਤ
ਵੋਡਾਫੋਨ ਨੇ ਇਸ ਸਕੀਮ ਦੀ ਸ਼ੁਰੂਆਤੀ ਕੀਮਤ 117 ਰੁਪਏ ਰੱਖੀ ਹੈ, ਜਿਸ 'ਚ ਉਹ 325 ਫਲੈਕਸ ਦੇ ਰਹੀ ਹੈ। ਇਸ ਤਹਿਤ ਇਕ ਮੈਗਾਬਾਈਟ ਇੰਟਰਨੈੱਟ (2ਜੀ, 3ਜੀ ਅਤੇ 4ਜੀ 'ਤੇ ਇਕੋ-ਜਿਹੀ ਦਰ) ਦੀ ਵਰਤੋਂ ਕਰਨ 'ਤੇ ਗਾਹਕ ਦੇ ਕੁੱਲ ਪੁਆਇੰਟ 'ਚੋਂ ਇਕ ਪੁਆਇੰਟ ਕੱਟ ਜਾਵੇਗਾ। ਇਹ ਦਰ ਇਕ ਐੱਸ. ਐੱਮ. ਐੱਸ. ਅਤੇ ਇਕ ਮਿੰਟ ਰੋਮਿੰਗ 'ਤੇ ਵੀ ਇਕੋ-ਜਿਹੀ ਰਹੇਗੀ। ਇਸੇ ਤਰ੍ਹਾਂ ਇਕ ਮਿੰਟ ਦੀ ਕੀਤੀ ਜਾਣ ਵਾਲੀ ਕਾਲ ਲਈ ਕੰਪਨੀ 2 ਫਲੈਕਸ ਪੁਆਇੰਟ ਕੱਟੇਗੀ, ਜੋ ਕਿ ਰੋਮਿੰਗ 'ਤੇ ਇਕ ਮਿੰਟ ਦੀ ਕਾਲ ਲਈ ਵੀ ਬਰਾਬਰ ਹੋਵੇਗੀ। ਕੰਪਨੀ ਨੇ 117 ਰੁਪਏ ਤੋਂ ਲੈ ਕੇ 395 ਰੁਪਏ ਤਕ ਦੇ ਰੀਚਾਰਜ ਬਦਲ ਪੇਸ਼ ਕੀਤੇ ਹਨ, ਜੋ ਕਿ ਖੇਤਰ ਦੇ ਹਿਸਾਬ ਨਾਲ ਥੋੜ੍ਹੇ ਹੋਰ ਹੋ ਸਕਦੇ ਹਨ।
ਗਾਹਕ ਨੂੰ ਹੋਵੇਗਾ ਫਾਇਦਾ
ਵੋਡਾਫੋਨ ਦੇ ਵਪਾਰਕ ਨਿਰਦੇਸ਼ਕ ਸੰਦੀਪ ਕਟਾਰੀਆ ਨੇ ਕਿਹਾ, 'ਸਾਡੇ ਜ਼ਿਆਦਾਤਰ ਗਾਹਕ ਪ੍ਰੀਪੇਡ ਸੇਵਾਵਾਂ ਦੀ ਵਰਤੋਂ ਕਰਦੇ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਸੇਵਾਵਾਂ ਦਾ ਲਾਭ ਲੈਣ ਲਈ ਵੱਖ-ਵੱਖ ਰੀਚਾਰਜ ਕਰਵਾਉਣੇ ਹੁੰਦੇ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇਕ ਨਵਾਂ ਉਤਪਾਦ 'ਵੋਡਾਫੋਨ ਫਲੈਕਸ' ਪੇਸ਼ ਕੀਤਾ ਹੈ, ਜਿਸ 'ਚ ਗਾਹਕਾਂ ਨੂੰ ਸਿਰਫ ਇਕ ਰੀਚਾਰਜ ਕਰਵਾਉਣਾ ਹੋਵੇਗਾ ਅਤੇ ਉਹ ਇੰਟਰਨੈੱਟ, ਕਾਲ, ਐੱਸ. ਐੱਮ. ਐੱਸ. ਅਤੇ ਰੋਮਿੰਗ ਆਦਿ ਸਾਰੀਆਂ ਸੇਵਾਵਾਂ ਦੀ ਵਰਤੋਂ ਕਰ ਸਕਣਗੇ। ਇਸ ਸਕੀਮ ਨਾਲ ਉਨ੍ਹਾਂ ਨੂੰ ਵੱਖ-ਵੱਖ ਰੀਚਾਰਜ ਕਰਵਾਉਣ ਤੋਂ ਮੁਕਤੀ ਮਿਲ ਜਾਵੇਗੀ ਅਤੇ ਇਹ 2ਜੀ, 3ਜੀ ਅਤੇ 4ਜੀ ਸਾਰੇ ਨੈੱਟਵਰਕਾਂ 'ਤੇ ਇਕ ਤੌਰ 'ਤੇ ਕੰਮ ਕਰੇਗਾ।'
1 ਕਰੋੜ ਡਾਊਨਲੋਡ ਦੇ ਨਾਲ ਐਂਡ੍ਰਾਇਡ ਸਮਾਰਟਫੋਨਜ਼ 'ਤੇ ਛਾਇਆ ਰਿਲਾਇੰਸ ਜਿਓ ਐਪ
NEXT STORY