ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ’ਚ ਇਕ ਨਵਾਂ Quick Edit Media Shortcut ਦਾ ਫੀਚਰ ਆ ਰਿਹਾ ਹੈ। ਇਸ ਤਹਿਤ ਯੂਜ਼ਰਜ਼ ਸੈਂਡ ਜਾਂ ਰਿਸੀਵ ਕੀਤੀਆਂ ਗਈਆਂ ਮੀਡੀਆ ਫਾਇਲਾਂ ਨੂੰ ਐਡਿਟ ਕਰ ਸਕਦੇ ਹਨ। WABetainfo ਦੀ ਇਕ ਰਿਪੋਰਟ ਮੁਤਾਬਕ, ਇਹ ਫੀਚਰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਫਾਰਮਾਂ ਲਈ ਹੈ। ਹਾਲਾਂਕਿ, ਇਸ ਫੀਚਰ ਦੀ ਅਜੇ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਇਹ ਫੀਚਰ ਹੁਣ ਤਕ ਸਾਰੇ ਸਮਾਰਟਫੋਨਜ਼ ’ਚ ਦਿੱਤਾ ਜਾਵੇਗਾ, ਇਹ ਸਾਫ ਨਹੀਂ ਹੈ।
Quick Edit Media Shortcut ਫੀਚਰ ਬਾਰੇ ਗੱਲ ਕਰੀਏ ਤਾਂ WABetainfo ਦੀ ਰਿਪੋਰਟ ਮੁਤਾਬਕ, ਇਹ ਫੀਚਰ ਯੂਜ਼ਰਜ਼ ਦਾ ਟਾਈਮ ਅਤੇ ਸਟੋਰੇਜ ਬਚਾਏਗਾ। ਇਸ ਤਹਿਤ ਯੂਜ਼ਰਜ਼ ਕਿਸੇ ਮੀਡੀਆ ਫਾਇਲਾਂ ਨੂੰ ਕੁਇਕ ਐਡਿਟ ਕਰਕੇ ਸੈਂਡ ਕਰ ਸਕਦੇ ਹਨ। ਉਦਾਹਰਣ ਦੇ ਤੌਰ ’ਤੇ ਤੁਹਾਨੂੰ ਕਿਸੇ ਨੇ ਕੋਈ ਫੋਟੋ ਭੇਜੀ ਹੈ, ਤੁਸੀਂ ਇਸ ਨੂੰ WhatsApp ਚੈਟ ’ਚ ਹੀ ਕਲਿੱਕ ਕਰਕੇ ਕੁਇਕ ਐਡਿਟ ਆਪਸ਼ਨ ਦਾ ਇਸਤੇਮਾਲ ਕਰਕੇ ਇਸ ਨੂੰ ਐਡਿਟ ਕਰ ਸਕਦੇ ਹੋ ਅਤੇ ਸਿੱਧਾ ਇਥੋਂ ਹੀ ਕਿਸੇ ਦੂਜੇ ਕਾਨਟੈਕਟਸ ਨੂੰ ਸੈਂਡ ਕਰ ਸਕਦੇ ਹੋ। ਯਾਨੀ ਇਸ ਫੀਚਰ ਦੇ ਆਉਣ ਤੋਂ ਬਾਅਦ ਤੁਹਾਨੂੰ ਫੋਟੋ ਡਾਊਨਲੋਡ ਕਰਕੇ ਸੇਵ ਕਰਨ ਤੋਂ ਬਾਅਦ ਐਡਿਟ ਕਰਨ ਦੀ ਲੋੜ ਨਹੀਂ ਹੋਵੇਗੀ।
ਰਿਪੋਰਟ ਮੁਤਾਬਕ, ਇਸ ਫੀਚਰ ਰਾਹੀਂ ਫੋਟੋ ’ਚ ਸਿਰਫ ਡੂਡਲ ਐਡ ਹੋ ਸਕਦੇ ਹਨ, ਯਾਨੀ ਫੋਟੋ ’ਤੇ ਤੁਸੀਂ ਕੁਝ ਲਿਖ ਸਕਦੇ ਹੋ ਅਤੇ ਕੁਝ ਐਡ ਕਰ ਸਕਦੇ ਹੋ। ਅਜਿਹਾ ਕਰਨ ਨਾਲ ਅਸਲੀ ਫੋਟੋ ਰਿਪਲੇਸ ਨਹੀਂ ਹੋਵੇਗੀ ਅਤੇ ਉਹ ਉਸੇ ਹਾਲਤ ’ਚ ਰਹੇਗੀ ਜਿਵੇਂ ਭੇਜੀ ਗਈ ਸੀ। ਇਹ ਫੀਚਰ ਆਉਣ ਤੋਂ ਬਾਅਦ ਵਟਸਐਪ ਚੈਟਸ ’ਚ ਸੈਂਟ ਜਾਂ ਰਿਸੀਵ ਇਮੇਜ ਨੂੰ ਲਾਂਗ ਟੈਪ ਕਰਕੇ ਐਡਿਟ ਦਾ ਆਪਸ਼ਨ ਦਿਸੇਗਾ।
LG ਲਿਆਈ AI ਨਾਲ ਲੈਸ ਸਮਾਰਟ ਤੇ LED TV ਦੀ ਨਵੀਂ ਰੇਂਜ
NEXT STORY