ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ‘ਗੂਗਲ ਮੀਟ’ ਵਰਗੇ ਫੀਚਰ ਦਾ ਅਪਡੇਟ ਜਾਰੀ ਕੀਤਾ ਹੈ। ਇਹ ਬਦਲਾਅ ਖਾਸਤੌਰ ’ਤੇ ਵਟਸਐਪ ਗਰੁੱਪ ਕਾਲਿੰਗ ਦੌਰਾਨ ਵੇਖਣ ਨੂੰ ਮਿਲੇਗਾ। ਨਵੇਂ ਅਪਡੇਟ ਨਾਲ ਗਰੁੱਪ ਕਾਲਿੰਗ ’ਚ ਆਸਾਨੀ ਹੋ ਜਾਵੇਗੀ। ਨਵੇਂ ਅਪਡੇਟ ਤੋਂ ਬਾਅਦ ਉਪਭੋਗਤਾ ਵੇਖ ਸਕਣਗੇ ਕਿ ਆਖਿਰ ਕਿੰਨੇ ਲੋਕ ਗਰੁੱਪ ਕਾਲ ਨਾਲ ਜੁੜੇ ਹਨ ਅਤੇ ਕਿੰਨੇ ਨਹੀਂ। ਕੁਝ ਇਸੇ ਤਰ੍ਹਾਂ ਦਾ ਫੀਚਰ ਗੂਗਲ ਮੀਟ ’ਚ ਵੇਖਣ ਨੂੰ ਮਿਲਦਾ ਹੈ। ਵਟਸਐਪ ਦੇ ਨਵੇਂ ਫੀਚਰ ਅਪਡੇਟ ਤੋਂ ਬਾਅਦ ਪ੍ਰੋਫੈਸ਼ਨ ਮੀਟਿੰਗ ਨੂੰ ਵਟਸਐਪ ਗਰੁੱਪ ਕਾਲ ਰਾਹੀਂ ਕੀਤਾ ਜਾ ਸਕੇਗਾ। ਇਸ ਲਈ ਵਟਸਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ’ਤੇ ਜਾ ਕੇ ਅਪਡੇਟ ਕਰਨਾ ਹੋਵੇਗਾ।
ਇਹ ਵੀ ਪੜ੍ਹੋ– YouTube ਨੇ ਲਾਂਚ ਕੀਤਾ ਕਮਾਲ ਦਾ ਫੀਚਰ, ਕ੍ਰਿਏਟਰ ਹੋਣਗੇ ਹੁਣ ਮਾਲਾਮਾਲ
ਕੀ ਹੋਏ ਬਦਲਾਅ
ਇਸ ਤੋਂ ਪਹਿਲਾਂ ਵਟਸਐਪ ਗਰੁੱਪ ਕਾਲ ’ਚ ਤਾਂ ਹੀ ਸ਼ਾਮਲ ਹੋ ਸਕਦੇ ਸੀ, ਜਦੋਂ ਕਾਲ ਸ਼ੁਰੂਆਤ ਹੁੰਦੀ ਸੀ। ਨਾਲ ਹੀ ਗਰੁੱਪ ਕਾਲ ਦੌਰਾਨ ਹੀ ਇਕ ਯੂਜ਼ਰ ਦੂਜੇ ਨੂੰ ਜੋੜ ਸਕਦਾ ਸੀ। ਇਸ ਦੌਰਾਨ ਜੇਕਰ ਤੁਸੀਂ ਕਾਲ ਮਿਸ ਕਰ ਦਿੱਤੀ, ਤਾਂ ਤੁਹਾਡੇ ਕੋਲ ਦੁਬਾਰਾ ਕਾਲ ’ਚ ਜੁੜਨ ਦਾ ਆਪਸ਼ਨ ਨਹੀਂ ਹੁੰਦਾ ਸੀ। ਇਸ ਲਈ ਗਰੁੱਪ ਕਾਲਿੰਗ ਦੌਰਾਨ ਕਿਸੇ ਮੈਂਬਰ ਨੂੰ ਐਡ ਕਰਨ ਦੀ ਰਿਕਵੈਸਟ ਭੇਜਣੀ ਹੁੰਦੀ ਸੀ ਪਰ ਨਵੇਂ ਫੀਚਰ ’ਚ ਜੇਕਰ ਯੂਜ਼ਰ ਨੇ ਗਰੁੱਪ ਕਾਲ ਨੂੰ ਮਿਸ ਕਰ ਦਿੱਤਾ ਹੈ ਤਾਂ ਉਸ ਨੂੰ ਦੁਬਾਰਾ ਕੁਨੈਕਟ ਕਰ ਸਕੇਗਾ। ਵਟਸਐਪ ਦਾ ਨਵਾਂ ਫੀਚਰ ਅਪਡੇਟ ਆਡੀਓ ਅਤੇ ਵੀਡੀਓ ਦੋਵਾਂ ਲਈ ਹੈ।
ਇੰਝ ਕਰੋ ਇਸਤੇਮਾਲ
ਜਦੋਂ ਵਟਸਐਪ ਗਰੁੱਪ ਕਾਲ ਸ਼ੁਰੂ ਹੋਵੇਗੀ ਤਾਂ ਇਸ ਤੋਂ ਪਹਿਲਾਂ ਗਰੁੱਪ ਮੈਂਪਰ ਕੋਲ ਇਕ ਇਨਵਾਈਟ ਪਹੁੰਚ ਜਾਵੇਗਾ। ਜਿਵੇਂ-ਜਿਵੇਂ ਗਰੁੱਪ ਮੈਂਬਰ ਗਰੁੱਪ ਕਾਲਿੰਗ ’ਚ ਜੁੜਦੇ ਜਾਣਗੇ, ਉਹ ਇਕ ਅਲੱਗ ਵਿੰਡੋ ’ਚ ਤੁਹਾਡੀ ਸਕਰੀਨ ’ਚ ਨਜ਼ਰ ਆਉਣ ਲੱਗਣਗੇ, ਜੋ ਮੈਂਬਰ ਗਰੁੱਪ ਕਾਲ ਨਹੀਂ ਜਵਾਇਨ ਕਰ ਸਕਣਗੇ, ਉਨ੍ਹਾਂ ਕੋਲ ਕਾਲ ਟੈਬ ਦਾ ਆਪਸ਼ਨ ਹੋਵੇਗਾ।
ਇਹ ਵੀ ਪੜ੍ਹੋ– ਜਲਦ ਬੰਦ ਹੋਣ ਜਾ ਰਹੀ ਹੈ ਗੂਗਲ ਦੀ ਇਹ ਖ਼ਾਸ ਸੇਵਾ, ਹਜ਼ਾਰਾਂ ਲੋਕ ਹੋਣਗੇ ਪ੍ਰਭਾਵਿਤ
ਹੋਰ ਬਦਲਾਅ
ਵਟਸਐਪ ਕਾਲਿੰਗ ਵਿੰਡੋ ’ਚ ਹੁਣ ਕਈ ਤਰ੍ਹਾਂ ਦੇ ਕੰਟਰੋਲ ਮਿਲਣਗੇ ਜਿਵੇਂ- ਮਿਊਟ, ਕੈਮਰਾ, ਸਵਿਚਿੰਗ, ਕਲੋਜ ਵੀਡੀਓ ਅਤੇ ਕਾਲ ਬੰਦ ਕਰਨ ਦਾ ਆਪਸ਼ਨ ਮਿਲੇਗਾ, ਜੋ ਇਕ ਫਲੋਟਿੰਗ ਟਾਸਕਬਾਰ ਦੇ ਹੇਠਾਂ ਦਿਸੇਣਗੇ।
ਸਮਾਰਟਫੋਨ ’ਤੇ ਸਿਰਫ਼ 10 ਫੀਸਦੀ ਬੱਚੇ ਹੀ ਕਰਦੇ ਨੇ ਪੜ੍ਹਾਈ, ਬਾਕੀ ਕਰਦੇ ਹਨ ਇਹ ਕੰਮ: ਰਿਪੋਰਟ
NEXT STORY