ਗੈਜੇਟ ਡੈਸਕ—ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਸ ਦੀ ਚੈਟ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਵੇਂ-ਨਵੇਂ ਅਪਡੇਟਸ ਜਾਰੀ ਕਰਦਾ ਰਹਿੰਦਾ ਹੈ। ਇਸ ਵਿਚਾਲੇ ਵਟਸਐਪ ਨੇ ਹਾਲ ਹੀ 'ਚ ਆਪਣਾ 2.19.73 ਬੀਟਾ ਅਪਡੇਟ ਰੋਲ ਆਊਟ ਕੀਤਾ ਹੈ। ਐਂਡ੍ਰਾਇਡ ਪਲੇਟਫਾਰਮਸ ਲਈ ਜਾਰੀ ਕੀਤੇ ਗਏ ਇਸ ਅਪਡੇਟ 'ਚ ਦੋ ਨਵੇਂ ਫੀਚਰ ਦਿੱਤੇ ਜਾ ਰਹੇ ਹਨ। WABetainfo ਦੀ ਇਕ ਰਿਪੋਰਟ ਮੁਤਾਬਕ ਵਟਸਐਪ ਬੀਟਾ 2.19.73 ਅਪਡੇਟ 'ਚ 'ਸਰਚ ਇਮੇਜ' ਫੀਚਰ ਦਿੱਤਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਵਟਸਐਪ ਚੈਟ ਦੇ ਕਿਸੇ ਵੀ ਇਮੇਜ ਨੂੰ ਸਿੱਧੇ ਗੂਗਲ ਸਰਚ 'ਚ ਜਾ ਕੇ ਸਰਚ ਕਰ ਸਕਣਗੇ। ਰਿਪੋਰਟ 'ਚ ਅਗੇ ਕਿਹਾ ਗਿਆ ਹੈ ਕਿ ਵਟਸਐਪ ਦਾ ਸਰਚ ਇਮੇਜ ਫੀਚਰ ਫਿਲਹਾਲ ਡਿਵੈੱਲਪਿੰਗ ਸਟੇਜ਼ 'ਚ ਹੈ। ਫੀਚਰ ਦਾ ਫਾਈਨਲ ਵਰਜ਼ਨ ਜਾਰੀ ਹੋਣ ਤੋਂ ਬਾਅਦ ਯੂਜ਼ਰਸ ਕਿਸੇ ਇਮੇਜ ਨੂੰ ਡਾਇਰੈਕਟਲੀ ਚੈਟ ਤੋਂ ਗੂਗਲ 'ਤੇ ਜਾ ਕੇ ਸਰਚ ਕਰ ਸਕਣਗੇ ਜਿਸ ਚੈਟ 'ਚ ਸ਼ੇਅਰ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਫੀਚਰ ਕੰਮ ਕਰਨ ਲਈ ਗੂਗਲ ਏ.ਪੀ.ਆਈ. ਦੀ ਮਦਦ ਲਵੇਗਾ ਅਤੇ ਇਸ ਦੇ ਨਾਲ ਹੀ ਉਸ ਇਮੇਜ ਨੂੰ ਵਟਸਐਪ ਇਮੇਜ ਤੋਂ ਗੂਗਲ 'ਤੇ ਅਪਲੋਡ ਕਰਨਾ ਹੋਵੇਗਾ। ਇਸ ਤੋਂ ਇਲਾਵਾ ਵਟਸਐਪ ਦੇ ਨਵੇਂ ਬੀਟਾ ਅਪਡੇਟ 'ਚ ਟ੍ਰਾਂਸਜੈਂਡਰ ਇਮੋਜੀ ਵੀ ਐਡ ਕੀਤੇ ਗਏ ਹਨ। WABetainfo ਨੇ ਟਵੀਟ ਕਰ ਇਕ ਸਕਰੀਨਸ਼ਾਟ ਸ਼ੇਅਰ ਕੀਤਾ ਹੈ ਜਿਸ 'ਚ ਟ੍ਰਾਂਸਜੈਂਡਰ ਫਲੈਗ ਇਨ ਫਲੈਗ ਇਮੋਜੀ ਸੈਕਸ਼ਨ ਦੇਖਿਆ ਜਾ ਸਕਦਾ ਹੈ। ਜੇਕਰ ਤੁਸੀਂ ਵੀ ਵਟਸਐਪ ਬੀਟਾ 'ਚ ਦਿੱਤੇ ਗਏ ਇਨ੍ਹਾਂ ਨਵੇਂ ਫੀਚਰਸ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨਵੇਂ ਅਪਡੇਟ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਹਾਲਾਂਕਿ ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਵਟਸਐਪ ਬੀਟਾ ਪ੍ਰੋਗਰਾਮ ਦਾ ਹਿੱਸਾ ਹੋ।
76 ਫੀਸਦੀ ਭਾਰਤੀ ਕੰਪਨੀਆਂ 'ਤੇ ਹੋਇਆ ਸਾਈਬਰ ਹਮਲਾ
NEXT STORY