ਜਲੰਧਰ— ਦੁਨੀਆ ਦੀ ਸਭ ਤੋਂ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਸ ਲਈ ਲਗਾਤਾਰ ਨਵੇਂ-ਨਵੇਂ ਫੀਚਰਸ ਪੇਸ਼ ਕਰਦਾ ਰਹਿੰਦਾ ਹੈ। ਹੁਣ ਵਟਸਐਪ ਇਕ ਹੋਰ ਨਵਾਂ ਫੀਚਰ ਲੈ ਕੇ ਆਇਆ ਹੈ। ਇਸ ਫੀਚਰ ਰਾਹੀਂ ਯੂਜ਼ਰਸ ਬਿਨਾਂ ਐਪ ਖੋਲ੍ਹੇ ਹੀ ਕਿਸੇ ਨੂੰ ਮੈਸੇਜ ਕਰ ਸਕਦੇ ਹਨ। ਇਹ ਨਵਾਂ ਫੀਚਰ ਐਂਡਰਾਇਡ ਦੇ 2.18.138 'ਚ ਦਿੱਤਾ ਗਿਆ ਹੈ। WABeta ਇਨਫੋ ਦੀ ਇਕ ਰਿਪੋਟਰ ਮੁਤਾਬਕ ਵਟਸਐਪ ਨੇ wa.me ਨਾਂ ਦਾ ਇਕ ਡੋਮੇਨ ਰਜਿਸਟਰ ਕਰਵਾਇਆ ਹੈ ਜੋ api.whatsapp.com ਦਾ ਸ਼ਾਰਟ ਲਿੰਕ ਹੈ। ਇਸ ਨੂੰ ਵਟਸਐਪ ਚੈਟ ਖੋਲ੍ਹਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਇੰਝ ਕਰੋ ਇਸਤੇਮਾਲ
- ਆਪਣੇ ਫੋਨ ਦੇ ਬ੍ਰਾਊਜ਼ਰ 'ਚ https://wa.me/ (ਫੋਨ ਨੰਬਰ) ਟਾਈਪ ਕਰੋ।
- ਯੂ.ਆਰ.ਐੱਲ. 'ਚ ਉਹ ਫੋਨ ਨੰਬਰ ਲਿਖੋ ਜਿਸ ਨੂੰ ਤੁਸੀਂ ਮੈਸੇਜ ਕਰਨਾ ਚਾਹੁੰਦੇ ਹੋ।
- ਇਸ ਲਿੰਕ 'ਤੇ ਕਲਿੱਕ ਕਰਦੇ ਹੀ ਉਸ ਨੰਬਰ ਦੇ ਨਾਲ ਚੈਟ ਵਿੰਡੋ ਖੁਲ੍ਹ ਜਾਵੇਗੀ।
- ਚੈਟ ਵਿੰਡੋ ਖੁਲ੍ਹਣ ਦੇ ਨਾਲ ਹੀ ਤੁਸੀਂ ਉਸ ਨੰਬਰ ਦੇ ਨਾਲ ਬਿਨਾਂ ਵਟਸਐਪ ਖੋਲ੍ਹੇ ਚੈਟ ਕਰ ਸਕਦੇ ਹੋ।
- ਜੇਕਰ ਤੁਸੀਂ ਕਿਸੇ ਕਾਰਨ ਗਲਤ ਨੰਬਰ ਟਾਈਪ ਕਰਦੇ ਹੋ ਤਾਂ ਤੁਹਾਨੂੰ ਸਕਰੀਨ 'ਤੇ Invalid URL Error ਦਿਖਾਈ ਦੇਵੇਗਾ।
ਨੋਕੀਆ 7 ਪਲੱਸ ਨੂੰ ਇਸ ਨਵੀਂ ਅਪਡੇਟ 'ਚ ਮਿਲੇਗਾ ਸ਼ਾਨਦਾਰ ਫੀਚਰ
NEXT STORY