ਗੈਜੇਟ ਡੈਸਕ—ਦੁਨੀਆ ਦੇ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ ਵਟਸਐਪ ਲਈ ਇਨ੍ਹਾਂ ਦਿਨੀਂ ਮੁਸ਼ਕਲ ਸਮਾਂ ਚੱਲ ਰਿਹਾ ਹੈ। ਹਾਲ ਹੀ 'ਚ ਵਟਸਐਪ 'ਤੇ ਪੇਗਾਸਸ ਸਪਾਈਵੇਅਰ ਅਟੈਕ ਹੋਇਆ ਸੀ। ਇਸ ਨਾਲ ਉਬਰਨ ਤੋਂ ਪਹਿਲਾਂ ਹੀ ਵਟਸਐਪ ਨੇ ਇਕ ਵਾਰ ਫਿਰ ਇਹ ਕਨਫਰਮ ਕੀਤਾ ਹੈ ਕਿ ਮੈਸੇਜਿੰਗ ਐਪ ਹੈਕਰਸ ਦੇ ਨਿਸ਼ਾਨੇ 'ਤੇ ਹੈ। ਵਟਸਐਪ ਨੇ ਕਿਹਾ ਕਿ ਵਲਨਰੇਬਿਲਿਟੀ ਦੇ ਚੱਲਦੇ ਹੈਕਰਸ ਤੁਹਾਡੇ ਵਟਸਐਪ ਦੇ ਵਟਸਐਪ ਡਾਟਾ ਅਤੇ ਫੋਨ ਡਾਟਾ ਨੂੰ ਕੰਟਰੋਲ ਕਰ ਸਕਦੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਵਟਸਐਪ ਦੀ ਸੁਰੱਖਿਆ 'ਚ ਹੈਕਰਸ ਨੇ ਸੰਨ੍ਹ ਲਗਾਈ ਹੈ।
ਇਸ ਤਰ੍ਹਾਂ ਹੈਕ ਹੋ ਸਕਦਾ ਹੈ ਵਟਸਐਪ
ਹੈਕਰਸ ਤੁਹਾਨੂੰ ਇੰਫੇਕਟੇਡ ਵੀਡੀਓ ਫਾਇਲ ਭੇਜ ਕੇ ਤੁਹਾਡਾ ਵਟਸਐਪ ਅਕਾਊਂਟ ਹੈਕ ਕਰ ਸਕਦੇ ਹਨ। ਇਹ ਵੀਡੀਓ ਫਾਇਲ MP4 ਫਾਰਮੈਂਟ 'ਚ ਹੋਵੇਗੀ। ਜੇਕਰ ਤੁਸੀਂ ਇਸ ਫਾਇਲ ਨੂੰ ਡਾਊਨਲੋਡ ਕਰਕੇ ਪਲੇਅ ਕਰਦੇ ਹੋ ਤਾਂ ਹੈਕਰਸ ਤੁਹਾਡੇ ਵਟਸਐਪ ਸਮੇਤ ਫੋਨ ਦੇ ਡਾਟਾ ਨੂੰ ਕੰਟਰੋਲ ਕਰ ਸਕਦੇ ਹਨ।
ਇੰਝ ਕਰੋ ਬਚਾਅ
ਆਪਣੇ ਵਟਸਐਪ ਨੂੰ ਹੈਕ ਹੋਣ ਤੋਂ ਬਚਾਉਣ ਲਈ ਤੁਸੀਂ ਤੁਰੰਤ ਆਪਣਾ ਮੈਸੇਜਿੰਗ ਐਪ ਅਪਡੇਟ ਕਰੋ। ਐਂਡ੍ਰਾਇਡ ਯੂਜ਼ਰ ਪਲੇਅ ਸਟੋਰ 'ਤੇ ਜਾ ਕੇ ਅਤੇ ਐਪਲ ਆਈਫੋਨ ਯੂਜ਼ਰਸ ਐਪ ਸਟੋਰ 'ਤੇ ਜਾ ਕੇ ਆਪਣਾ ਵਟਸਐਪ ਅਪਡੇਟ ਕਰੋ।
ਪੇਗਾਸਸ ਸਪਾਈਵੇਅਰ ਦਾ ਸ਼ਿਕਾਰ
ਪੇਗਾਸਸ ਦੇ ਆਉਣ ਨਾਲ ਵਟਸਐਪ ਦੇ ਐਂਡ-ਟੂ-ਐਂਡ ਐਨਕਰੀਪਸ਼ਨ 'ਤੇ ਸਵਾਲ ਖੜੇ ਹੋ ਗਏ ਹਨ। ਐਂਡ-ਟੂ-ਐਂਡ ਐਨਕਰੀਪਸ਼ਨ ਦੇ ਕਾਰਨ ਵਟਸਐਪ ਨੂੰ ਕਾਫੀ ਸੇਫ ਮੰਨਿਆ ਜਾਂਦਾ ਸੀ ਕਿਉਂਕਿ ਕੋਈ ਥਰਡ ਪਾਰਟੀ ਐਨਕੋਡੇਡ ਮੈਸੇਜਸ ਨੂੰ ਨਹੀਂ ਦੇਖ ਸਕਦੀ ਸੀ। ਹਾਲਾਂਕਿ ਪੇਗਾਸਸ ਨੇ ਇਸ ਦਾ ਵੀ ਤੋੜ ਕੱਢ ਲਿਆ। ਇਸ ਦਾ ਕਾਰਨ ਇਹ ਹੈ ਕਿ ਮੈਸੇਜ ਦੇ ਡੀਕੋਡ ਹੋਣ ਅਤੇ ਯੂਜ਼ਰ ਦੇ ਫੋਨ 'ਚ ਆਉਣ ਤੋਂ ਬਾਅਦ ਅਟੈਚਮੈਂਟ ਸਮੇਤ ਉਸ ਨੂੰ ਪੇਗਾਸਸ ਰਾਹੀਂ ਉਸ ਨੂੰ ਬਹੁਤ ਆਸਾਨੀ ਨਾਲ ਮਾਨੀਟਰਿੰਗ ਸਰਵਰ 'ਤੇ ਅਪਲੋਡ ਕੀਤਾ ਜਾ ਸਕਦਾ ਹੈ।
ਪੇਗਾਸਸ ਨੂੰ ਅਨਇੰਸਟਾਲ ਕਰਨ ਦਾ ਫਿਲਹਾਲ ਕੋਈ ਤਰੀਕਾ ਪਤਾ ਨਹੀਂ ਚੱਲ ਪਾਇਆ ਹੈ। ਇਹ ਇੰਨਾਂ ਖਤਰਨਾਕ ਹੈ ਕਿ ਇਹ ਫੋਨ ਦੇ ਫੈਕਟਰੀ ਰੀਸੇਟ ਹੋਣ ਤੋਂ ਬਾਅਦ ਵੀ ਉਸ 'ਚ ਮੌਜੂਦ ਰਹਿੰਦਾ ਹੈ। ਐਕਸਪਰਟਸ ਦਾ ਕਹਿਣਾ ਹੈ ਕਿ ਇਸ ਤੋਂ ਬਚਣ ਲਈ ਸਿਰਫ ਇਕ ਹੀ ਤਰੀਕਾ ਹੈ ਉਹ ਹੈ ਨਵਾਂ ਡਿਵਾਈਸ ਖਰਦੀਣਾ। ਨਵੇਂ ਡਿਵਾਈਸ 'ਚ ਪੁਰਾਣੇ ਸਾਰੇ ਲਾਗਇਨ ਡੀਟੇਲਸ ਨੂੰ ਬਦਲਣਾ ਹੀ ਇਸ ਤੋਂ ਬਚਣ ਦਾ ਇਕ ਮਾਤਰ ਤਰੀਕਾ ਹੈ।
256GB ਇੰਟਰਨਲ ਸਟੋਰੇਜ਼ ਨਾਲ ਲਾਂਚ ਹੋਵੇਗਾ Samsung Galaxy A80
NEXT STORY